Image default
About us

ਪਿੰਡ ਪਿੰਡੀ ਬਲੋਚਾਂ ਵਿੱਚ ਬਣਾਇਆ ਜਾਵੇਗਾ ਨਵਾਂ ਪੰਚਾਇਤ ਘਰ- ਵਿਧਾਇਕ ਸੇਖੋਂ

ਪਿੰਡ ਪਿੰਡੀ ਬਲੋਚਾਂ ਵਿੱਚ ਬਣਾਇਆ ਜਾਵੇਗਾ ਨਵਾਂ ਪੰਚਾਇਤ ਘਰ- ਵਿਧਾਇਕ ਸੇਖੋਂ

 

 

ਫ਼ਰੀਦਕੋਟ, 8 ਜੁਲਾਈ (ਪੰਜਾਬ ਡਾਇਰੀ)- ਵਿਧਾਇਕ ਫ਼ਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਹਿਲਕਦਮੀ ਕਰਦੇ ਹੋਏ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਨਵੇਂ ਪੰਚਾਇਤੀ ਘਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਜਿਸ ਵਿੱਚ ਫਰੀਦਕੋਟ ਹਲਕੇ ਦੇ ਪਿੰਡ ਪਿੰਡੀ ਬਲੋਚਾਂ ਵਿਚ ਨਵਾਂ ਪੰਚਾਇਤ ਘਰ ਉਸਾਰਨ ਦੀ ਤਜਵੀਜ ਮੰਨਜੂਰ ਕੀਤੀ ਗਈ ਹੈ। ਇਸ ਪੰਚਾਇਤ ਘਰ ਦੀ ਉਸਾਰੀ ਉੱਪਰ 19.60 ਲੱਖ ਰੁਪਏ ਖਰਚ ਆਉਣਗੇ।
ਇਸ ਕੰਮ ਦੇ ਟੈਂਡਰ ਮਹਿਕਮਾ ਪੰਚਾਇਤੀ ਰਾਜ ਵੱਲੋਂ ਲਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਜਲਦ ਹੀ ਟੈਂਡਰ ਪ੍ਰਵਾਨ ਕਰਕੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।

Advertisement

Related posts

ਪਤਨੀ ਗੁਰਪ੍ਰੀਤ ਕੌਰ ਤੇ ਧੀ ਨਿਆਮਤ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਭਗਵੰਤ ਮਾਨ

punjabdiary

ਵਿਧਾਇਕ ਫਰੀਦਕੋਟ ਸ. ਸੇਖੋਂ ਨੇ ਪਿੰਡ ਰਾਜੋਵਾਲਾ ਵਿਖੇ ਸੋਲਰ ਮੋਟਰ ਦਾ ਕੀਤਾ ਉਦਘਾਟਨ

punjabdiary

ਬੁਣਕਰ ਸੇਵਾ ਕੇਂਦਰ, ਪਾਣੀਪਤ ਦੁਆਰਾ ਬੁਣਕਰ ਚੌਪਾਲ ਦਾ ਆਯੋਜਨ

punjabdiary

Leave a Comment