ਅਨੁਸੂਚਿਤ ਕਬੀਲਿਆਂ ਦੇ ਨੋਜਵਾਨ ਉੱਚ ਸਿੱਖਿਆ ਲਈ ਰਾਸ਼ਟਰੀ ਵਜੀਫਾ ਸਕੀਮ ਦਾ ਲੈਣ ਲਾਭ-ਡੀ.ਸੀ. ਫਰੀਦਕੋਟ
* ਮੈਰੀਟੋਰੀਅਸ ਬੱਚਿਆ ਲਈ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕੋਰਸਾਂ ਵਿੱਚ ਮਿਲ ਸਕਦਾ ਹੈ ਦਾਖਲਾ
* ਚਾਹਵਾਨ ਨੋਜਵਾਨਾਂ ਦੀ ਪਰਿਵਾਰਕ ਸਾਲਾਨਾ ਆਮਦਨ 6 ਲੱਖ ਤੋਂ ਵੱਧ ਨਾ ਹੋਵੇ
ਫਰੀਦਕੋਟ 21 ਜੁਲਾਈ (ਪੰਜਾਬ ਡਾਇਰੀ)-ਅਨੁਸੂਚਿਤ ਕਬੀਲਿਆਂ ਦੇ ਨੋਜਵਾਨ ਉੱਚ ਸਿੱਖਿਆ ਲਈ ਰਾਸ਼ਟਰੀ ਵਜੀਫਾ ਸਕੀਮ ਦਾ ਲਾਭ ਲੈਣ ਲੈਣ ਉਪਰੰਤ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕੋਰਸਾਂ ਵਿੱਚ ਦਾਖਲਾ ਲੈ ਸਕਦੇ ਹਨ, ਜਿਸ ਲਈ ਇਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ 06 ਲੱਖ ਤੋਂ ਵੱਧ ਨਾ ਹੋਵੇ।
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਕਬੀਲਿਆਂ ਮਾਮਲੇ ਸਬੰਧੀ ਮੰਤਰਾਲੇ ਦੀ ਵਜੀਫਾ ਡਵੀਜਨ ਵੱਲੋਂ ਇਹ ਸਕੀਮ ਚਲਾਈ ਗਈ ਹੈ , ਜਿਸ ਤਹਿਤ ਸਾਲ 2021-22 ਦੌਰਾਨ ਕੁੱਲ ਇੱਕ ਹਜ਼ਾਰ ਵਿਅਕਤੀ ਇਸ ਸਕੀਮ ਲਈ ਚੁਣੇ ਗਏ ਸਨ। ਇਨ੍ਹਾਂ ਵਿਦਿਆਰਥੀਆਂ ਨੇ ਮੈਨੇਜਮੈਂਟ, ਮੈਡੀਕਲ ਸਾਇੰਸ, ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਹਿਊਮੈਨਿਟੀਜ਼, ਕਾਨੂੰਨ (ਲਾਅ) ਅਤੇ ਸ਼ੋਸਲ ਸਾਇੰਸ ਆਦਿ ਕੋਰਸਾਂ ਵਿੱਚ ਦਾਖਲਾ ਲਿਆ। ਇਸ ਸਬੰਧੀ ਭਾਰਤ ਸਰਕਾਰ ਵੱਲੋਂ 252 ਸਿੱਖਿਆ ਸੰਸਥਾਵਾਂ ਨੂੰ ਨੋਟੀਫਾਈ ਕੀਤਾ ਗਿਆ ਹੈ, ਜਿਸ ਸਬੰਧੀ ਹੋਰ ਜਾਣਕਾਰੀ ਲਈ ਚਾਹਵਾਨ ਵਿਦਿਆਰਥੀ https://scholarships.gov.in/public/schemeGuidelines/tribalfellowshipguideline.pdf ਲਿੰਕ ਤੋ ਪ੍ਰਾਪਤ ਕਰ ਸਕਦੇ ਹਨ।