Image default
About us

ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜ਼ਾਜ਼, 24 ਤੋਂ 29 ਜੂਨ ਤੱਕ ਬਣੇ ਮੀਂਹ ਦੇ ਆਸਾਰ

ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜ਼ਾਜ਼, 24 ਤੋਂ 29 ਜੂਨ ਤੱਕ ਬਣੇ ਮੀਂਹ ਦੇ ਆਸਾਰ

 

 

 

Advertisement

ਚੰਡੀਗੜ੍ਹ, 23 ਜੂਨ (ਡੇਲੀ ਪੋਸਟ ਪੰਜਾਬੀ)- ਮੀਂਹ ਕਾਰਨ ਜੂਨ ਮਹੀਨੇ ਦੀ ਸ਼ੁਰੂਆਤ ਚੰਗੀ ਰਹੀ ਪਰ ਬੀਤੇ ਇਕ ਹਫਤੇ ਤੋਂ ਤਾਪਮਾਨ ਵਿਚ ਦੁਬਾਰਾ ਵਾਧਾ ਹੋਇਆ ਤੇ ਤਾਪਮਾਨ 42 ਡਿਗਰੀ ਦੇ ਨੇੜੇ ਪਹੁੰਚ ਗਿਆ। ਇਸ ਵਧਦੇ ਤਾਪਮਾਨ ਤੋਂ ਇਕ ਵਾਰ ਫਿਰ ਰਾਹਤ ਮਿਲੇਗੀ। 24 ਤੋਂ 29 ਜੂਨ ਤੱਕ ਪੰਜਾਬ ਵਿਚ ਸਾਧਾਰਨ ਤੋਂ ਵੱਧ ਮੀਂਹ ਦੇ ਆਸਾਰ ਬਣ ਰਹੇ ਹਨ ਜਿਸ ਨਾਲ ਤਾਪਮਾਨ ਇਕ ਵਾਰ ਫਿਰ 33 ਡਿਗਰੀ ਦੇ ਨੇੜੇ ਪਹੁੰਚਣ ਦਾ ਅਨੁਮਾਨ ਹੈ।
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਦੁਬਾਰਾ ਪੰਜਾਬ ਨੂੰ ਗਰਮੀ ਤੋਂ ਰਾਹਤ ਦੇਣ ਵਾਲਾ ਹੈ। ਆਉਣ ਵਾਲੇ ਹਫਤੇ ਯਾਨੀ ਕਿ 29 ਜੂਨ ਤੱਕ ਪੰਜਾਬ ਵਿਚ ਔਸਤਨ 10 ਐੱਮਐੱਮ ਤੱਕ ਮੀਂਹ ਹੋ ਸਕਾ ਹੈ ਪਰ 30 ਤੋਂ 6 ਜੁਲਾਈ ਵਿਚ ਮੀਂਹ ਵੀ ਘੱਟ ਹੋਵੇਗਾ ਤੇ ਤਾਪਮਾਨ ਵਿਚ ਵੀ ਵਾਧਾ ਦੇਖਣ ਨੂੰ ਮਿਲੇਗੀ।
ਜੂਨ ਦੇ ਮਹੀਨੇ ਵਿਚ ਮੀਂਹ ਦੇ ਵੀ ਰਿਕਾਰਡ ਟੁੱਟੇ ਹਨ। ਅੰਮ੍ਰਿਤਸਰ ਵਿਚ 109.7ਐੱਮਐੱਮ ਮੀਂਹ ਦਰਜ ਕੀਤਾ ਗਿਆ, ਜੋ ਸਾਧਾਰਨ ਤੋਂ 295 ਫੀਸਦੀ ਵੱਧ ਸੀ। ਅੰਮ੍ਰਿਤਸਰ ਵਿਚ ਇਸ ਸਾਲ ਜੂਨ ਦੇ ਸਾਰੇ ਮਹੀਨੇ ਰਿਕਾਰਡ ਟੁੱਟੇ ਹਨ। ਗੁਰਦਾਸਪੁਰ ਵਿਚ 75.2ਐੱਮਐੱਮ ਮੀਂਹ, ਲੁਧਿਆਣਾ ‘ਚ 36.1ਐੱਮਐੱਮ, ਕਪੂਰਥਲਾ ‘ਚ 62.7ਐੱਮਐੱਮ, ਤਰਨਤਾਰਨ ‘ਚ 36ਐੱਮਐੱਮ ਤੇ ਜਲੰਧਰ ‘ਚ 44.4ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ।

ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਅਜੇ ਤੱਕ 43.6ਐੱਮਐੱਮ ਮੀਂਹ ਦਰਜ ਕੀਤਾ ਗਿਆ ਜਦੋਂ ਕਿ ਇਥੇ ਸਾਧਾਰਨ ਤੌਰ ‘ਤੇ 31.9 ਐੱਮਐੱਮ ਮੀਂਹ ਹੁੰਦੀ ਰਹੀ ਹੈ। ਇਸ ਸਾਲ 37 ਫੀਸਦੀ ਵੱਧ ਮੀਂਹ ਪੰਜਾਬ ਵਿਚ ਰਿਕਾਰਡ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਮੋਹਾਲੀ ਵਿਚ ਮੀਂਹ ਦੇ ਆਸਾਰ ਬਣ ਰਹੇ ਹਨ। 24 ਨੂੰ ਪੂਰੇ ਮਾਝਾ, ਦੁਆਬਾ ਤੇ ਮਾਲਵਾ ਵਿਚ ਲੁਧਿਆਣਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ ਮੋਹਾਲੀ ਤੇ ਰੂਪਨਗਰ ਵਿਚ ਮੀਂਹ ਦੇ ਆਸਾਰ ਬਣ ਰਹੇ ਹਨ। 25-26 ਨੂੰ ਪੂਰੇ ਪੰਜਾਬ ਵਿਚ ਮੀਂਹ ਦਾ ਅਲਰਟ ਹੈ। ਇਸ ਦੌਰਾਨ 40 ਕਿਲੋਮੀਟਰ ਤੱਕ ਦੀ ਰਫਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।

Related posts

ਫਿਰ ਬਦਲਿਆ ਪੰਜਾਬ ‘ਚ ਸਕੂਲਾਂ ਦਾ ਸਮਾਂ, ਜਾਣੋ ਕੀ 1 ਨਵੰਬਰ ਤੋਂ ਕੀ ਹੋਵੇਗੀ ਨਵੀਂ Timing

punjabdiary

ਪ੍ਰਧਾਨ ਮੰਤਰੀ 22 ਜਨਵਰੀ 2024 ਨੂੰ ਕਰ ਸਕਦੇ ਹਨ ਅਯੁੱਧਿਆ ਵਿਚ ਰਾਮ ਮੰਦਰ ਦਾ ਉਦਘਾਟਨ

punjabdiary

ਵਿਜੀਲੈਂਸ ਨੇ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਪਾਵਰਕਾਮ ਦੇ ਜੇਈ ਨੂੰ ਕੀਤਾ ਕਾਬੂ

punjabdiary

Leave a Comment