Image default
About us

ਮੁਫ਼ਤ ਬਿਜਲੀ ‘ਤੇ ਕੇਂਦਰ ਦਾ ਨਵਾਂ ਹੁਕਮ ਜਾਰੀ, ਪੰਜਾਬ ‘ਤੇ ਪਵੇਗਾ ਭਾਰੀ, ਮਾਨ ਸਰਕਾਰ ਨੂੰ ਦੇਣੇ ਪੈਣਗੇ 6 ਹਜ਼ਾਰ ਕਰੋੜ ਅਡਵਾਂਸ

ਮੁਫ਼ਤ ਬਿਜਲੀ ‘ਤੇ ਕੇਂਦਰ ਦਾ ਨਵਾਂ ਹੁਕਮ ਜਾਰੀ, ਪੰਜਾਬ ‘ਤੇ ਪਵੇਗਾ ਭਾਰੀ, ਮਾਨ ਸਰਕਾਰ ਨੂੰ ਦੇਣੇ ਪੈਣਗੇ 6 ਹਜ਼ਾਰ ਕਰੋੜ ਅਡਵਾਂਸ

 

 

ਚੰਡੀਗੜ੍ਹ, 4 ਅਗਸਤ (ਏਬੀਪੀ ਸਾਂਝਾ)- ਮੁਫ਼ਤ ਬਿਜਲੀ ਦੇਣ ਦੇ ਮਾਮਲੇ ‘ਚ ਕੇਂਦਰ ਸਰਕਾਰ ਵੱਲੋਂ ਨਵਾਂ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਜਿਸ ਨਾਲ ਸੂਬੇ ਦੀਆਂ ਸਰਕਾਰਾਂ ‘ਤੇ ਭਾਰੀ ਬੋਝ ਪੈ ਸਕਦਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਸ ਨਵੇਂ ਹੁਕਮ ਨਾਲ ਮਾਨ ਸਰਕਾਰ ਨੂੰ ਅਡਵਾਂਸ ਦੇ ਤੌਰ ‘ਤੇ 5 ਤੋਂ 6 ਹਜ਼ਾਰ ਕਰੋੜ ਰੁਪਏ ਜਮਾ ਕਰਵਾਉਣੇ ਪੈਣਗੇ।
ਕੇਂਦਰ ਸਰਕਾਰ ਦੇ ਨਵੇਂ ਹੁਕਮਾਂ ਤਹਿਤ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੁਫ਼ਤ ਬਿਜਲੀ ਲਈ ਸਬਸਿਡੀ ਦੀ ਰਕਮ ਕੰਪਨੀਆਂ ਕੋਲ ਐਡਵਾਂਸ ਜਮ੍ਹਾਂ ਕਰਵਾਉਣ।ਓਧਰ ਕੰਪਨੀਆਂ ਨੂੰ ਕਿਹਾ ਗਿਆ ਹੈ ਜੇਕਰ ਸਰਕਾਰਾਂ ਇਸ ਤਰ੍ਹਾਂ ਨਹੀਂ ਕਰਦੀਆਂ ਖ਼ਪਤਕਾਰਾਂ ਨੂੰ ਅਦਾਇਗੀ ਲਈ ਬਿੱਲ ਜਾਰੀ ਕੀਤੇ ਜਾਣਗੇ।
ਕੇਂਦਰ ਸਰਕਾਰ ਦੇ ਇਸ ਨਵੇਂ ਹੁਕਮ ਦਾ ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮਟਡ (ਪੀਐੱਸਪੀਸੀਐੱਲ) ‘ਤੇ ਵੀ ਅਸਰ ਪਵੇਗਾ। ਸੂਬਾਈ ਰੈਗੂਲੇਟਰੀ ਕਮਿਸ਼ਨ ਨੇ 13 ਸਤੰਬਰ 2007 ਨੂੰ ਸੂਬਾ ਸਰਕਾਰ ਨੂੰ ਸਬਸਿਡੀ ਦੀ ਅਦਾਇਗੀ ਐਡਵਾਂਸ ਕਰਨ ਦਾ ਹੁਕਮ ਦਿੱਤਾ ਸੀ ਪਰ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਨ੍ਹਾਂ ਹੁਕਮਾਂ ‘ਤੇ ਅਮਲ ਨਹੀਂ ਕੀਤਾ। ਨਤੀਜੇ ਵਜੋਂ ਸਬਸਿਡੀ ਦੀ ਰਕਮ ਵੱਡੇ ਪੱਧਰ ’ਤੇ ਇਕੱਠੀ ਹੁੰਦੀ ਰਹਿੰਦੀ ਹੈ।ਪੀਐੱਸਪੀਸੀਐੱਲ ਵੱਲੋਂ ਵੱਖ-ਵੱਖ ਸ਼੍ਰੇਣੀਆਂ ਨੂੰ ਕਰੀਬ 20 ਹਜ਼ਾਰ ਕਰੋੜ ਦੀ ਸਲਾਨਾ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ।
ਇਸ ‘ਚ ਤਕਰੀਬਨ 10 ਹਜ਼ਾਰ ਕਰੋੜ ਖੇਤੀਬਾੜੀ ਸੈਕਟਰ, 6 ਹਜ਼ਾਰ ਕਰੋੜ ਦੇ ਕਰੀਬ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਤੇ ਬਾਕੀ ਦਾ ਸਨਅਤਾਂ, ਪੱਛੜੀਆਂ ਸ੍ਰੇਣੀਆਂ ਆਦਿ ਨੂੰ ਦਿੱਤੀ ਜਾਂਦੀ ਬਿਜਲੀ ਸ਼ਾਮਿਲ ਹੈ। ਇਸ ਤਰ੍ਹਾਂ ਸੂਬੇ ਦਾ ਕੁੱਲ ਬਿਜਲੀ ਸਬਸਿਡੀ ਦਾ ਬਿੱਲ 20,24376 ਕਰੋੜ ਬਣਦਾ ਹੈ।31 ਜੁਲਾਈ ਤੱਕ, ਸਰਕਾਰ ਨੇ 6,762 ਕਰੋੜ ਦੇ ਬਿਜਲੀ ਸਬਸਿਡੀ ਬਿੱਲ ਦੀ ਅਦਾਇਗੀ ਕੀਤੀ ਹੈ।
ਜਦਕਿ 1,804 ਕਰੋੜ ਦੀ ਦੂਜੀ ਕਿਸ਼ਤ ਤੇ 9,020 ਕਰੋੜ ਰੁਪਏ ਦੀ ਬਕਾਇਆ ਸਬਸਿਡੀ ਦੀ ਰਕਮ ਦਾ ਭੁਗਤਾਨ ਕਰਨਾ ਅਜੇ ਬਾਕੀ ਹੈ। ਇਸ ਤਰ੍ਹਾਂ ਪੀਐੱਸਪੀਸੀਐਲ ਦਾ ਸਰਕਾਰ ਵੱਲ 31 ਜੁਲਾਈ ਤੱਕ ਅੰਦਾਜ਼ਨ 1700 ਕਰੋੜ ਦੇ ਕਰੀਬ ਬਕਾਇਆ ਖੜ੍ਹਾ ਹੈ।ਜੇ ਸਰਕਾਰ ਹਰੇਕ ਤਿਮਾਹੀ ਤੇ ਸਬਸਿਡੀ ਐਡਵਾਂਸ ਦਿੰਦੀ ਹੈ ਤਾਂ ਸਰਕਾਰ ਨੂੰ ਪੀਐੱਸਪੀਸੀਐੱਲ ਨੂੰ 5 ਤੋਂ 6 ਹਜ਼ਾਰ ਕਰੋੜ ਐਡਵਾਂਸ ਦੇਣਾ ਹੋਵੇਗਾ।

Advertisement

Related posts

Breaking- ਵੱਡੀ ਖਬਰ – ਤੜਕੇ-ਤੜਕੇ ਸ਼ਰਾਬ ਕਾਰੋਬਾਰੀ ਦੇ ਘਰ ਤੇ ਈਡੀ ਦੀ ਛਾਪੇਮਾਰੀ, ਜਦੋਂ ਸਾਰਾ ਪਰਿਵਾਰ ਸੋ ਰਿਹਾ ਸੀ

punjabdiary

ਮੌਸਮ ਵਿਭਾਗ ਵੱਲੋਂ 20-21 ਦਸੰਬਰ ਨੂੰ ਪੰਜਾਬ ਤੇ ਹਰਿਆਣਾ ‘ਚ ਯੈਲੋ ਅਲਰਟ ਜਾਰੀ, ਵਧੇਗੀ ਠੰਡ

punjabdiary

CM ਮਾਨ ਨੇ 6ਵੀਂ ਕੇਂਦਰ ਨੂੰ ਲਿਖੀ ਚਿੱਠੀ, ਪੰਜਾਬ ਨੂੰ ਵਿਸ਼ੇਸ਼ ਪੈਕੇਜ ਜਾਰੀ ਕਰਨ ਦੀ ਕੀਤੀ ਮੰਗ

punjabdiary

Leave a Comment