“ਤੀਆਂ ਲੋਕਤੰਤਰ ਦੀਆਂ” ਪ੍ਰੋਗਰਾਮ ਵਿੱਚ ਭਾਗ ਲੈਣ ਲਈ 20 ਅਗਸਤ ਤੱਕ ਕੀਤਾ ਜਾ ਸਕਦਾ ਹੈ ਅਪਲਾਈ-ਗੁਰਚਰਨ ਸਿੰਘ
ਫਰੀਦਕੋਟ, 10 ਅਗਸਤ (ਪੰਜਾਬ ਡਾਇਰੀ)- ਚੋਣ ਤਹਿਸੀਲਦਾਰ ਸ੍ਰੀ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ “ਤੀਆਂ ਲੋਕਤੰਤਰ ਦੀਆਂ” ਪ੍ਰੋਗਰਾਮ ਅਧੀਨ “ਗਿੱਧਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ “ਗਿੱਧਾ ਮੁਕਾਬਲੇ” ਵਿੱਚ ਭਾਗ ਲੈਣ ਵਾਲੀਆਂ ਪੰਜਾਬਣਾਂ ਵੱਲੋਂ ਲੋਕਤੰਤਰ ਨਾਲ ਸਬੰਧਿਤ ਬੋਲੀਆਂ ਪਾਈਆਂ ਜਾਣ। ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਕਾਸਟਿਊਮ ਪੰਜਾਬੀ ਗਿੱਧੇ ਦਾ ਲਿਬਾਸ ਅਤੇ ਗਹਿਣੇ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਭਾਗ ਲੈਣ ਦੇ ਚਾਹਵਾਨ ਕਿਸੇ ਵੀ ਲੋਕੇਸ਼ਨ ਤੇ ਸਾਫ ਆਵਾਜ਼ ਵਿੱਚ ਆਪਣੀ ਵੀਡਿਓ ਬਣਾ ਕੇ ਈਮੇਲ ਆਈ.ਡੀ. smmceopunab@gmail.com ਤੇ ਭੇਜ ਸਕਦੇ ਹਨ। ਇਸ ਤੋਂ ਇਲਾਵਾ ਵੀਡਿਓ ਜ਼ਿਲ੍ਹਾ ਚੋਣ ਦਫਤਰ ਦੀ Email ID ( etfdk@punjab.gov.in) ਤੇ ਵੀ ਭੇਜੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵੀਡਿਓ ਦਾ ਸਮਾਂ ਕੇਵਲ ਇੱਕ ਤੋਂ ਦੋ ਮਿੰਟ ਹੋਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਸਮੁੱਚੇ ਪੰਜਾਬ ਵਿਚੋਂ ਮੁਕਾਬਲੇ ਵਿੱਚ ਭਾਗ ਲੈਣ ਲਈ ਪਹਿਲੀਆਂ ਤਿੰਨ ਬਿਹਤਰੀਨ ਐਂਟਰੀਆਂ ਨੂੰ ਸਨਮਾਨ ਵਜੋਂ ਕ੍ਰਮਵਾਰ ਪਹਿਲਾ ਇਨਾਮ 5000 ਰੁਪਏ, ਦੂਜਾ ਇਨਾਮ 3000 ਰੁਪਏ ਅਤੇ ਤੀਜਾ ਇਨਾਮ 2000 ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਣਗੇ। ਐਂਟਰੀਆਂ ਭੇਜਣ ਦੀ ਆਖਰੀ ਮਿਤੀ 20 ਅਗਸਤ 2023 ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 98723-16194 ਤੇ ਸੰਪਰਕ ਕੀਤਾ ਜਾ ਸਕਦਾ ਹੈ।