25 ਲੋੜਵੰਦ ਪਰਿਵਾਰਾਂ ਨੂੰ ਸਾਂਝ ਕੇਂਦਰ ਦੇ ਚੈਰੀਟੇਬਲ ਫੰਡ ਵਿੱਚ ਘਰੇਲੂ ਰਾਸ਼ਨ ਵੰਡਿਆ
ਫਰੀਦਕੋਟ, 27 ਜੂਨ (ਪੰਜਾਬ ਡਾਇਰੀ)- ਮਾਨਯੋਗ ਸਪੈਸਲ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫੇਅਰਜ਼ ਡਵੀਜਨ ਪੰਜਾਬ, ਚੰਡੀਗੜ੍ਹ ਜੀ ਦੀਆਂ ਹਦਾਇਤਾਂ ਅਤੇ ਸ੍ਰੀ ਹਰਜੀਤ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਰੀਦਕੋਟ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਅਤੇ ਸਹਾਇਕ ਜਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਫਰੀਦਕੋਟ ਦੀ ਰਹਿਨੁਮਾਈ ਹੇਠ ਜਿਲ੍ਹਾ ਸਾਂਝ ਕੇਂਦਰ ਫਰੀਦਕੋਟ ਵੱਲੋ ਸਬ ਡਵੀਜਨ ਸਾਂਝ ਕੇਂਦਰ ਫਰੀਦਕੋਟ ਵਿਖੇ 25 ਲੋੜਵੰਦ ਪਰਿਵਾਰਾਂ ਨੂੰ ਸਾਂਝ ਕੇਂਦਰਾਂ ਦੇ ਚੈਰੀਟੇਬਲ ਫੰਡ ਵਿੱਚ ਘਰੇਲੂ ਰਾਸ਼ਨ ਵੰਡਿਆ ਗਿਆ।ਅਜਿਹੇ ਲੋੜਵੰਦ ਪਰਿਵਾਰਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਭਾਈ ਘਨੱਈਆ ਕੈਂਸਰ ਰੋਕੂ ਸੇਵਾ ਸੁਸਾਇਟੀ ਫਰੀਦਕੋਟ ਦਾ ਸਹਿਯੋਗ ਲਿਆ ਗਿਆ ਹੈ। ਇਸ ਸਮੇ SI ਸੁਖਮੰਦਰ ਸਿੰਘ, ASI ਅਮਰਜੀਤ ਸਿੰਘ ਸਮੇਤ ਸਟਾਫ ਦਫਤਰ ਜਿਲ੍ਹਾ ਸਾਂਝ ਕੇਂਦਰ ਫਰੀਦਕੋਟ ਅਤੇ ASI ਸਰਬਜੀਤ ਸਿੰਘ ਸਮੇਤ ਸਟਾਫ ਦਫਤਰ ਸਬ ਡਵੀਜਨ ਸਾਂਝ ਕੇਂਦਰ ਫਰੀਦਕੋਟ ਹਾਜਰ ਸਨ । ਇਸ ਤੋ ਇਲਾਵਾ ਭਾਈ ਘਨੱਈਆ ਕੈਂਸਰ ਰੋਕੂ ਸੇਵਾ ਸੁਸਾਇਟੀ ਫਰੀਦਕੋਟ ਦੇ ਨੁਮਾਇਦੇ ਸ੍ਰ: ਮੱਘਰ ਸਿੰਘ, ਸ੍ਰੀ ਹਰੀਸ਼ ਵਰਮਾ, ਸ੍ਰੀ ਗੁਰਮੀਤ ਸਿੰਘ ਸੰਧੂ, ਡਾ. ਗੁਰਵਿੰਦਰ ਸਿੰਘ, ਸ੍ਰੀ ਜਗਤਾਰ ਸਿੰਘ ਗਿੱਲ, ਅਤੇ ਹਰਬੰਸ ਸਿੰਘ ਸੰਧੂ ਵੀ ਹਾਜਰ ਸਨ।