Image default
ਮਨੋਰੰਜਨ

ਦਿਲਜੀਤ ਦੁਸਾਂਝ ਦੀ ਫਿਲਮ ‘ਘੱਲੂਘਾਰਾ’ ‘ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਲਾਏ 21 ਕੱਟ

ਦਿਲਜੀਤ ਦੁਸਾਂਝ ਦੀ ਫਿਲਮ ‘ਘੱਲੂਘਾਰਾ’ ‘ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਲਾਏ 21 ਕੱਟ

 

 

ਚੰਡੀਗੜ੍ਹ, 6 ਜੁਲਾਈ (ਡੇਲੀ ਪੋਸਟ ਪੰਜਾਬੀ)- ਅਰਜੁਨ ਰਾਮਪਾਲ ਤੇ ਦਿਲਜੀਤ ਦੁਸਾਂਝ ਦੀ ਫਿਲਮ ‘ਘੱਲੂਘਾਰਾ’ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਵਲੋਂ 21 ਕੱਟਾਂ ਨਾਲ ‘A’ ਸਰਟੀਫਿਕੇਟ ਦਿੱਤਾ ਗਿਆ ਹੈ। ਹਨੀ ਤ੍ਰੇਹਨ ਵੱਲੋਂ ਡਾਇਰੈਕਟ ਕੀਤੀ ਗਈ ਇਹ ਫਿਲਮ 1990 ਦੇ ਦਹਾਕੇ ਵਿੱਚ ਸਿੱਖ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ। ਹਾਲਾਂਕਿ, ਫਿਲਮ ਵਿੱਚ ਕੁਝ ਤੱਤਾਂ ਨੂੰ ਕਾਲਪਨਿਕ ਅਤੇ ਨਾਟਕੀ ਰੂਪ ਦਿੱਤਾ ਗਿਆ ਹੈ।
ਗਾਈਡਲਾਈਨ ਮੁਤਾਬਕ CBFC ਨੇ ਫਿਲਮ ‘ਤੇ ਕੁਝ ਕੱਟ ਲਗਾਏ ਹਨ । ਇਸ ਦਾ ਕਾਰਨ ਦੱਸਦੇ ਹੋਏ ਸੈਂਸਰ ਬੋਰਡ ਨੇ ਕਿਹਾ ਹੈ ਕਿ ਫਿਲਮ ਦੇ ਕੁਝ ਹਿੱਸੇ ਅਤੇ ਡਾਈਲੌਗ ਭੜਕਾਊ, ਫਿਰਕੂ, ਹਿੰਸਾ ਭੜਕਾਉਣ ਵਾਲੇ ਹਨ ਅਤੇ ਸਿੱਖ ਨੌਜਵਾਨਾਂ ਨੂੰ ਸੰਭਾਵੀ ਤੌਰ ‘ਤੇ ਕੱਟੜਪੰਥੀ ਬਣਾ ਸਕਦੇ ਹਨ । ਬੋਰਡ ਨੇ ਫਿਲਮ ਦੇ ਕੁਝ ਡਾਇਲਾਗ ਹਟਾਉਣ, ਇਸ ਵਿੱਚ ਡਿਸਕਲੇਮਰ ਦੇਣ ਅਤੇ ਫਿਲਮ ਦਾ ਟਾਈਟਲ ਹਟਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।
ਦੱਸ ਦੇਈਏ ਕਿ CBFC ਵੱਲੋਂ ਕੀਤੀ ਗਈ ਕਟੌਤੀ ਤੋਂ ਦੁਖੀ, ਆਰਐਸਵੀਪੀ ਮੂਵੀਜ਼ (ਯੂਨੀਲੇਜ਼ਰ ਵੈਂਚਰਜ਼) ਨੇ ਸਿਨੇਮੈਟੋਗ੍ਰਾਫ ਐਕਟ ਦੀ ਧਾਰਾ 5C ਦੇ ਤਹਿਤ ਬੰਬੇ ਹਾਈ ਕੋਰਟ ਵਿੱਚ ਇੱਕ ਅਪੀਲ ਦਾਇਰ ਕੀਤੀ, ਜਿਸ ਵਿੱਚ ਧਾਰਾ 19(1)(A) ਦੀ ਉਲੰਘਣਾ ਹੋਣ ਦੇ ਅਧਾਰ ‘ਤੇ ਕਟੌਤੀ ਨੂੰ ਚੁਣੌਤੀ ਦਿੱਤੀ ਗਈ । ਹੁਣ ਇਸ ਮਾਮਲੇ ਦੀ ਸੁਣਵਾਈ 14 ਜੁਲਾਈ ਨੂੰ ਹੋਵੇਗੀ।

Advertisement

Related posts

ਮਾਣ ਪੰਜਾਬੀਆ ਦੇ” ਲੜੀਵਾਰ ਕਾਲਮ -41, ਵੱਖ-ਵੱਖ ਕਲਾਕਾਰਾ ਨਾਲ ਮੰਚ ਸੰਚਾਲਕ ਵਜੋ ਪੂਰੀ ਦੁਨੀਆ ਵਿੱਚ ਵੱਖਰੀ ਪਹਿਚਾਣ ਬਨਾਉਣ ਵਾਲੀ – ਚਾਚੀ ਲੁਤਰੋ

punjabdiary

ਰਾਜਕੁਮਾਰ ਰਾਓ ਦੀ ਫਿਲਮ ‘ਸਤ੍ਰੀ 2’ ਨੂੰ 48ਵੇਂ ਦਿਨ ਵੀ ਮਿਲ ਰਿਹਾ ਰਿਵਿਊ, ਬਾਕਸ ਆਫਿਸ ‘ਤੇ ਕੰਟਰੋਲ ਨਹੀਂ

Balwinder hali

100 ਕਰੋੜ ਨਾਲ ਖਾਤਾ ਖੋਲ੍ਹੇਗੀ ‘ਦੇਵਰਾ’, ਬਾਕਸ ਆਫਿਸ ‘ਤੇ ਮਚਾਏਗੀ ਤੂਫਾਨ

Balwinder hali

Leave a Comment