Image default
About us

CM ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਵੰਡੇ ਚੈਕ

CM ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਵੰਡੇ ਚੈਕ

 

 

ਲੁਧਿਆਣਾ, 2 ਅਗਸਤ (ਰੋਜਾਨਾ ਸਪੋਕਸਮੈਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਦੋ ਦਿਨਾਂ ਤੋਂ ਲੁਧਿਆਣਾ ਵਿਚ ਹਨ। ਅੱਜ ਉਨ੍ਹਾਂ ਨੇ ਮਹਾਨਗਰ ਵਿਚ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਰਾਜ ਦੇ 25,000 ਲਾਭਪਾਤਰੀਆਂ ਨੂੰ ਚੈਕ ਵੀ ਵੰਡੇ।
ਇਸ ਸਬੰਧੀ ਰਾਜ ਪੱਧਰੀ ਪ੍ਰੋਗਰਾਮ ਡਾ: ਮਨਮੋਹਨ ਸਿੰਘ ਸਟੇਡੀਅਮ ਪੀਏਯੂ ਵਿਖੇ ਕਰਵਾਇਆ ਗਿਆ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਸੀ.ਐਮ ਮਾਨ ਨੇ SSF (ਰੋਡ ਸੇਫਟੀ ਫੋਰਸ) ਅਤੇ ‘ਟ੍ਰੈਫਿਕ ਹਾਕਸ’ ਐਪ ਲਾਂਚ ਕੀਤੀ ਸੀ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਸ ਦਾ 101 ਕਰੋੜ ਰੁਪਏ ਦਾ ਲਾਭ ਮਿਲੇਗਾ। ਪ੍ਰਤੀ ਪ੍ਰਵਾਰ ਨੂੰ 1 ਲੱਖ 75 ਹਜ਼ਾਰ ਰੁਪਏ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਇਕੱਠ ਸ਼ਕਤੀ ਪ੍ਰਦਰਸ਼ਨ ਨਹੀਂ ਹੈ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਹਰ ਵਿਅਕਤੀ ਨੂੰ ਰੋਟੀ, ਕੱਪੜਾ ਅਤੇ ਮਕਾਨ ਮਿਲੇ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਕਾਨ ਬਣਾਉਣ ਲਈ ਗਰੀਬ ਲੋਕਾਂ ਨੂੰ ਪੈਸੇ ਜਾਰੀ ਕਰ ਦਿਤੇ ਹਨ।
ਮਾਨ ਨੇ ਕਿਹਾ ਕਿ ਇਹ ਪੈਸਾ ਲੋਕਾਂ ਦਾ ਹੀ ਹੈ। ਇਹ ਪੈਸਾ ਟੈਕਸਾਂ ਰਾਹੀਂ ਇਕੱਠਾ ਕੀਤਾ ਗਿਆ ਹੈ। ਇਹ ਪੈਸਾ ਕਿਸੇ ਨਾ ਕਿਸੇ ਸਕੀਮ ਤਹਿਤ ਲੋਕਾਂ ਨੂੰ ਵਾਪਸ ਕਰ ਦਿਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਾਚਿਸ ਦੀ ਵਿਕਰੀ ‘ਤੇ ਵੀ ਟੈਕਸ ਲਗਾ ਦਿਤਾ ਹੈ, ਜਿਸ ਦਾ ਭੁਗਤਾਨ ਜਨਤਾ ਕਰ ਰਹੀ ਹੈ। ਕੇਂਦਰ ਸਰਕਾਰ ਨੇ ਆਟਾ ਅਤੇ ਲੱਸੀ ਵਰਗੀਆਂ ਖਾਣ-ਪੀਣ ਵਾਲੀਆਂ ਵਸਤੂਆਂ ‘ਤੇ ਵੀ ਟੈਕਸ ਲਗਾ ਦਿਤਾ ਹੈ।
ਜਨਤਾ 24 ਘੰਟੇ ਟੈਕਸ ਅਦਾ ਕਰ ਰਹੀ ਹੈ, ਪਰ ਸਰਕਾਰਾਂ ਦਾ ਖਜ਼ਾਨਾ ਕਿਵੇਂ ਖਾਲੀ ਹੁੰਦਾ ਹੈ, ਇਹ ਸਮਝ ਤੋਂ ਬਾਹਰ ਹੈ। ਸਰਕਾਰਾਂ ਦੇ ਇਰਾਦੇ ਸਾਫ਼ ਨਹੀਂ ਹਨ। ਪੰਜਾਬ ‘ਚ ‘ਆਪ’ ਸਰਕਾਰ ਲੋਕਾਂ ਦਾ ਪੈਸਾ ਲੋਕਾਂ ਦੇ ਹਿੱਤ ‘ਚ ਲਗਾ ਰਹੀ ਹੈ। ‘ਆਪ’ ਸਰਕਾਰ ਨੇ ਜਨਤਾ ਦੇ ਟੈਕਸਾਂ ਦੀ ਲੀਕ ਨੂੰ ਰੋਕਿਆ ਹੈ। ਜਿਹੜਾ ਪੈਸਾ ਪਹਿਲਾਂ ਸਿਆਸਤਦਾਨਾਂ ਦੀਆਂ ਜੇਬਾਂ ਵਿਚ ਜਾਂਦਾ ਸੀ, ਉਹ ਹੁਣ ਜਨਤਾ ਨੂੰ ਜਾ ਰਿਹਾ ਹੈ।

Advertisement

Related posts

Breaking- ਭਗਵੰਤ ਮਾਨ ਨੇ ਸੂਝਵਾਨ ਸੀਨੀਅਰ ਪੱਤਰਕਾਰ ਐੱਨ.ਐੱਸ ਪਰਵਾਨਾ ਜੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ

punjabdiary

ਪੰਜਾਬ ਦੇ ਸਾਬਕਾ IAS ਅਧਿਕਾਰੀ ਤੇ ਲੇਖਕ ਨਰਿਪਇੰਦਰ ਸਿੰਘ ਰਤਨ ਦਾ ਹੋਇਆ ਦੇਹਾਂਤ

punjabdiary

ਕੇਂਦਰੀ ਸਿੰਘ ਸਭਾ ਚੰਡੀਗੜ੍ਹ ਵਲੋਂ ਸਿੰਘ ਸਭਾ ਲਹਿਰ ਨੂੰ ਸਮਰਪਤ ਡਗਸ਼ਈ ਹਿਮਾਚਲ ਪ੍ਰਦੇਸ਼ ਗੁ. ਸਿੰਘ ਸਭਾ ’ਚ ਲਾਇਆ ਤਿੰਨ ਰੋਜ਼ਾ ਗੁਰਮਤਿ ਕੈਂਪ

punjabdiary

Leave a Comment