Image default
About us

ਪੰਜਾਬ-ਹਰਿਆਣਾ ਹਾਈ ਕੋਰਟ ਦੇ 4 ਜੱਜਾਂ ਸਣੇ ਕੁੱਲ 9 ਜੱਜਾਂ ਦੇ ਤਬਾਦਲੇ

ਪੰਜਾਬ-ਹਰਿਆਣਾ ਹਾਈ ਕੋਰਟ ਦੇ 4 ਜੱਜਾਂ ਸਣੇ ਕੁੱਲ 9 ਜੱਜਾਂ ਦੇ ਤਬਾਦਲੇ

 

 

 

Advertisement

ਨਵੀਂ ਦਿੱਲੀ, 11 ਅਗਸਤ (ਰੋਜਾਨਾ ਸਪੋਕਸਮੈਨ)- ਸੁਪ੍ਰੀਮ ਕੋਰਟ ਕਾਲੇਜੀਅਮ ਨੇ ਤਿੰਨ ਹਾਈ ਕੋਰਟਾਂ ਦੇ 9 ਜੱਜਾਂ ਦੇ ਤਬਾਦਲੇ ਦੀ ਸਿਫ਼ਾਰਸ਼ ਕੀਤੀ ਹੈ। ਇਨ੍ਹਾਂ ਵਿਚ ਪੰਜਾਬ ਤੇ ਹਰਿਆਣਾ ਅਤੇ ਗੁਜਰਾਤ ਹਾਈ ਕੋਰਟ ਦੇ ਚਾਰ-ਚਾਰ ਜੱਜ ਹਨ। ਜਸਟਿਸ ਹੇਮੰਤ ਐਮ ਪ੍ਰਾਚਛੱਕ, ਉਨ੍ਹਾਂ ਚਾਰ ਜੱਜਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਗੁਜਰਾਤ ਹਾਈ ਕੋਰਟ ਤੋਂ ਤਬਦੀਲ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਉਨ੍ਹਾਂ ਨੇ ਰਾਹੁਲ ਗਾਂਧੀ ਦੀ ਸਜ਼ਾ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿਤਾ ਸੀ।
ਉਨ੍ਹਾਂ ਤੋਂ ਇਲਾਵਾ ਜਸਟਿਸ ਗੀਤਾ ਗੋਪੀ ਨੇ ਵੀ ਰਾਹੁਲ ਗਾਂਧੀ ਦੇ ‘ਮੋਦੀ ਮਾਣਹਾਨੀ’ ਕੇਸ ਦੀ ਸੁਣਵਾਈ ਤੋਂ ਇਹ ਕਹਿ ਕੇ ਇਨਕਾਰ ਕਰ ਦਿਤਾ ਸੀ ਕਿ ਵੋਟਾਂ ਦੀ ਸੂਚੀ ਮੇਰੇ ਸਾਹਮਣੇ ਰੱਖੋ। ਰਾਹੁਲ ਗਾਂਧੀ ਦੇ ਕੇਸ ਨਾਲ ਸਬੰਧਤ ਦੋ ਜੱਜ ਤਬਾਦਲੇ ਦੀ ਸੂਚੀ ਵਿਚ ਹਨ। ਜਸਟਿਸ ਗੋਪੀ ਨੂੰ ਗੁਜਰਾਤ ਤੋਂ ਮਦਰਾਸ ਅਤੇ ਜਸਟਿਸ ਪ੍ਰਾਚਛੱਕ ਨੂੰ ਪਟਨਾ ਹਾਈ ਕੋਰਟ ਭੇਜਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਜਸਟਿਸ ਸਮੀਰ ਜੇ ਦਵੇ ਨੂੰ ਰਾਜਸਥਾਨ ਹਾਈ ਕੋਰਟ ਵਿਚ ਤਬਦੀਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਸਟਿਸ ਦਵੇ ਨੇ ਤੀਸਤਾ ਸੇਤਲਵਾੜ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਇਸ ਤੋਂ ਇਲਾਵਾ ਚੌਥੇ ਜੱਜ ਅਲਪੇਸ਼ ਵਾਈ ਕੋਗਜੇ ਨੂੰ ਇਲਾਹਾਬਾਦ ਹਾਈਕੋਰਟ ਭੇਜਣ ਦੀ ਸਿਫਾਰਿਸ਼ ਕੀਤੀ ਗਈ ਹੈ।

Related posts

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ SGPC ਪ੍ਰਧਾਨ ਧਾਮੀ ਦਾ ਵੱਡਾ ਬਿਆਨ, 24 ਜੁਲਾਈ ਤੋਂ ਸ਼ੁਰੂ ਹੋਵੇਗਾ You Tube ਚੈਨਲ

punjabdiary

ਜੁਲਾਈ ‘ਚ ਲਗਾਤਾਰ ਬਾਰਸ਼ ਬਾਰੇ ਭਵਿੱਖਬਾਣੀ ਨੇ ਕਿਸਾਨਾਂ ਦੀ ਚਿੰਤਾ ਵਧਾਈ

punjabdiary

ਪੰਜਾਬ ਦੇ ਇਨ੍ਹਾਂ ਟੋਲ ਪਲਾਜਿਆਂ ਦੇ 10 ਤੋਂ 15 ਰੁਪਏ ਤੱਕ ਵਧੇ ਰੇਟ- 1 ਸਤੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

punjabdiary

Leave a Comment