Image default
About us

ਪਿੰਡਾਂ ਵਿਚ ਜਾਇਜ਼ਾ ਲੈਣ ਪਹੁੰਚੇ ਮੰਤਰੀ ਧਾਲੀਵਾਲ, ਕਿਹਾ ਸਰਕਾਰ ਹਰ ਮੁਸ਼ਕਿਲ ਲਈ ਤਿਆਰ ਬਰ ਤਿਆਰ

ਪਿੰਡਾਂ ਵਿਚ ਜਾਇਜ਼ਾ ਲੈਣ ਪਹੁੰਚੇ ਮੰਤਰੀ ਧਾਲੀਵਾਲ, ਕਿਹਾ ਸਰਕਾਰ ਹਰ ਮੁਸ਼ਕਿਲ ਲਈ ਤਿਆਰ ਬਰ ਤਿਆਰ

 

 

 

Advertisement

* ਕੱਸੇ ਸੁਖਬੀਰ ਬਾਦਲ ‘ਤੇ ਤੰਜ ਅਤੇ ਪਾਣੀ ਨੂੰ ਲੈ ਕੇ ਹਿਮਾਚਲ ਹਰਿਆਣਾ ਨੂੰ ਵੀ ਨਹੀਂ ਬਖਸ਼ਿਆ
ਗੁਰਦਾਸਪੁਰ, 20 ਜੁਲਾਈ (ਬਾਬੂਸ਼ਾਹੀ)- ਬਟਾਲਾ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਨਾਲ ਲੱਗਦਾ ਰਾਵੀ ਦਰਿਆ ਪਾਣੀ ਨੂੰ ਲੈਕੇ ਇਸ ਵੇਲੇ ਪੂਰੇ ਉਫਾਨ ਤੇ ਹੈ। ਰਾਵੀ ਦਰਿਆ ਵਿੱਚ ਬੁਧਵਾਰ ਸਵੇਰ ਤੋਂ ਹੀ ਪਾਣੀ ਦਾ ਪੱਧਰ ਵੱਧ ਰਿਹਾ ਹੈ ਜਿਸ ਦਾ ਜਾਇਜਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ। ਜਿਨਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਕਿਹਾ ਅਸੀਂ ਪ੍ਰਸ਼ਾਸਨ ਸਮੇਤ ਹਰ ਤਰਾਂ ਦੇ ਹਲਾਤਾਂ ਨਾਲ ਨਜਿੱਠਣ ਲਈ ਪੁਰੀ ਤਰਾਂ ਤਿਆਰ ਹਾਂ। ਅਸੀਂ ਕਿਸੇ ਤਰਾਂ ਵੀ ਲੋਕਾਂ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਜੇ ਕਰ ਫੇਰ ਵੀ ਪਾਣੀ ਕਿਸੇ ਦਾ ਕੋਈ ਨੁਕਸਾਨ ਕਰਦਾ ਹੈ ਤਾਂ ਪੰਜਾਬ ਸਰਕਾਰ ਉਸਦਾ ਮੁਆਵਜ਼ਾ ਦਵੇਗੀ। ਨਾਲ ਹੀ ਮੰਤਰੀ ਨੇ ਤੰਜ ਕੱਸਦੇ ਹੋਏ ਕਿਹਾ ਕਿ ਸੁਖਬੀਰ ਵੇਹਲੇ ਨੇ, ਉਨ੍ਹਾਂ ਨੂੰ ਇੱਨਾਂ ਸੀਰੀਅਸ ਲੈਣ ਦੀ ਲੋੜ ਨਹੀਂ ਨਾਲ ਹੀ ਹਿਮਾਚਲ ,ਹਰਿਆਣਾ ਤੇ ਤੰਜ ਕਸਦੇ ਹੋਏ ਕਿਹਾ ਕੇ ਹੁਣ ਹਿਮਾਚਲ ਡੱਕੇ ਆਪਣਾ ਪਾਣੀ ਅਤੇ ਹਰਿਆਣਾ ਲਵੇ ਪੰਜਾਬ ਦਾ ਪਾਣੀ ।
ਡੀ ਸੀ ਗੁਰਦਾਸਪੁਰ ਨੇ ਕਿਹਾ ਕਿ ਪਲ ਪਲ ਦੀ ਜਾਣਕਾਰੀ ਲੈ ਰਹੇ ਹਾਂ। ਬੁਧਵਾਰ ਸਵੇਰ ਤੋਂ ਲੈ ਕੇ ਹੁਣ ਤਿੰਨ ਲੱਖ ਕਿਊਸਕ ਪਾਣੀ ਊੱਜ ਦੇ ਵਿੱਚ ਛੱਡਣ ਦਾ ਪਤਾ ਚਲਿਆ ਸੀ। ਉੱਜ ਦਾ ਇਹ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਹੈ। ਇਸ ਪਾਣੀ ਦੀ ਮਾਰ ਤੋਂ ਬਚਾਅ ਦੇ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕਰਦੇ ਹੋਏ ਚੌਵੀ ਘੰਟਿਆਂ ਲਈ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਡਿਉਟੀ ਲਗਾਈ ਗਈ ਹੈ ਤਾਂ ਜੋ ਇਸ ਮੁਸ਼ਕਲ ਘੜੀ ਦੋਰਾਨ ਆਮ ਨਾਗਰਿਕਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ ।

Related posts

ਗੁਰੂਦੁਆਰਾ ਸਾਹਿਬ ‘ਚ ਲੱਗੀ ਅੱਗ, ਗੁਰੂ ਗ੍ਰੰਥ ਸਾਹਿਬ ਦੇ 3 ਪਾਵਨ ਸਰੂਪ ਅਗਨ ਭੇਟ

punjabdiary

ਡੀ.ਸੀ ਦਫਤਰ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕਰਕੇ ਸਰਕਾਰ ਦਾ ਕੀਤਾ ਪਿੱਟ ਸਿਆਪਾ- ਅਮਰੀਕ ਸਿੰਘ ਸੰਧੂ

punjabdiary

ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ ਨੌਜਵਾਨਾਂ ਨੂੰ ਲਿਖਤੀ ਪ੍ਰੀਖਿਆ ਅਤੇ ਫਿਜ਼ੀਕਲ ਟ੍ਰੇਨਿੰਗ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ

punjabdiary

Leave a Comment