ਵਿਜੀਲੈਂਸ ਬਿਊਰੋ ਨੇ ਸਿਧਵਾਂ ਬੇਟ ਦਾ ਤਹਿਸੀਲਦਾਰ ਭ੍ਰਿਸ਼ਟਾਚਾਰੀ ਐਲਾਨਿਆ
* ਕਲਰਕ ਅਮਿਤ ਕੁਮਾਰ ਅਤੇ ਅਰਜ਼ੀ ਨਵੀਸ ਸਿਕੰਦਰ ਸਿੰਘ ਭੂੰਦੜੀ ਵੀ ਸ਼ਾਮਲ
ਜਗਰਾਉਂ, 21 ਜੂਨ (ਬਾਬੂਸ਼ਾਹੀ)- ਪੰਜਾਬ ਸਰਕਾਰ ਦੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਨੇ ਅੱਜ ਇਕ ਪੱਤਰ ਜਾਰੀ ਕਰਕੇ ਪੰਜਾਬ ਦੇ ਅਲੱਗ-ਅਲੱਗ ਜਿਲ੍ਹਿਆਂ ਦੇ ਭ੍ਰਿਸ਼ਟਾਚਾਰੀ ਤਹਿਸੀਲਦਾਰਾਂ ਅਤੇ ਨੈਬ ਤਹਿਸੀਲਦਾਰਾਂ ਦੀ ਇੱਕ ਲੰਬੀ ਫਹਿਰਿਸਤ ਜਾਰੀ ਕੀਤੀ ਹੈ।
ਜਿਸ ਵਿਚ ਲੁਧਿਆਣਾ ਜ਼ਿਲ੍ਹੇ ਦੇ ਵੀ 6 ਤਹਸੀਲਦਾਰ ਅਤੇ ਨੈਬ ਤਹਿਸੀਲਦਾਰ ਸ਼ਾਮਲ ਹਨ। ਜਿਨ੍ਹਾਂ ਵਿੱਚ ਸਿਧਵਾਂ ਬੇਟ ਤਹਿਸੀਲ ਅੰਦਰ ਆਪਣੀਆਂ ਸੇਵਾਵਾਂ ਦੇ ਰਹੇ ਤਹਿਸੀਲਦਾਰ ਮਲੂਕ ਸਿੰਘ ਵੀ ਸ਼ਾਮਲ ਹਨ। ਵਿਜੀਲੈਂਸ ਬਿਊਰੋ ਵੱਲੋਂ ਜਾਰੀ ਪੱਤਰ ਵਿਚ ਰਜਿਸਟਰੀ ਕਲਰਕ ਅਮਿਤ ਸਿੰਗਲ ਅਤੇ ਅਰਜ਼ੀ ਨਵੀਸ ਸਿਕੰਦਰ ਸਿੰਘ ਭੂੰਦੜੀ ਨੂੰ ਵੀ ਭਰਿਸ਼ਟਾਚਾਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਲੁਧਿਆਣਾ ਦੇ ਕਈ ਤਹਿਸੀਲਦਾਰਾਂ ਦਾ ਵੀ ਨਾਮ ਇਸ ਸੂਚੀ ਵਿੱਚ ਦਰਜ ਹੈ।
ਇਥੇ ਇਹ ਵਰਨਣਯੋਗ ਹੈ ਕਿ ਤਹਿਸੀਲਦਾਰ ਮਲੂਕ ਸਿੰਘ ਨੇ ਹੀ ਹੀਰਾ ਬਾਗ ਵਾਲੀ ਵਿਵਾਦਤ ਐਨ ਆਰ ਆਈ ਵਾਲੀ ਕੋਠੀ ਦਾ ਬੈਨਾਮਾ ਰਜਿਸਟਰ ਕੀਤਾ ਸੀ। ਜਿਸ ਕਾਰਨ ਬੀਬੀ ਸਰਵਜੀਤ ਕੌਰ ਮਾਣੂਕੇ ਹਲਕਾ ਵਿਧਾਇਕ ‘ਤੇ ਵਿਰੋਧੀ ਪਾਰਟੀਆਂ ਵੱਲੋਂ ਕਬਜ਼ਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਜਦੋਂ ਵਿਜੀਲੈਂਸ ਬਿਊਰੋ ਵੱਲੋਂ ਤਹਿਸੀਲ ਦਾਰ ਨੂੰ ਭ੍ਰਿਸ਼ਟਾਚਾਰੀ ਘੋਸ਼ਿਤ ਕਰ ਦਿੱਤਾ ਗਿਆ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਉਸ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।