ਵਿਜੀਲੈਂਸ ਹੱਥ ਲੱਗੇ ਸਬੂਤ, ਮਨਪ੍ਰੀਤ ਬਾਦਲ ਨੇ ਘੱਟ ਕੀਮਤ ‘ਤੇ ਪਲਾਟ ਦੀ ਰਜਿਸਟਰੀ ਕਰਵਾ ਸਰਕਾਰੀ ਖਜ਼ਾਨੇ ਨੂੰ ਲਗਾਇਆ ਚੂਨਾ
ਚੰਡੀਗੜ੍ਹ, 29 ਜੁਲਾਈ (ਡੇਲੀ ਪੋਸਟ ਪੰਜਾਬੀ)- ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਵਿਜੀਲੈਂਸ ਹੱਥ ਅਜਿਹੇ ਸਬੂਤ ਲੱਗੇ ਹਨ ਜਿਸ ਨਾਲ ਮਨਪ੍ਰੀਤ ਸਿੰਘ ਬਾਦਲ ਫਸਦੇ ਨਜ਼ਰ ਆ ਰਹੇ ਹਨ। ਜਾਂਚ ਵਿਚ ਪਤਾ ਲੱਗਾ ਹੈ ਕਿ ਮਨਪ੍ਰੀਤ ਬਾਦਲ ਵੱਲੋਂ ਘੱਟ ਕੀਮਤ ਉਤੇ ਪਲਾਟ ਦੀ ਰਜਿਸਟਰੀ ਕਰਵਾ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਮਨਪ੍ਰੀਤ ਬਾਦਲ ਵੱਲੋਂ ਪਲਾਟ ਦੀ ਰਜਿਸਟਰੀ 16 ਹਜ਼ਾਰ ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਕਰਵਾਈ ਗਈ ਹੈ, ਜਦਕਿ ਬੀਡੀਏ ਨੇ ਇਸ ਪਲਾਟ ਦੀ ਬੋਲੀ 25,371 ਰੁਪਏ ਦੇ ਹਿਸਾਬ ਨਾਲ ਤੋੜੀ ਸੀ। ਇਸ ਹਿਸਾਬ ਨਾਲ ਪਲਾਟ ਦੀ ਰਜਿਸਟਰੀ ਵਿਚ ਕਰੀਬ 14 ਲੱਖ ਰੁਪਏ ਦੀ ਟੈਕਸ ਚੋਰੀ ਹੋਈ ਹੈ ਦੂਜੇ ਪਾਸੇ ਆਮਦਨ ਟੈਕਸ ਦੀ ਵੀ ਚੋਰੀ ਹੋਈ ਹੈ।
ਵਿਜੀਲੈਂਸ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਦੋਂ ਪਲਾਟਾਂ ਦੀ ਈ-ਨੀਲਾਮੀ ਸ਼ੁਰੂ ਕੀਤੀ ਗਈ ਤਾਂ ਪੋਰਟਲ ‘ਤੇ ਜਿਹੜੇ ਨਕਸ਼ਾ ਅਪਲੋਡ ਕੀਤਾ ਗਿਆ ਸੀ ਉਸ ਵਿਚ ਪਲਾਟ ਦੇ ਨੰਬਰਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ ਜਿਸ ਕਾਰਨ ਕੋਈ ਵੀ ਪਲਾਟ ਲੈਣ ਲਈ ਅਪਲਾਈ ਨਹੀਂ ਕਰ ਸਕਿਆ। ਨੀਲਾਮੀ ਲਈ ਪੋਰਟਲ 17 ਸਤੰਬਰ ਤੋਂ 27 ਸਤੰਬਰ ਯਾਨੀ 10 ਦਿਨਾਂ ਦਿਨਾਂ ਲਈ ਖੁੱਲ੍ਹਾ ਰੱਖਿਆ ਗਿਆ ਸੀ। ਨਕਸ਼ੇ ‘ਤੇ ਪਲਾਟ ਨੰਬਰ ਸਪੱਸ਼ਟ ਨਹੀਂ ਸਨ ਜਿਸ ਕਾਰਨ 9 ਦਿਨਾਂ ਤੱਕ ਕੋਈ ਵੀ ਅਪਲਾਈ ਨਹੀਂ ਕਰ ਸਕਿਆ ਤੇ 10ਵੇਂ ਦਿਨ ਇਕ ਹੀ ਲੈਪਟਾਪ ਤੋਂ ਇਨ੍ਹਾਂ ਪਲਾਟਾਂ ਲਈ ਅਪਲਾਈ ਕੀਤਾ ਗਿਆ।
ਇਹ ਪਲਾਟ ਕਿਹੜੇ ਹਨ, ਇਹ ਜਾਣੇ ਬਿਨਾਂ ਖਰੀਦਦਾਰਾਂ ਵੱਲੋਂ ਪਲਾਟਾਂ ਦੀ ਖਰੀਦ ਕਿਵੇਂ ਕੀਤੀ ਗਈ ਤੇ ਇਸ ਦੇ ਨਾਲ ਹੀ ਸਾਰੇ ਪਲਾਟਾਂ ਲਈ ਇਕ ਹੀ ਲੈਪਟਾਪ ਤੋਂ ਅਪਲਾਈ ਕੀਤਾ ਗਿਆ।