Image default
About us

600 ਯੂਨਿਟ ਮੁਫਤ ਬਿਜਲੀ ਦੀ ਗਾਰੰਟੀ ਨੂੰ 1 ਸਾਲ ਹੋਇਆ ਪੂਰਾ, ਪੰਜਾਬ ਨੂੰ ਬਣਾਵਾਂਗੇ ਬਿਜਲੀ ਸਰਪਲਸ ਸੂਬਾ: CM ਮਾਨ

600 ਯੂਨਿਟ ਮੁਫਤ ਬਿਜਲੀ ਦੀ ਗਾਰੰਟੀ ਨੂੰ 1 ਸਾਲ ਹੋਇਆ ਪੂਰਾ, ਪੰਜਾਬ ਨੂੰ ਬਣਾਵਾਂਗੇ ਬਿਜਲੀ ਸਰਪਲਸ ਸੂਬਾ: CM ਮਾਨ

 

 

ਚੰਡੀਗੜ੍ਹ, 3 ਜੁਲਾਈ (ਡੇਲੀ ਪੋਸਟ ਪੰਜਾਬੀ)- ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾ ਰਹੀ 600 ਯੂਨਿਟ ਮੁਫਤ ਬਿਜਲੀ ਦੀ ਗਾਰੰਟੀ ਨੂੰ 1 ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਲੋਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਹੁਤ ਜਲਦ ਬਿਜਲੀ ਦਾ ਸਰਪਲੱਸ ਸੂਬਾ ਬਣਾਇਆ ਜਾਵੇਗਾ।
ਇਸ ਮੌਕੇ CM ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਲਈ 1 ਜੁਲਾਈ 2022 ਦਾ ਦਿਨ ਇਤਿਹਾਸਿਕ ਦਿਨ ਸੀ, ਜੋ ਕਿ ਹਮੇਸ਼ਾ ਯਾਦ ਰਹੇਗਾ, ਕਿਉਂਕਿ ਇਸ ਦਿਨ ਸੂਬਾ ਵਾਸੀਆਂ ਨੂੰ ਮੁਫ਼ਤ ਬਿਜਲੀ ਮਿਲਣੀ ਸ਼ੁਰੂ ਹੋਈ ਸੀ । CM ਮਾਨ ਨੇ ਕਿਹਾ ਕਿ ਹਰ ਮਹੀਨੇ ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਜਿਸ 90 ਫ਼ੀਸਦੀ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ।
ਇਸ ਸਤੋਂ ਅੱਗੇ CM ਮਾਨ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਬਿਜਲੀ ਦੀ ਕੋਈ ਕਮੀ ਨਹੀਂ ਹੈ। ਝੋਨੇ ਦੀ ਲਵਾਈ ਲਈ ਵਾਧੂ ਬਿਜਲੀ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਟਿਊਬਵੈੱਲ ਬੰਦ ਕਰਕੇ ਝੋਨਾ ਲਾਉਣਾ ਪੈ ਰਿਹਾ ਹੈ । CM ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ 10 ਤੋਂ 14 ਘੰਟੇ ਬਿਜਲੀ ਦੀ ਸਪਲਾਈ ਮਿਲ ਰਹੀ ਹੈ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਅਸੀਂ ਬਹੁਤ ਜਲਦ ਇੱਕ ਥਰਮਲ ਪਲਾਂਟ ਖਰੀਦ ਰਹੇ ਹਾਂ, ਕਿਉਂਕਿ ਸਾਡੇ ਕੋਲ ਕੋਲੇ ਦੀ ਕੋਈ ਕਮੀ ਨਹੀਂ ਹੈ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਰਣਜੀਤ ਸਾਗਰ ਡੈਮ ਦੇ ਨੇੜੇ ਵੀ ਇੱਕ ਨਵਾਂ ਡੈਮ ਬਣਾ ਰਹੇ ਹਾਂ। ਜਿਸ ਨਾਲ ਬਿਜਲੀ ਪੈਦਾ ਹੋਵੇਗੀ ਤੇ ਰਾਵੀ ਵਿੱਚੋਂ ਲੀਕ ਹੋਣ ਵਾਲਾ ਪਾਣੀ ਵੀ ਪੰਜਾਬ ਦੇ ਕੰਮ ਆਵੇਗਾ।

Advertisement

Related posts

ਮਾਨ ਦੇ ਟਵੀਟ ਤੋਂ ਭੜਕੇ ਵਲਟੋਹਾ, ਕਿਹਾ-ਇਹੀ ਕੰਮ ਮੱਸਾ ਰੰਘੜ ਵੀ ਕਰਦਾ ਸੀ, ਭੱਜ ਸਕਦਾ ਹੈ ਤਾਂ ਭੱਜ ਲੈ

punjabdiary

CM ਮਾਨ ਦਾ ਸਾਬਕਾ CM ਚੰਨੀ ਨੂੰ ਅਲਟੀਮੇਟਮ- 31 ਮਈ 2 ਵਜੇ ਤੱਕ ਦਾ ਮੌਕਾ ਦਿੱਤਾ ਸਮਾਂ

punjabdiary

PSEB ਦੇ ਵਿਦਿਆਰਥੀਆਂ ਲਈ ਖੁਸ਼ਖਬਰੀ, ਅੱਜ ਸ਼ਾਮ ਆਏਗਾ 8ਵੀਂ-12ਵੀਂ ਦਾ ਰਿਜ਼ਲਟ

punjabdiary

Leave a Comment