Image default
About us

ਹੁਣ ਆਨਲਾਈਨ ਮੌਕੇ ‘ਤੇ ਭਰ ਸਕੋਗੇ ਟ੍ਰੈਫਿਕ ਚਲਾਨ ਦਾ ਜੁਰਮਾਨਾ, ਟ੍ਰੈਫਿਕ ਪੁਲਿਸ ਨੂੰ ਮਿਲੀਆਂ 25 ਕੈਸ਼ ਸਵੈਪ ਮਸ਼ੀਨਾਂ

ਹੁਣ ਆਨਲਾਈਨ ਮੌਕੇ ‘ਤੇ ਭਰ ਸਕੋਗੇ ਟ੍ਰੈਫਿਕ ਚਲਾਨ ਦਾ ਜੁਰਮਾਨਾ, ਟ੍ਰੈਫਿਕ ਪੁਲਿਸ ਨੂੰ ਮਿਲੀਆਂ 25 ਕੈਸ਼ ਸਵੈਪ ਮਸ਼ੀਨਾਂ

 

 

 

Advertisement

ਬਠਿੰਡਾ, 29 ਜੁਲਾਈ (ਡੇਲੀ ਪੋਸਟ ਪੰਜਾਬੀ)- ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਕਾਰਨ ਰੋਜ਼ਾਨਾ ਸੈਂਕੜੇ ਚਾਲਾਨ ਕੱਟੇ ਜਾਂਦੇ ਹਨ। ਜ਼ਿਆਦਾਤਰ ਚਲਾਨ ਦਾ ਜੁਰਮਾਨਾ ਆਰਟੀਓ ਦਫ਼ਤਰ ਤੇ ਕਚਹਿਰੀ ’ਚ ਭਰਿਆ ਜਾਂਦਾ ਹੈ ਪਰ ਹੁਣ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਆਨਲਾਈਨ ਟ੍ਰੈਫਿਕ ਚਲਾਨ ਦਾ ਜੁਰਮਾਨਾ ਭਰਨ ਦਾ ਇੰਤਜ਼ਾਮ ਕੀਤਾ ਗਿਆ ਹੈ। ਹੁਣ ਟ੍ਰੈਫਿਕ ਪੁਲਿਸ ਵੱਲੋਂ ਕੱਟੇ ਚਲਾਨ ਦਾ ਜੁਰਮਾਨਾ ਮੌਕੇ ’ਤੇ ਏਟੀਐਮ ਡੈਬਿਟ, ਕ੍ਰੈਡਿਟ ਕਾਰਡ ਤੇ ਗੁਗਲ ਪੇਅ ਰਾਹੀਂ ਵੀ ਜਮ੍ਹਾ ਕਰਵਾਇਆ ਜਾ ਸਕਦਾ ਹੈ।
ਬਠਿੰਡਾ ਜ਼ਿਲ੍ਹਾ ਪੁਲਿਸ ਟ੍ਰੈਫਿਕ ਪੁਲਿਸ ਨੂੰ 25 ਕਾਰਡ ਸਵੈਪ ਮਸ਼ੀਨਾਂ ਮੁਹੱਈਆ ਕਰਵਾ ਰਹੀ ਹੈ। ਜਿਸ ਨਾਲ ਆਨਲਾਈਨ ਚਲਾਨ ਕੱਟੇ ਜਾਣਗੇ ਤੇ ਲੋਕ ਅਦਾਲਤਾਂ ਦੇ ਚੱਕਰ ਕੱਟਣ ਤੋਂ ਬਚ ਜਾਣਗੇ ਤੇ ਇਸ ਦੇ ਨਾਲ ਹੀ ਸਰਕਾਰੀ ਅਮਲੇ ‘ਤੇ ਕੰਮ ਦਾ ਬੋਝ ਵੀ ਘੱਟ ਜਾਵੇਗਾ। ਕਈ ਵਾਰ ਮੌਕੇ ‘ਤੇ ਕੈਸ਼ ਨਾ ਹੋਣ ਦੀ ਹਾਲਤ ਵਿਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਨਲਾਈਨ ਚਲਾਨ ਭੁਗਤਾਨ ਦੀ ਵਿਵਸਥਾ ਨਾਲ ਇਸ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ।
ਜ਼ਿਲ੍ਹਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਗੁਰਮੀਤ ਸਿੰਘ ਤੇ ਐੱਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਲਈ 25 ਮਸ਼ੀਨਾਂ ਪ੍ਰਾਪਤ ਹੋਈਆਂ ਹਨ। ਫਿਲਹਾਲ ਇਕ ਮਸ਼ੀਨ ਟਰਾਇਲ ਦੇ ਆਧਾਰ ’ਤੇ ਚਾਲੂ ਕੀਤੀ ਗਈ ਹੈ। ਛੇਤੀ ਹੀ ਇਹ ਮਸ਼ੀਨਾਂ ਜ਼ਿਲ੍ਹੇ ਭਰ ’ਚ ਚਾਲੂ ਕਰ ਦਿੱਤੀਆਂ ਜਾਣਗੀਆਂ। ਇਸ ਮਸ਼ੀਨ ’ਚ ਗੂਗਲ ਪੇਅ, ਪੇਟੀਐਮ, ਫੋਨ ਪੇਅ ਸਮੇਤ ਸਾਰੇ ਡਿਜੀਟਲ ਐਪਸ ਰਾਹੀਂ ਰਕਮ ਦਾ ਭੁਗਤਾਨ ਕੀਤਾ ਜਾ ਸਕਦਾ ਹੈ।

Related posts

Breaking- ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਉਪਰਾਲਾ- ਸੰਧਵਾਂ

punjabdiary

ਕੁੱਤੇ ਦੇ ਕੱਟਣ ਜਾਂ ਕਿਸੇ ਵੀ ਜਾਨਵਰ ਕਾਰਨ ਜ਼ਖਮੀ ਜਾਂ ਮੌਤ ਹੋਣ ‘ਤੇ ਮਿਲੇਗਾ ਮੁਆਵਜ਼ਾ

punjabdiary

ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਦੀਵਾਲੀ, ਬੰਦੀ ਛੋੜ ਤੇ ਵਿਸ਼ਵਕਰਮਾ ਦਿਵਸ ’ਤੇ ਲੋਕਾਂ ਨੂੰ ਵਧਾਈ

punjabdiary

Leave a Comment