Image default
About us

ਹੜ੍ਹ ਦੇ ਪਾਣੀ ‘ਚ ਉਤਰੇ CM ਮਾਨ ਨਾਲ ਵੱਡਾ ਹਾਦਸਾ ਹੋਣੋਂ ਟਲਿਆ, ਵਾਲ-ਵਾਲ ਡੁੱਬਣ ਤੋਂ ਬਚੀ ਕਿਸ਼ਤੀ

ਹੜ੍ਹ ਦੇ ਪਾਣੀ ‘ਚ ਉਤਰੇ CM ਮਾਨ ਨਾਲ ਵੱਡਾ ਹਾਦਸਾ ਹੋਣੋਂ ਟਲਿਆ, ਵਾਲ-ਵਾਲ ਡੁੱਬਣ ਤੋਂ ਬਚੀ ਕਿਸ਼ਤੀ

 

 

ਸ਼ਾਹਕੋਟ, 15 ਜੁਲਾਈ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿਚ ਹੜ੍ਹ ਨਾਲ ਹਾਲਾਤ ਬਹੁਤ ਹੀ ਖਰਾਬ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਮਾਨ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬੀਤੇ ਦਿਨੀਂ CM ਮਾਨ ਸ਼ਾਹਕੋਟ ਨੇੜੇ ਸਤਲੁਜ ਦਰਿਆ ਕੋਲ ਆਈ ਤਰੇੜ ਦਾ ਜਾਇਜ਼ਾ ਲੈਣ ਲਈ ਕਿਸ਼ਤੀ ਵਿਚ ਸਵਾਰ ਹੋ ਗਏ। ਉਨ੍ਹਾਂ ਨਾਲ ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਵੀ ਸਨ। ਇਸ ਦੌਰਾਨ ਉੁਨ੍ਹਾਂ ਨਾਲ ਵੱਡਾ ਹਾਦਸਾ ਵਾਪਰ ਗਿਆ।
CM ਮਾਨ ਜਦੋਂ ਸਥਿਤੀ ਦਾ ਜਾਇਜ਼ਾ ਲੈਣ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਕਿਸ਼ਤੀ ਦਾ ਪਾਣੀ ਵਿਚ ਸੰਤੁਲਨ ਵਿਗੜ ਗਿਆ ਤੇ ਕਿਸ਼ਤੀ ਹਿਚਕੋਲੇ ਖਾਣ ਲੱਗੀ। ਮੁੱਖ ਮੰਤਰੀ ਕਿਸ਼ਤੀ ਵਿਚੋਂ ਬਾਹਰ ਡਿੱਗਦੇ-ਡਿੱਗਦੇ ਮਸਾਂ ਹੀ ਬਚੇ। ਕਿਸ਼ਤੀ ਚਾਲਕ ਨੇ ਆਪਣੀ ਸੂਝ-ਬੂਝ ਨਾਲ ਮੁੱਖ ਮੰਤਰੀ ਮਾਨ ਸਣੇ ਦੂਜੇ ਮੰਤਰੀਆਂ ਨੂੰ ਸੁਰੱਖਿਅਤ ਦੂਜੇ ਪਾਰ ਪਹੁੰਚਾਇਆ।
ਕਿਸ਼ਤੀ ਚਾਲਕ ਤੋਂ ਜਦੋਂ ਹਾਦਸੇ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਟੈਕਨੀਕਲ ਖਰਾਬੀ ਕਾਰਨ ਅਜਿਹਾ ਹੋਇਆ ਸੀ ਤੇ ਨਾਲ ਹੀ ਉਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਮੋਟਰਬੋਟ ਵਿਚ ਜ਼ਰੂਰਤ ਤੋਂ ਜ਼ਿਆਦਾ ਲੋਕ ਸਵਾਰ ਹੋ ਗਏ ਸਨ ਪਰ ਜਦੋਂ ਮੁੱਖ ਮੰਤਰੀ ਸੁਰੱਖਿਅਤ ਬਾਹਰ ਆਏ ਤਾਂ ਅਧਿਕਾਰੀਆਂ ਨੇ ਸੁੱਖ ਦਾ ਲਾਹ ਲਿਆ।

Advertisement

Related posts

Breaking- ’ਭਾਰਤ ਜੋੜੋ ਯਾਤਰਾ’ ਅੱਜ 24 ਦਸੰਬਰ ਨੂੰ ਸਵੇਰੇ ਕੌਮੀ ਰਾਜਧਾਨੀ ਦਿੱਲੀ ਪਹੁੰਚੀ

punjabdiary

ਵਿਧਾਇਕ ਪਰਗਟ ਸਿੰਘ ਨੇ SSP ਤਰਨ ਤਾਰਨ ਦੇ ਤਬਾਦਲੇ ਨੂੰ ਲੈ ਕੇ ਚੁੱਕੇ ਸਵਾਲ

punjabdiary

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਸੰਬੰਧੀ ਚੇਤਨਾ ਲਹਿਰ ਅਤੇ ਸੰਗਤਾਂ ਲਈ ਮਦਦ ਕੇਂਦਰ ਸਥਾਪਿਤ ਕੀਤੇ ਜਾਣਗੇ- ਦਲੇਰ ਸਿੰਘ ਡੋਡ

punjabdiary

Leave a Comment