8.49 ਲੁੱਟ ਮਾਮਲੇ ਦੀ ਮਾਸਟਰਮਾਈਂਡ ਮੋਨਾ ਪਤੀ ਸਣੇ ਗ੍ਰਿਫਤਾਰ, ਉੱਤਰਾਖੰਡ ਤੋਂ ਹੋਈ ਗ੍ਰਿਫਤਾਰੀ
Proud of @Ludhiana_Police & Counter Intelligence unit to solve the CMS Cash Robbery Case after arresting fugitive Mandeep Kaur @ Mona & her Husband Jaswinder Singh from #Uttarakhand
Kingpin of #LudhianaCashVanRobbery arrested in less than 100 hrs. (1/2) pic.twitter.com/VF2xkDVV83
Advertisement— DGP Punjab Police (@DGPPunjabPolice) June 17, 2023
ਲੁਧਿਆਣਾ, 17 ਜੂਨ (ਡੇਲੀ ਪੋਸਟ ਪੰਜਾਬੀ)- ਲੁਧਿਆਣਾ ਵਿਚ ਹੋਈ 8.49 ਲੁੱਟ ਮਾਮਲੇ ਵਿਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਉਤਰਾਖੰਡ ਤੋਂ ਹੋਈ ਹੈ।
ਡੀਜੀਪੀ ਪੰਜਾਬ ਨੇ ਮੋਨਾ ਦੇ ਉਸ ਦੇ ਪਤੀ ਦੀ ਗ੍ਰਿਫਤਾਰੀ ‘ਤੇ ਲੁਧਿਆਣਾ ਪੁਲਿਸ ਲਈ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਕਰੋੜਾਂ ਦੇ ਲੁੱਟ ਮਾਮਲੇ ਵਿਚ ਮਨਦੀਪ ਕੌਰ ਉਰਫ ਮੋਨਾ ਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉਤਰਾਖੰਡ ਤੋਂ ਗ੍ਰਿਫਤਾਰ ਕਰ ਲਿਆ ਹੈ। ਉੁਨ੍ਹਾਂ ਕਿਹਾ ਕਿ ਲੁਧਿਆਣਾ ਪੁਲਿਸ ਨੇ 100 ਘੰਟਿਆਂ ਤੋਂ ਘੱਟ ਸਮੇਂ ਵਿਚ ਪੂਰੇ ਕੇਸ ਨੂੰ ਹੱਲ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਮੋਨਾ ਨੂੰ ਓਪਨ ਚੈਲੰਜ ਦਿੱਤਾ ਸੀ। ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਿਖਇਆ ਸੀ ਕਿ ਮਨਦੀਪ ਕੌਰ ਉਰਫ ਮੋਨਾ ਤੇ ਜਸਵਿੰਦਰ ਸਿੰਘ ਤੁਸੀਂ ਜਿੰਨਾ ਤੇਜ਼ ਭੱਜ ਸਕਦੇ ਹੋ ਭੱਜ ਲਓ ਪਰ ਤੁਸੀਂ ਬਚ ਨਹੀਂ ਸਕਦੇ। ਤੁਸੀਂ ਜਲਦ ਪਿੰਜਰੇ ਵਿਚ ਪਾ ਦਿੱਤੇ ਜਾਓਗੇ।
ਦੱਸ ਦੇਈਏ ਕਿ ਮਨਦੀਪ ਕੌਰ ਮੋਨਾ ਨੇ ਕੰਪਨੀ ਦੇ ਮੁਲਾਜ਼ਮ ਮਨਜਿੰਦਰ ਮਨੀ ਨਾਲ ਮਿਲ ਕੇ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਵਿਚ ਮਨਦੀਪ ਦਾ ਪਤੀ ਜਸਵਿੰਦਰ ਸਿੰਘ ਤੇ ਭਰਾ ਵੀ ਸ਼ਾਮਲ ਸਨ।