Image default
About us

ਫਰੀਦਕੋਟ ਦੇ ਕਿਸਾਨ ਦੀ ਨਿਕਲੀ 1.5 ਕਰੋੜ ਦੀ ਲਾਟਰੀ, ਕਿਸਾਨ ਤੋਂ ਟਿਕਟ ਹੋਈ ਗੁੰਮ, CM ਮਾਨ ਨੂੰ ਮਦਦ ਕਰਨ ਦੀ ਕੀਤੀ ਅਪੀਲ

ਫਰੀਦਕੋਟ ਦੇ ਕਿਸਾਨ ਦੀ ਨਿਕਲੀ 1.5 ਕਰੋੜ ਦੀ ਲਾਟਰੀ, ਕਿਸਾਨ ਤੋਂ ਟਿਕਟ ਹੋਈ ਗੁੰਮ, CM ਮਾਨ ਨੂੰ ਮਦਦ ਕਰਨ ਦੀ ਕੀਤੀ ਅਪੀਲ

 

 

 

Advertisement

ਫਰੀਦਕੋਟ, 3 ਜੁਲਾਈ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਇੱਕ ਕਿਸਾਨ ਦੀ 1.5 ਕਰੋੜ ਰੁਪਏ ਦੀ ਲਾਟਰੀ ਨਿਕਲੀ, ਪਰ ਉਸ ਤੋਂ ਟਿਕਟ ਹੀ ਗੁੰਮ ਹੋ ਗਈ । ਹੁਣ ਉਸ ਨੂੰ ਲਾਟਰੀ ਦੇ ਪੈਸੇ ਨਹੀਂ ਮਿਲ ਰਹੇ ਪਰ ਕਿਸਾਨ ਨੇ CM ਭਗਵੰਤ ਮਾਨ ਨੂੰ ਇਨਾਮੀ ਰਾਸ਼ੀ ਦਿਵਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ । ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਦੇ ਵਸਨੀਕ ਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ 4 ਮਈ ਨੂੰ ਦਮਦਮਾ ਸਾਹਿਬ ਤੋਂ 200 ਰੁਪਏ ਦੀ ਲਾਟਰੀ ਖਰੀਦੀ ਸੀ, ਜਿਸ ਦਾ ਨੰਬਰ 841805 ਹੈ । ਉਸਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਲਾਟਰੀ ਵੇਚਣ ਵਾਲੇ ਨੂੰ ਉਸਨੇ ਲਾਟਰੀ ਦਿਖਾਈ ਤਾਂ ਉਸਨੇ ਕਿਹਾ ਕਿ ਲਾਟਰੀ ਖਾਲੀ ਗਈ ਹੈ। ਇਹ ਸੁਣ ਕੇ ਉਸ ਨੇ ਲਾਟਰੀ ਉੱਥੇ ਹੀ ਸੁੱਟ ਦਿੱਤੀ।
ਕਰਮਜੀਤ ਸਿੰਘ ਅਨੁਸਾਰ ਦੋ ਦਿਨਾਂ ਬਾਅਦ ਦਮਦਮਾ ਸਾਹਿਬ ਦਾ ਉਹ ਵਿਕਰੇਤਾ ਘਰ ਆਇਆ, ਜਿਸ ਤੋਂ ਉਸਨੇ ਲਾਟਰੀ ਖਰੀਦੀ ਸੀ। ਵਿਕਰੇਤਾ ਨੇ ਦੱਸਿਆ ਕਿ ਉਸ ਦਾ ਪਹਿਲਾ ਨੰਬਰ ਲਾਟਰੀ ਵਿੱਚ ਲੱਗਿਆ ਹੈ ਅਤੇ ਉਸ ਨੇ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ । ਇਹ ਸੁਣ ਕੇ ਕਰਮਜੀਤ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ, ਪਰ ਖੁਸ਼ੀ ਕੁਝ ਸਮੇਂ ਬਾਅਦ ਖੁਸ਼ੀ ਗਾਇਬ ਹੋ ਗਈ।
ਕਰਮਜੀਤ ਨੇ ਦੱਸਿਆ ਕਿ ਉਸ ਨੇ ਲਾਟਰੀ ਦੀ ਟਿਕਟ ਫਰੀਦਕੋਟ ਵਿੱਚ ਹੀ ਸੁੱਟ ਦਿੱਤੀ ਸੀ, ਜਿਸ ਨੂੰ ਲੱਭਣ ਲਈ ਉਹ ਉੱਥੇ ਗਿਆ ਸੀ ਪਰ ਹੁਣ ਉਸ ਨੂੰ ਉਸ ਦੀ ਲਾਟਰੀ ਦੀ ਟਿਕਟ ਨਹੀਂ ਮਿਲ ਰਹੀ, ਜਦੋਂਕਿ ਲਾਟਰੀ ਵੇਚਣ ਵਾਲੇ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਹੀ ਲਾਟਰੀ ਦਾ ਇਨਾਮ ਮਿਲੇਗਾ । ਪੈਸੇ ਕਰਮਜੀਤ ਸਿੰਘ ਨੂੰ ਮਿਲ ਜਾਣਗੇ ਅਤੇ ਉਸ ਨੂੰ ਉਸਦੀ ਕਮੀਸ਼ਨ । ਅਜਿਹੇ ਵਿੱਚ ਹੁਣ ਕਰਮਜੀਤ ਸਿੰਘ ਨੇ ਸੂਬਾ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਲਾਟਰੀ ਦੇ ਜਿੱਤੇ ਪੈਸੇ ਉਸ ਨੂੰ ਦਿੱਤੇ ਜਾਣ, ਕਿਉਂਕਿ ਉਸਨੇ ਲਾਟਰੀ ਖਰੀਦੀ ਸੀ, ਇਸਦਾ ਰਿਕਾਰਡ ਉਸਦੇ ਕੋਲ ਹੈ, ਪਰ ਲਾਟਰੀ ਗੁੰਮ ਹੋ ਗਈ ਹੈ।

Related posts

ਪੰਜਾਬ ਰਾਜ ਵਿੱਚ ਬਾਸਮਤੀ ਦੀ ਚੰਗੀ ਕੁਆਲਟੀ ਲਈ 10 ਕੀਟਨਾਸ਼ਕਾਂ ਤੇ ਪਾਬੰਦੀ

punjabdiary

ਪੰਚਾਇਤੀ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ; ਹਾਈ ਕੋਰਟ ਨੇ ਪੰਜਾਬ ਚੋਣ ਕਮਿਸ਼ਨ ਤੋਂ ਮੰਗਿਆ ਸ਼ਡਿਊਲ, ਦਿਤਾ ਕੱਲ ਤਕ ਦਾ ਸਮਾਂ

punjabdiary

ਬਾਬਾ ਫ਼ਰੀਦ ਸੁਸਾਇਟੀ ਨੇ ਇਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਲਈ ਐਵਾਰਡਾਂ ਵਾਸਤੇ ਅਰਜੀਆਂ ਮੰਗੀਆਂ

punjabdiary

Leave a Comment