Image default
About us

ਜਲੰਧਰ ‘ਚ ਪਾਣੀ ‘ਚ ਡੁੱਬਿਆ ਸ਼ਮਸ਼ਾਨਘਾਟ, ਸੇਵਾ-ਮੁਕਤ ਮਾਸਟਰ ਦਾ ਸੜਕ ਕਿਨਾਰੇ ਕੀਤਾ ਗਿਆ ਅੰਤਿਮ ਸੰਸਕਾਰ

ਜਲੰਧਰ ‘ਚ ਪਾਣੀ ‘ਚ ਡੁੱਬਿਆ ਸ਼ਮਸ਼ਾਨਘਾਟ, ਸੇਵਾ-ਮੁਕਤ ਮਾਸਟਰ ਦਾ ਸੜਕ ਕਿਨਾਰੇ ਕੀਤਾ ਗਿਆ ਅੰਤਿਮ ਸੰਸਕਾਰ

 

 

 

Advertisement

ਜਲੰਧਰ, 13 ਜੁਲਾਈ (ਡੇਲੀ ਪੋਸਟ ਪੰਜਾਬੀ)- ਜਲੰਧਰ ਦੇ ਸ਼ਾਹਕੋਟ ਸਬ-ਡਵੀਜ਼ਨ ਦੇ ਪਿੰਡ ਗਿੱਦੜਪਿੰਡੀ (ਲੋਹੀਆਂ) ‘ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਪਿੰਡ ਵਿੱਚ ਸੰਪਰਕ ਲਈ ਨਾ ਤਾਂ ਮੋਬਾਈਲ ਨੈੱਟਵਰਕ ਆ ਰਿਹਾ ਹੈ ਅਤੇ ਨਾ ਹੀ ਸਿਹਤ ਸਹੂਲਤਾਂ ਉਪਲਬਧ ਹਨ। ਇਸ ਦੌਰਾਨ ਪਿੰਡ ਦੇ ਮਾਸਟਰ ਸੋਹਣ ਸਿੰਘ ਦੀ ਸਿਹਤ ਸੇਵਾਵਾਂ ਨਾ ਮਿਲਣ ਕਾਰਨ ਮੌਤ ਹੋ ਗਈ। ਇੰਨਾ ਹੀ ਨਹੀਂ ਪਿੰਡ ‘ਚ ਪਾਣੀ ਭਰ ਜਾਣ ਕਾਰਨ ਸ਼ਮਸ਼ਾਨਘਾਟ ਪਾਣੀ ‘ਚ ਡੁੱਬਣ ਗਿਆ ਹੈ , ਜਿਸ ਕਾਰਨ ਲੋਕਾਂ ਨੂੰ ਮ੍ਰਿਤਕ ਦਾ ਅੰਤਿਮ ਸੰਸਕਾਰ ਸੜਕ ਦੇ ਕਿਨਾਰੇ ਹੀ ਕਰਨਾ ਪਿਆ।
ਮਾਸਟਰ ਸੋਹਣ ਸਿੰਘ ਦਾ ਅੰਤਿਮ ਸੰਸਕਾਰ ਕਰਨ ਵਾਲੇ ਉਨ੍ਹਾਂ ਦੇ ਦੋਹਤੇ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਜੋ ਕਿ 85 ਸਾਲ ਦੇ ਸਨ, ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਪਰ ਪਿੰਡ ਵਿੱਚ ਸਿਹਤ ਸੇਵਾਵਾਂ ਨਾ ਮਿਲਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਪੂਰੀ ਤਰ੍ਹਾਂ ਵਿਗੜ ਗਈ। ਉਸ ਨੇ ਦੱਸਿਆ ਕਿ ਮੋਬਾਈਲ ਨੈੱਟਵਰਕ ਅਤੇ ਕਿਸੇ ਨਾਲ ਸੰਪਰਕ ਨਾ ਹੋਣ ਕਾਰਨ ਉਹ ਆਪਣੇ ਨਾਨੇ ਨੂੰ ਹਸਪਤਾਲ ਤੱਕ ਨਹੀਂ ਪਹੁੰਚਾ ਸਕਿਆ।
ਸਵਰਗੀ ਸੇਵਾ-ਮੁਕਤ ਮਾਸਟਰ ਸੋਹਣ ਸਿੰਘ ਦੇ ਦੋਹਤੇ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਮਦਦ ਲਈ ਤਰਸ ਰਹੇ ਸਨ ਪਰ ਉਨ੍ਹਾਂ ਦੇ ਪਿੰਡ ਕੋਈ ਨਹੀਂ ਆਇਆ। ਹੜ੍ਹ ਪ੍ਰਭਾਵਿਤ ਇਲਾਕਾ ਹੋਣ ਕਾਰਨ ਰਿਸ਼ਤੇਦਾਰ ਵੀ ਮਾਸਟਰ ਸੋਹਣ ਸਿੰਘ ਦਾ ਹਾਲ ਜਾਣਨ ਜਾਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਨਹੀਂ ਪਹੁੰਚ ਸਕੇ।

Related posts

ਮਾਨ ਸਰਕਾਰ ਦਾ ਫੈਸਲਾ, ਪ੍ਰੇਸ਼ਾਨੀਆਂ ਤੋਂ ਬਚਣ ਲਈ ਬਜ਼ੁਰਗਾਂ ਦੀ ਕੋਰਟਾਂ ‘ਚ ਆਨਲਾਈਨ ਹੋਵੇਗੀ ਪੇਸ਼ੀ

punjabdiary

Big News- ਕੱਚੇ ਮੁਲਾਜ਼ਮ 1 ਅਗਸਤ ਨੂੰ ਹਾਈਵੇ ਕਰਨਗੇ ਜਾਮ

punjabdiary

Breaking- ਵੱਡੀ ਖਬਰ – ਸੁਖਬੀਰ ਬਾਦਲ ਦਾ ਬਿਆਨ ਪੰਜਾਬ ਦੀ ਸਰਕਾਰ ਨੂੰ ਕੇਜਰੀਵਾਲ ਦੇ ਬੰਦੇ ਚਲਾ ਰਿਹਾ ਹੈ

punjabdiary

Leave a Comment