Image default
About us

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਲਈ ਪੰਜਾਬ ਸਰਕਾਰ ਨੇ ਜਾਰੀ ਕੀਤਾ ਡਰੈੱਸ ਕੋਡ

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਲਈ ਪੰਜਾਬ ਸਰਕਾਰ ਨੇ ਜਾਰੀ ਕੀਤਾ ਡਰੈੱਸ ਕੋਡ

 

 

ਚੰਡੀਗੜ੍ਹ, 15 ਜੁਲਾਈ (ਏਬੀਪੀ ਸਾਂਝਾ)- ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਲਈ ਇੱਕ ਡਰੈੱਸ ਕੋਡ ਜਾਰੀ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਦਿੱਤੀ ਗਈ। ਮਾਨ ਸਰਕਾਰ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਵਰਦੀ ਸਬੰਧੀ ਵਿਲੱਖਣ ਫੈਸਲਾ ਲਿਆ ਹੈ। ਹੁਣ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਆਪਣੀਆਂ ਸੇਵਾਵਾਂ ਨਿਭਾਉਂਦੇ ਸਮੇਂ ਗੁਲਾਬੀ ਅਤੇ ਅਸਮਾਨੀ ਸਮੇਤ ਲਾਲ ਰੰਗ ਦਾ ਆਈ.ਸੀ.ਡੀ.ਐਸ. ਲੋਗੋ ਲਗਾਉਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਲਈ ਗੁਲਾਬੀ (ਬੇਬੀ ਪਿੰਕ ਐਪਰਨ) ਸਮੇਤ ਲਾਲ ਰੰਗ ਦਾ ਆਈ.ਸੀ.ਡੀ.ਐਸ. ਲੋਗੋ ਅਤੇ ਹੈਲਪਰਾਂ ਲਈ ਅਸਮਾਨੀ (ਸਕਾਈ ਬਲਿਯੂ ਐਪਰਨ) ਸਮੇਤ ਲਾਲ ਰੰਗ ਦਾ ਆਈ.ਸੀ.ਡੀ.ਐਸ. ਲੋਗੋ ਲਗਾਉਣ ਲਈ ਹਦਾਇਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਅਸਾਨੀ ਨਾਲ ਪਹਿਚਾਣ ਹੋ ਸਕੇਗੀ, ਇਸ ਦੇ ਨਾਲ-ਨਾਲ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਹੋਰ ਨਿਖਾਰ ਆਵੇਗਾ।
ਮੰਤਰੀ ਨੇ ਦੱਸਿਆ ਕਿ ਰਾਜ ਦੇ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਪੱਤਰ ਜਾਰੀ ਕਰ ਕੇ ਹਦਾਇਤ ਕੀਤੀ ਗਈ ਹੈ ਕਿ ਉਹ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ।

Advertisement

Related posts

ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕੈਂਪ ਲਗਾਇਆ

punjabdiary

Adtiya L1 ਮਿਸ਼ਨ ਨੇ ਸਫਲਤਾ ਵੱਲ ਵਧਾਇਆ ਇੱਕ ਹੋਰ ਕਦਮ, ਚੌਥੀ ਵਾਰ ਸਫਲਤਾਪੂਰਵਕ ਬਦਲਿਆ ਔਰਬਿਟ

punjabdiary

ਕਾਂਗਰਸ ਨੇ ਸਮਿਤ ਸਿੰਘ ਨੂੰ ਨਿਯੁਕਤ ਕੀਤਾ ਆਲ ਇੰਡੀਆ ਪ੍ਰੋਫ਼ੈਸ਼ਨਲਜ਼ ਕਾਂਗਰਸ ਦੀ ਪੰਜਾਬ ਇਕਾਈ ਦਾ ਪ੍ਰਧਾਨ

punjabdiary

Leave a Comment