Image default
About us

‘ਸ਼ਿਵ ਨਾਥ ਦਰਦੀ’ ਨੂੰ ‘ਪ੍ਰਾਈਡ ਆਫ ਪੰਜਾਬ ਰਾਜ ਪੁਰਸਕਾਰ-2023’ ਨਾਲ ਜਾਵੇਗਾ ਨਵਾਜ਼ਿਆ- ਚੇਅਰਮੈਨ ‘ਭੋਲਾ ਯਮਲਾ’

‘ਸ਼ਿਵ ਨਾਥ ਦਰਦੀ’ ਨੂੰ ‘ਪ੍ਰਾਈਡ ਆਫ ਪੰਜਾਬ ਰਾਜ ਪੁਰਸਕਾਰ-2023’ ਨਾਲ ਜਾਵੇਗਾ ਨਵਾਜ਼ਿਆ- ਚੇਅਰਮੈਨ ‘ਭੋਲਾ ਯਮਲਾ’

 

 

 

Advertisement

ਫ਼ਰੀਦਕੋਟ, 10 ਜੁਲਾਈ (ਪੰਜਾਬ ਡਾਇਰੀ)- ‘ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ‘ਸ੍ਰੀ ਮੁਕਤਸਰ ਸਾਹਿਬ’ ਵੱਲੋਂ ‘ਕਰ ਭਲਾ ਫਾਊਂਡੇਸ਼ਨ ਭਾਰਤ’ ਦੇ ਸਹਿਯੋਗ ਅਤੇ ਸੰਸਥਾ ਦੇ ਬਾਨੀ ਚੇਅਰਮੈਨ ‘ਬਾਈ ਭੋਲਾ ਯਮਲਾ’ (ਸਟੇਟ ਐਵਾਰਡੀ) ਦੀ ਯੋਗ ਅਗੁਵਾਈ ਹੇਠ ‘16 ਵੇਂ ਐਸਟੀਏ ਰਾਜ ਪੱਧਰੀ ਰਾਜ ਪੁਰਸਕਾਰ’ ਸਮਾਰੋਹ ਤੇ ਵਿਰਾਸਤ ਮੇਲਾ ਦਾ ਆਯੋਜਨ ਮਿਤੀ 16 ਜੁਲਾਈ ਦਿਨ ਐਤਵਾਰ ਨੂੰ “ਮੁਕਤੀਸਰ ਰਿਜ਼ੌਰਟ’ (ਮੁਕਤੀਸਰ ਗੈਸਟ ਹਾਊਸ) ਵਿਖੇ ਕੀਤਾ ਜਾ ਰਿਹਾ ਹੈ । ਉਕਤ ਸਮਾਰੋਹ ਸਬੰਧੀ ਜਾਣਕਾਰੀ ਦਿੰਦਿਆਂ ‘ਕਰ ਭਲਾ ਫਾਊਂਡੇਸ਼ਨ ਇੰਡੀਆ’ ਦੇ ਪ੍ਰਧਾਨ ‘ਸ੍ਰੀ ਯਮਲਾ’ ਨੇ ਦੱਸਿਆ ਕਿ , ਇਸ ਰਾਜ ਪੱਧਰੀ ਸਨਮਾਨ ਸਮਾਗਮ ਦੌਰਾਨ ਸੰਗੀਤ ,ਸੱਭਿਆਚਾਰ , ਸਮਾਜ ਭਲਾਈ ਤੇ ਵਿੱਦਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਨੂੰ ਰਾਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ , ਇਸ ਵਾਰ ਕੁੱਲ 115 ਅਰਜੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ ਸਨਮਾਨਿਤ ਕੀਤੇ ਜਾਣ ਲਈ ਚੁਣੀਆਂ ਸਖਸ਼ੀਅਤਾਂ ਦਾ ਰਸਮੀ ਐਲਾਨ ਕੋਰ ਕਮੇਟੀ ਵੱਲੋਂ ਕਰ ਦਿੱਤਾ ਗਿਆ ਹੈ , ਇੰਨ੍ਹਾਂ ਵਿਚ ਪੰਜਾਬੀ ਸਾਹਿਤ ਅਤੇ ਕਲਾਵਾਂ ਨੂੰ ਪ੍ਰਫੁਲਿੱਤ ਕਰਨ ਲਈ ਲਗਾਤਾਰ ਯਤਨਸ਼ੀਲ ਅਤੇ ਨਵ-ਪ੍ਰਤਿਭਾਵਾਂ ਨੂੰ ਸ਼ਾਨਦਾਰ ਮੰਚ ਦੇਣ ਵਿਚ ਆਲਮੀ ਪੱਧਰ ਤੇ ਅਹਿਮ ਯੋਗਦਾਨ ਪਾ ਰਹੇ ਉੱਘੇ ਸਾਹਿਤਕਾਰ ਤੇ ਸਮਾਜਸੇਵੀ ‘ਸ਼ਿਵਨਾਥ ਦਰਦੀ’ ਫ਼ਰੀਦਕੋਟ ਹੋਰਾਂ ਦਾ ਨਾਂਅ ਵੀ ਸ਼ਾਮਿਲ ਹੈ, ਜਿਨ੍ਹਾਂ ਵੱਲੋਂ ਸਾਹਿਤ , ਕਲਾ ਅਤੇ ਸਮਾਜਸੇਵਾ ਦੇ ਖੇਤਰ ਵਿੱਚ ਦਿੱਤੇ ਜਾ ਰਹੇ ਅਹਿਮ ਯੋਗਦਾਨ ਦੇ ਮੱਦੇਨਜ਼ਰ ‘ਪ੍ਰਾਈਡ ਆਫ ਪੰਜਾਬ ਰਾਜ ਪੁਰਸਕਾਰ-2023’ ਨਾਲ ਨਿਵਾਜਿਆ ਜਾਵੇਗਾ । ਉਨ੍ਹਾਂ ਅੱਗੇ ਦੱਸਿਆ ਕਿ ਇਹ ਵਕਾਰੀ ‘ਰਾਜ ਪੁਰਸਕਾਰ’ ਨੂੰ ਪ੍ਰਦਾਨ ਕਰਨ ਦੀ ਰਸਮ ਸ੍ਰ. ‘ਗੁਰਮੀਤ ਸਿੰਘ ਖੁੱਡੀਆਂ’ ਕੈਬਨਿਟ ਮੰਤਰੀ ਪੰਜਾਬ ਅਦਾ ਕਰਨਗੇ । ਇਸ ਸਮੇਂ ਉਘੇ ਲੇਖਕ ਤੇ ਸਮਾਜਸੇਵੀ ‘ਸਿਵਨਾਥ ਦਰਦੀ ਫ਼ਰੀਦਕੋਟ’ ਨਾਲ , ਬਾਲੀਵੁੱਡ ਫਿਲਮ ਜਰਨਲਿਸਟ ਪਰਮਜੀਤ ਫ਼ਰੀਦਕੋਟ , ਗੁਰਚਰਨ ਸਿੰਘ ‘ਚੰਨਾ ਸੰਧੂ’ ਯੂਥ ਅਕਾਲੀ ਦਲ ਫ਼ਰੀਦਕੋਟ , ਬਲਪ੍ਰੀਤ ਗਿੱਲ , ਹਰਜਿੰਦਰ ਲਾਲ , ਅਸ਼ੋਕ ਕੁਮਾਰ , ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਦੇ ਸਰਪ੍ਰਸਤ ਨਵਰਾਹੀ ਘੁਗਿਆਣਵੀ ਤੇ ਪ੍ਰਧਾਨ ਪਾਲ ਸਿੰਘ ਪਾਲ , ਲੇਖਕ ਮੰਚ ਦੇ ਪ੍ਰਧਾਨ ਮਨਜਿੰਦਰ ਗੋਲੀ ਤੇ ਧਰਮ ਪਰਵਾਨਾ , ਸ਼ਬਦ ਸਾਂਝ ਕੋਟਕਪੂਰਾ ਦੇ ਪ੍ਰਧਾਨ ਪ੍ਰੀਤ ਭਗਵਾਨ ਤੇ ਕੁਲਵਿੰਦਰ ਵਿਰਕ , ਪੰਜਾਬੀ ਸਾਹਿਤ ਸਭਾ ਮੁਕਤਸਰ ਸਾਹਿਬ ਦੇ ਪ੍ਰਧਾਨ ਸਰਦੂਲ ਬਰਾੜ ਤੇ ਹਰਦੇਵ ਹਮਦਰਦ ਅਤੇ ਕੁਲਵੰਤ ਸਰੋਤਾ , ਰਜਨੀਸ਼ ਭੱਟੀ ਬਟਾਲਾ , ਸ਼ਾਇਰ ਭੱਟੀ ਚੰਡੀਗੜ੍ਹ , ਸੁੰਦਰ ਪਾਲ ਰਾਜਾਸਾਸੀ ਕਨੇਡਾ , ਰਣਜੀਤ ਬਿੱਟਾ , ਗੁਰਮੀਤ ਰਾਜ , ਪਰਮਪਾਲ ਢਿੱਲੋਂ , ਹਰਦੇਵ ਦੇਵ , ਪੈਨਸ਼ਨਰ ਯੂਨੀਅਨ ਫਰੀਦਕੋਟ ਦੇ ਪ੍ਰੇਮ ਚਾਵਲਾ ਤੇ ਅਸ਼ੋਕ ਕੌਂਸਲ , ਸਕਿਓਰਟੀ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਗਿੱਲ ਤੇ ਰਾਜੀਵ ਸ਼ਰਮਾ ਨੇ ਖੁਸ਼ੀ ਜ਼ਾਹਿਰ ਕੀਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ ।

Related posts

ਪੰਜਾਬ ‘ਚ 587 ਪਟਵਾਰ ਸਰਕਲ ਖਾਲੀ, ਡੀਸੀ ਵੱਲੋਂ ਸੇਵਾਮੁਕਤ ਪਟਵਾਰੀ ਨਿਯੁਕਤ ਕਰਨ ਦੇ ਹੁਕਮ

punjabdiary

‘ਡਰੋਨ ਰਾਹੀਂ ਹਥਿਆਰਾਂ/ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਾਉਣ ‘ਚ ਸੂਚਨਾ ਦੇਣ ਵਾਲੇ ਨੂੰ ਦਿੱਤਾ ਜਾਵੇਗਾ 1 ਲੱਖ ਦਾ ਇਨਾਮ ‘: DGP

punjabdiary

ਸੁਖਬੀਰ ਬਾਦਲ ਵੱਲੋਂ ਮੈਂਬਰਸ਼ਿਪ ਡਰਾਈਵ ਸ਼ੁਰੂ, Online ਚੁਣੀ ਜਾਏਗੀ ਯੂਥ ਅਕਾਲੀ ਦਲ ਦੀ ਟੀਮ, ਕੀਤੇ ਵੱਡੇ ਬਦਲਾਅ

punjabdiary

Leave a Comment