Image default
About us

ਰਾਤੋਂ ਰਾਤ ਵਧਿਆ ਪਾਣੀ ਦਾ ਪੱਧਰ, ਘੱਗਰ ਵਿਚ ਨਵਾਂ ਪਾੜ, ਕਰਤਾਰਪੁਰ ਕੋਰੀਡੋਰ ਕੋਲੋਂ ਧੁੱਸੀ ਬੰਨ੍ਹ ਵਿਚ ਪਾੜ

ਰਾਤੋਂ ਰਾਤ ਵਧਿਆ ਪਾਣੀ ਦਾ ਪੱਧਰ, ਘੱਗਰ ਵਿਚ ਨਵਾਂ ਪਾੜ, ਕਰਤਾਰਪੁਰ ਕੋਰੀਡੋਰ ਕੋਲੋਂ ਧੁੱਸੀ ਬੰਨ੍ਹ ਵਿਚ ਪਾੜ

 

 

ਗੁਰਦਾਸਪੁਰ, 20 ਜੁਲਾਈ (ਨਿਊਜ 18)- ਜੰਮੂ-ਕਸ਼ਮੀਰ ਦੇ ਉੱਜ ਡੈਮ ਤੋਂ ਰਾਵੀ ਵਿਚ ਛੱਡਿਆ ਗਿਆ 2.50 ਲੱਖ ਕਿਊਸਿਕ ਪਾਣੀ ਅੱਜ ਮਾਝੇ ਵਿੱਚ ਤਬਾਹੀ ਮਚਾ ਦੇਵੇਗਾ। ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਇਲਾਵਾ ਪਾਕਿਸਤਾਨ ਦੇ ਪੰਜਾਬ ‘ਚ ਵੀ ਇਸ ਦਾ ਅਸਰ ਪਵੇਗਾ। ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਝੇ ਦੇ 3 ਜ਼ਿਲਿਆਂ ਵਿਚ ਅਲਰਟ ਜਾਰੀ ਕਰ ਦਿੱਤਾ ਹੈ।
ਰਾਤੋਂ ਰਾਤ ਪਾਣੀ ਦਾ ਪੱਧਰ ਵਧਿਆ ਹੈ। ਕਰਤਾਰਪੁਰ ਕੋਰੀਡੋਰ ਕੋਲੋਂ ਧੁੱਸੀ ਬੰਨ੍ਹ ਵਿਚ ਪਾੜ ਪਿਆ ਹੈ। ਪਾੜ ਪੈਣ ਨਾਲ ਪਾਣੀ ਭਾਰਤ ਪਾਕਿ ਸਰਹੱਦ ਨਾਲ ਲੱਗ ਗਿਆ ਹੈ ਅਤੇ ਲਗਾਤਾਰ ਅੱਗੇ ਵਧ ਰਿਹਾ ਹੈ।
ਦੂਜੇ ਪਾਸੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਗੁਰਦਾਸਪੁਰ ਦੇ ਪਿੰਡ ਮਕੋੜਾ ਪੱਤਣ ਦੇ ਆਸ-ਪਾਸ ਦੇ 7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਹੈ।
ਘੱਗਰ ਵਿੱਚ ਬੁੱਧਵਾਰ ਰਾਤ ਨੂੰ ਨਵਾਂ ਪਾੜ ਪੈਣ ਕਾਰਨ ਮਾਲਵੇ ਦੇ ਕੁਝ ਹੋਰ ਪਿੰਡ ਵੀ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਲਵੇ ਦੇ ਸਰਦੂਲਗੜ੍ਹ ਤੋਂ ਪਹਿਲਾਂ ਰਾਤ ਕਰੀਬ 11 ਵਜੇ ਭੱਲਣਵਾੜਾ ਇਲਾਕੇ ਦੇ ਘੱਗਰ ਵਿੱਚ ਦਰਾਰ ਪੈ ਗਈ। ਇਹ ਪਾੜ ਭੱਲਣਵਾੜਾ ਦੇ ਸਰਕਾਰੀ ਸਕੂਲ ਤੱਕ ਆ ਗਿਆ।
ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਬਿਆਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਸਪਾਸ ਦੇ ਸਕੂਲਾਂ ਵਿੱਚ ਕੈਂਪ ਲਾਏ ਗਏ ਹਨ ਅਤੇ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਉੱਥੇ ਹੀ ਰਹਿਣ ਲਈ ਕਿਹਾ ਗਿਆ ਹੈ।

Advertisement

Related posts

Breaking- ਖੂਹ, ਬੋਰਵੈਲ/ਟਿਊਬਵੈੱਲ ਦੀ ਖੁਦਾਈ ਸਬੰਧੀ ਹਦਾਇਤਾਂ ਜਾਰੀ

punjabdiary

ਸਕੂਲ ਕਪੂਰਥਲਾ ਦੀ ਮੁਰੰਮਤ ਤੇ ਸਾਂਭ-ਸੰਭਾਲ ਲਈ ਅਧਿਕਾਰੀਆਂ ਨੂੰ ਕਾਰਵਾਈ ਤੇਜ਼ ਕਰਨ ਦੇ ਹੁਕਮ

punjabdiary

ਬਠਿੰਡਾ ਪੁਲੀਸ ਨੇ ਗੈਸ ਪਾਇਪ ਲਾਈਨ ਪਾਉਣ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ

punjabdiary

Leave a Comment