Image default
About us

ਪੰਜਾਬ ‘ਚ ਚੜ੍ਹਦੀ ਸਵੇਰ ਕਈ ਥਾਵਾਂ ‘ਤੇ NIA ਦੀ ਰੇਡ, ਜਲੰਧਰ ‘ਚ ਦੋ ਥਾਵਾਂ ‘ਤੇ ਕੀਤੀ ਛਾਪੇਮਾਰੀ

ਪੰਜਾਬ ‘ਚ ਚੜ੍ਹਦੀ ਸਵੇਰ ਕਈ ਥਾਵਾਂ ‘ਤੇ NIA ਦੀ ਰੇਡ, ਜਲੰਧਰ ‘ਚ ਦੋ ਥਾਵਾਂ ‘ਤੇ ਕੀਤੀ ਛਾਪੇਮਾਰੀ

 

 

 

Advertisement

ਚੰਡੀਗੜ੍ਹ, 1 ਅਗਸਤ (ਡੇਲੀ ਪੋਸਟ ਪੰਜਾਬੀ)- ਪੰਜਾਬ ‘ਚ ਮੰਗਲਵਾਰ ਸਵੇਰੇ ਕਈ ਥਾਵਾਂ ‘ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਛਾਪੇਮਾਰੀ ਕੀਤੀ। NIA ਨੇ ਜਲੰਧਰ ‘ਚ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ। ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਧੂਰਕੋਟ ਰਣਸੀਹ ਕਲਾਂ ਵਿੱਚ ਵੀ NIA ਦੀ ਛਾਪੇਮਾਰੀ ਹੋਈ ਹੈ। ਜਾਣਕਾਰੀ ਅਨੁਸਾਰ ਟੀਮ ਸਵੇਰੇ ਕਰੀਬ ਪੰਜ ਵਜੇ ਜਸਵਿੰਦਰ ਸਿੰਘ ਅਤੇ ਉਸ ਦੇ ਭਰਾ ਸਤਨਾਮ ਸਿੰਘ ਵਾਸੀ ਧੂਰਕੋਟ ਰਣਸੀਹ ਕਲਾਂ ਦੇ ਘਰ ਪੁੱਜੀ। ਸਵੇਰੇ 9 ਵਜੇ ਤੱਕ ਪੁੱਛਗਿੱਛ ਤੋਂ ਬਾਅਦ ਟੀਮ ਉਥੋਂ ਰਵਾਨਾ ਹੋ ਗਈ।
NIA ਦੀ ਟੀਮ ਕਿਸ਼ਨਗੜ੍ਹ ਨੇੜੇ ਦੌਲਤਪੁਰ ਪਿੰਡ ਵਿੱਚ ਸਾਬਕਾ ਸਰਪੰਚ ਦੇ ਘਰ ਵੀ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਘਰ ਰਾਤ 3 ਵਜੇ NIA ਨੇ ਛਾਪਾ ਮਾਰਿਆ। ਮਲਕੀਤ ਸਿੰਘ ਦੌਲਤਪੁਰ ਅਕਾਲੀ ਦਲ ਦੇ ਆਗੂ ਹਨ। ਇਸ ਦੌਰਾਨ ਇਲਾਕੇ ਨੂੰ ਸੀਲ ਕਰ ਦਿੱਤਾ ਗਿਆਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ NIA ਨੇ ਪਿੰਡ ਡੱਲੇਵਾਲ ਦੇ ਲਵਸ਼ਿੰਦਰ ਸਿੰਘ ਦੇ ਘਰ ਵੀ ਛਾਪਾ ਮਾਰਿਆ। ਲਵਸ਼ਿੰਦਰ ਸਿੰਘ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸਬੰਧਤ ਹੈ। NIA ਨੇ ਇੱਕ ਸ਼ੱਕੀ ਫੋਨ ਕਾਲ ‘ਤੇ ਛਾਪਾ ਮਾਰਿਆ। NIA ਦੀ ਟੀਮ ਨੇ ਸਵੇਰੇ 6.30 ਵਜੇ ਮਲੋਟ ਨੇੜੇ ਸਰਾਵਾਂ ਬੋਦਲਾ ਪਿੰਡ ਵਿੱਚ ਇੱਕ ਕਿਸਾਨ ਦੇ ਘਰ ਛਾਪਾ ਮਾਰਿਆ। NIA ਦੀ ਤਿੰਨ ਮੈਂਬਰੀ ਟੀਮ ਨੇ ਕਿਸਾਨ ਤੋਂ ਢਾਈ ਘੰਟੇ ਪੁੱਛਗਿੱਛ ਕੀਤੀ ਅਤੇ ਜਾਂਦੇ ਸਮੇਂ ਕਿਸਾਨ ਦਾ ਮੋਬਾਈਲ ਫ਼ੋਨ ਆਪਣੇ ਨਾਲ ਲੈ ਗਏ।
ਕਿਸਾਨ ਸਤਨਾਮ ਸਿੰਘ ਪੁੱਤਰ ਹਰਬੰਸ ਪਾਲ ਨੇ ਦੱਸਿਆ ਕਿ ਸਵੇਰੇ 6.30 ਵਜੇ NIA ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ। ਉਨ੍ਹਾਂ ਕਰੀਬ ਢਾਈ ਘੰਟੇ ਤੱਕ ਉਸ ਕੋਲੋਂ ਪੁੱਛਗਿੱਛ ਕੀਤੀ ਅਤੇ ਘਰ ਦੀ ਚੈਕਿੰਗ ਕੀਤੀ। ਸਤਨਾਮ ਸਿੰਘ ਨੇ ਦੱਸਿਆ ਕਿ ਉਹ ਖੇਤੀ ਕਰਦਾ ਹੈ। ਉਸ ਦਾ ਭਰਾ ਕਰੀਬ 12 ਸਾਲਾਂ ਤੋਂ ਇੰਗਲੈਂਡ ਗਿਆ ਹੋਇਆ ਹੈ। ਇੰਗਲੈਂਡ ਵਿਚ ਮੇਰੇ ਭਰਾ ਨਾਲ ਫੋਨ ‘ਤੇ ਗੱਲਬਾਤ ਹੁੰਦੀ ਹੈ। ਟੀਮ ਨੇ ਉਸ ਦਾ ਮੋਬਾਈਲ ਜ਼ਬਤ ਕਰਕੇ ਆਪਣੇ ਨਾਲ ਲੈ ਲਿਆ ਹੈ ਅਤੇ ਉਸ ਨੂੰ 7 ਅਗਸਤ ਨੂੰ ਦਿੱਲੀ ਦਫ਼ਤਰ ਪਹੁੰਚਣ ਦਾ ਨੋਟਿਸ ਦਿੱਤਾ ਗਿਆ ਹੈ।

Related posts

ਸੁਨੀਲ ਜਾਖੜ ਨੇ CM ਮਾਨ ਵਲੋਂ ਸੱਦੀ ਖੁੱਲ੍ਹੀ ਬਹਿਸ ‘ਚ ਜਾਣ ਤੋਂ ਕੀਤਾ ਇਨਕਾਰ

punjabdiary

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਪਰਫਿਊਮ ਵਰਤਣ ‘ਤੇ ਲੱਗੀ ਪਾਬੰਦੀ, ਇਸ ਕਾਰਨ ਲਿਆ ਗਿਆ ਫ਼ੈਸਲਾ

punjabdiary

BREAKING NEWS- ਇੰਤਜ਼ਾਰ ਖਤਮ, 8ਵੀਂ ਜਮਾਤ ਦਾ ਆਇਆ ਨਤੀਜਾ, ਲਵਪ੍ਰੀਤ ਕੌਰ 100 ਫ਼ੀਸਦੀ ਅੰਕ ਲੈ ਕੇ ਅੱਵਲ

punjabdiary

Leave a Comment