ਕੇਂਦਰ ਸਰਕਾਰ ਨੇ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲੇ 8 YouTube ਚੈਨਲਾਂ ਦਾ ਕੀਤਾ ਪਰਦਾਫ਼ਾਸ਼
Advertisement
ਨਵੀਂ ਦਿੱਲੀ, 9 ਅਗਸਤ (ਰੋਜਾਨਾ ਸਪੋਕਸਮੈਨ)- ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਫ਼ਰਜ਼ੀ ਖ਼ਬਰਾਂ ਫੈਲਾਉਣ ਵਾਲੇ 8 ਯੂਟਿਊਬ ਚੈਨਲਾਂ ਬਾਰੇ ਪਤਾ ਲੱਗਾ ਹੈ। ਇਹ ਚੈਨਲ ਭਾਰਤੀ ਫ਼ੌਜ, ਸਰਕਾਰੀ ਸਕੀਮਾਂ, ਲੋਕ ਸਭਾ ਚੋਣਾਂ ਅਤੇ ਹੋਰ ਕਈ ਗੰਭੀਰ ਮੁੱਦਿਆਂ ਬਾਰੇ ਗੁੰਮਰਾਹਕੁੰਨ ਜਾਣਕਾਰੀ ਫੈਲਾ ਰਹੇ ਸਨ। ਇਨ੍ਹਾਂ ਚੈਨਲਾਂ ਦੇ 2.3 ਕਰੋੜ ਸਬਸਕ੍ਰਾਈਬਰ ਹਨ।
ਇਨ੍ਹਾਂ ਚੈਨਲਾਂ ਦੇ ਨਾਂ ਹਨ ਯਹਾਂ ਸੱਚ ਦੇਖੋ, ਕੈਪੀਟਲ ਟੀਵੀ, ਕੇਪੀਐਸ ਨਿਊਜ਼, ਸਰਕਾਰੀ ਵਲੌਗ, ਅਰਨ ਟੇਕ ਇੰਡੀਆ, ਐਸਪੀਐਨ9 ਨਿਊਜ਼, ਐਜੂਕੇਸ਼ਨਲ ਦੋਸਤ ਅਤੇ ਵਰਲਡ ਬੈਸਟ ਨਿਊਜ਼। ਅਧਿਕਾਰੀਆਂ ਨੇ ਦਸਿਆ ਕਿ ਪ੍ਰੈੱਸ ਇਨਫਰਮੇਸ਼ਨ ਬਿਊਰੋ ਨੇ ਇਨ੍ਹਾਂ ਚੈਨਲਾਂ ‘ਤੇ ਫ਼ਰਜ਼ੀ ਖ਼ਬਰਾਂ ਦੇ ਤੱਥਾਂ ਦੀ ਜਾਂਚ ਕੀਤੀ ਹੈ। ਇਨ੍ਹਾਂ ਵਿਚੋਂ ਕਈ ਚੈਨਲ ਸਰਕਾਰੀ ਸਕੀਮਾਂ ਬਾਰੇ ਅਤੇ ਕਈ ਫ਼ੌਜ ਅਤੇ ਹੋਰ ਗੰਭੀਰ ਮੁੱਦਿਆਂ ਬਾਰੇ ਗ਼ਲਤ ਜਾਣਕਾਰੀ ਫੈਲਾ ਰਹੇ ਹਨ।