15 ਦਿਨਾਂ ‘ਚ ਈਸਟਵੁੱਡ ਵਿਲੇਜ ਦਾ ਬੋਰਡ ਪੰਜਾਬੀ ‘ਚ ਲਿਖਣ ਦੇ ਹੁਕਮ: ਵਿਧਾਨ ਸਭਾ ਸਪੀਕਰ ਸੰਧਵਾ
ਇਹ ਜਲੰਧਰ ਦਾ ਨਜ਼ਾਰਾ ਹੈ @CsPunjab @PunjabGovtIndia 15 ਦਿਨਾਂ ਦੇ ਅੰਦਰ ਇਹ ਸਭ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ॥ pic.twitter.com/s9TxaIWXyI
— Kultar Singh Sandhwan (@Sandhwan) June 27, 2023
Advertisement
ਜਲੰਧਰ, 28 ਜੂਨ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਜਲੰਧਰ ਵਿੱਚ ਹਵੇਲੀ ਰੈਸਟੋਰੈਂਟ ਦੇ ਨੇੜੇ ਬਣੇ ਈਸਟਵੁੱਡ ਵਿਲੇਜ ਨੂੰ ਸਰਕਾਰ ਵੱਲੋਂ ਫ਼ਰਮਾਨ ਜਾਰੀ ਕੀਤਾ ਗਿਆ ਹੈ ਕਿ ਇਸ ਦੇ ਸਾਰੇ ਬੋਰਡ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਈਸਟਵੁੱਡ ਨਾਲ ਲੱਗੇ ਬੋਰਡਾਂ ਦਾ ਨੋਟਿਸ ਲਿਆ ਹੈ। ਇਸ ਸਬੰਧੀ ਉਨ੍ਹਾਂ ਨੇ ਇੱਕ ਟਵੀਟ ਵੀ ਸਾਂਝਾ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਈਸਟਵੁੱਡ ਵਿਲੇਜ ਦੀ ਫੋਟੋ ਵੀ ਸ਼ੇਅਰ ਕੀਤੀ ਹੈ।
ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੰਗਰੇਜ਼ੀ ‘ਚ ਲਿਖੇ ਬੋਰਡ ‘ਤੇ ਸਖ਼ਤ ਇਤਰਾਜ਼ ਦਰਜ ਕਰਦੇ ਹੋਏ ਆਪਣੇ ਟਵੀਟ ‘ਚ ਮੁੱਖ ਸਕੱਤਰ ਅਤੇ ਪੰਜਾਬ ਸਰਕਾਰ ਨੂੰ ਟੈਗ ਕੀਤਾ ਅਤੇ ਸਿਰਫ਼ ਇਕ ਲਾਈਨ ‘ਚ ਲਿਖਿਆ ਕਿ ਇਹ ਦ੍ਰਿਸ਼ ਜਲੰਧਰ ਦਾ ਹੈ। ਸਾਰੇ ਬੋਰਡ 15 ਦਿਨਾਂ ਵਿੱਚ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਬੋਰਡ ਨੂੰ ਲੈ ਕੇ ਸਖ਼ਤ ਇਤਰਾਜ਼ ਦਰਜ ਕਰਕੇ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਪੰਜਾਬ ਮੰਤਰੀ ਮੰਡਲ ਦੀ ਫਰਵਰੀ ਮਹੀਨੇ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਸੀ ਕਿ ਸੂਬੇ ਦੇ ਸਾਰੇ ਮਾਲਜ਼ ਸਮੇਤ ਸਾਰੇ ਸਾਈਨ ਬੋਰਡ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ। ਇਸ ਲਈ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟ ਰੂਲਜ਼, 1958 ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦਿੱਤੀ ਗਈ।
ਮੌਜੂਦਾ ਨਿਯਮ 22 ਦੇ ਨਾਲ ਹੀ ਨਿਯਮ 23 ਅਤੇ 24 ਸ਼ਾਮਲ ਕੀਤੇ ਗਏ ਹਨ। ਇਸ ਨਿਯਮ ਦੇ ਲਾਗੂ ਹੋਣ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਸਾਰੇ ਦੁਕਾਨਦਾਰਾਂ ਲਈ ਪੰਜਾਬੀ ਵਿਚ ਬੋਰਡ ਲਗਾਉਣੇ ਲਾਜ਼ਮੀ ਹੋਣਗੇ। ਪੰਜਾਬ ਸਰਕਾਰ ਦੇ ਇਸ ਹੁਕਮ ਦੀ ਉਲੰਘਣਾ ਕਰਨ ‘ਤੇ ਪਹਿਲੀ ਵਾਰ 1000 ਰੁਪਏ ਅਤੇ ਦੂਜੀ ਵਾਰ 2000 ਰੁਪਏ ਜੁਰਮਾਨਾ ਲਗਾਇਆ ਜਾਵੇਗਾ।