ਟਿੱਲਾ ਬਾਬਾ ਫ਼ਰੀਦ ਵਿਖੇ ਵੱਖ-ਵੱਖ ਡਾਕਟਰਾਂ ਦੀ ਟੀਮ ਨੇ ਕੀਤਾ ਸਿਜਦਾ
ਫਰੀਦਕੋਟ, 29 ਜੁਲਾਈ (ਪੰਜਾਬ ਡਾਇਰੀ)- ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਫਰੀਦਕੋਟ ਵਿਖੇ ਸਥਿਤ ਬਾਬਾ ਫ਼ਰੀਦ ਹੈਲਥ ਐਂਡ ਸਾਇੰਸਜ਼ ਯੂਨੀਵਰਸਿਟੀ ਵਿਖੇ ਪਹੁੰਚਣ ਉਪਰੰਤ ਟਿੱਲਾ ਬਾਬਾ ਫ਼ਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਵੱਖ-ਵੱਖ ਡਾਕਟਰਾਂ ਦੀ ਟੀਮ ਨੇ ਸਿਜਦਾ ਕੀਤਾ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ. ਗੁਰਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਡਾਕਟਰਾਂ ਦੀ ਇਸ ਟੀਮ ਵਿੱਚ ਡਾ. ਗੁਰਪ੍ਰੀਤ ਵਾਂਦਰ, ਡਾ.ਪੀ. ਐੱਸ. ਬਰਾੜ, ਡਾ. ਬਿਸ਼ਵ ਮੋਹਨ, ਡਾ.ਰਜਿੰਦਰ ਬਾਂਸਲ ਅਤੇ ਡਾ. ਵਿਸ਼ਾਲ ਚੋਪੜਾ ਆਦਿ ਸ਼ਾਮਿਲ ਸਨ। ਇਸ ਮੌਕੇ ਉਪਰੋਕਤ ਡਾਕਟਰਾਂ ਦੀ ਟੀਮ ਨੇ ਟਿੱਲਾ ਬਾਬਾ ਫ਼ਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਗੁਰੂ ਘਰ ਹਾਜ਼ਰੀ ਭਰੀ । ਡਾ. ਗੁਰਇੰਦਰ ਮੋਹਨ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਉਪਰੋਕਤ ਮਹਿਮਾਨਾਂ ਨੂੰ ਸਰੋਪਾਓ ਪਾ ਕੇ ਸਨਮਾਨਿਤ ਕੀਤਾ । ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਨੇ ਇਸ ਮੌਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹਨਾਂ ਸਮੂਹ ਡਾਕਟਰ ਸਾਹਿਬਾਨਾਂ ਦੀਆਂ ਸੇਵਾਵਾਂ ਤੇ ਫ਼ਰੀਦਕੋਟ ਦੇ ਸਮੁੱਚੇ ਇਲਾਕੇ ਨੂੰ ਭਰਪੂਰ ਮਾਣ ਹੈ । ਵੱਖ-ਵੱਖ ਹਸਪਤਾਲਾਂ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਵਿਖੇ ਅਨੇਕਾਂ ਲੋਕ ਇੰਨ੍ਹਾਂ ਡਾਕਟਰ ਸਾਹਿਬਾਨਾਂ ਦੀਆਂ ਸੇਵਾਵਾਂ ਦਾ ਭਰਪੂਰ ਲਾਭ ਉਠਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਰੋਮਾਣਾ ਜਨਰਲ ਸਕੈਟਰੀ, ਕੁਲਜੀਤ ਸਿੰਘ ਮੋਂਗੀਆ, ਦੀਪਇੰਦਰ ਸਿੰਘ ਸੇਖੋਂ ਆਦਿ ਕਮੇਟੀ ਮੈਂਬਰ ਵੀ ਹਾਜ਼ਰ ਸਨ ।