Image default
About us

ਵਿਰੋਧੀ ਮਨੀਪੁਰ ‘ਤੇ ਚਰਚਾ ਨਹੀਂ ਸਿਰਫ਼ ਸਿਆਸਤ ਕਰਨਾ ਚਾਹੁੰਦੇ ਨੇ, ਉਨ੍ਹਾਂ ਨੇ ਮਨੀਪੁਰ ਨਾਲ ਧੋਖਾ ਕੀਤਾ: ਪ੍ਰਧਾਨ ਮੰਤਰੀ

ਵਿਰੋਧੀ ਮਨੀਪੁਰ ‘ਤੇ ਚਰਚਾ ਨਹੀਂ ਸਿਰਫ਼ ਸਿਆਸਤ ਕਰਨਾ ਚਾਹੁੰਦੇ ਨੇ, ਉਨ੍ਹਾਂ ਨੇ ਮਨੀਪੁਰ ਨਾਲ ਧੋਖਾ ਕੀਤਾ: ਪ੍ਰਧਾਨ ਮੰਤਰੀ

 

 

 

Advertisement

ਨਵੀਂ ਦਿੱਲੀ, 12 ਅਗਸਤ (ਰੋਜਾਨਾ ਸਪੋਕਸਮੈਨ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਉ ਕਾਨਫਰੰਸਿੰਗ ਰਾਹੀਂ ਖੇਤਰੀ ਪੰਚਾਇਤੀ ਰਾਜ ਪ੍ਰੀਸ਼ਦ ਪ੍ਰੋਗਰਾਮ ‘ਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਕਿਹਾ, ”ਮੇਰਾ ਹਮੇਸ਼ਾ ਇਹ ਵਿਸ਼ਵਾਸ ਰਿਹਾ ਹੈ ਕਿ ਪੂਰਬੀ ਭਾਰਤ ਵਿਚ ਦੇਸ਼ ਦੇ ਵਿਕਾਸ ਦਾ ਇਕ ਮਜ਼ਬੂਤ ​​ਥੰਮ੍ਹ, ਇਕ ਮਜ਼ਬੂਤ ​​ਇੰਜਣ ਬਣਨ ਦੀ ਪੂਰੀ ਸਮਰੱਥਾ ਹੈ। ਇਥੇ ਬਹੁਤ ਸਾਰੇ ਕੁਦਰਤੀ ਸਰੋਤ ਹਨ ਅਤੇ ਇਥੇ ਬਹੁਤ ਸਾਰੇ ਚਮਕਦਾਰ, ਊਰਜਾਵਾਨ ਅਤੇ ਗਤੀਸ਼ੀਲ ਨਾਗਰਿਕ ਵੀ ਹਨ। ਇਥੇ ਬਹੁਤ ਸੰਭਾਵਨਾਵਾਂ ਹਨ। ਇਸ ਲਈ ਪੂਰਬੀ ਭਾਰਤ ਦੇ ਸਾਰੇ ਨੁਮਾਇੰਦਿਆਂ ਨੂੰ ਮਿਲਣਾ ਅਤੇ ਗੱਲਬਾਤ ਕਰਨਾ ਅਪਣੇ ਆਪ ਵਿਚ ਬਹੁਤ ਮਹੱਤਵਪੂਰਨ ਹੈ।”
ਇਸ ਦੇ ਨਾਲ ਹੀ ਬੇਭਰੋਸਗੀ ਮਤੇ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸੰਸਦ ‘ਚ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਹਰਾਇਆ ਅਤੇ ਨਾਕਾਰਾਤਮਕਤਾ ਦਾ ਜਵਾਬ ਵੀ ਦਿਤਾ। ਸਥਿਤੀ ਇਹ ਹੈ ਕਿ ਵਿਰੋਧੀ ਧਿਰ ਦੇ ਲੋਕ ਚਰਚਾ ਦੇ ਵਿਚਕਾਰ ਹੀ ਭੱਜ ਗਏ, ਇਹ ਪੂਰੇ ਦੇਸ਼ ਨੇ ਦੇਖਿਆ ਹੈ। ਉਨ੍ਹਾਂ ਨੇ ਮਨੀਪੁਰ ਦੇ ਨਾਗਰਿਕਾਂ ਦੇ ਦੁੱਖ-ਦਰਦ ਦੀ ਪਰਵਾਹ ਨਹੀਂ ਕੀਤੀ ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਲੋਕਾਂ ਨੇ ਮਨੀਪੁਰ ਦੇ ਲੋਕਾਂ ਨਾਲ ਇੰਨਾ ਵੱਡਾ ਧੋਖਾ ਕੀਤਾ। ਸੱਚਾਈ ਇਹ ਸੀ ਕਿ ਵਿਰੋਧੀ ਧਿਰ ਬੇਭਰੋਸਗੀ ਮਤੇ ‘ਤੇ ਵੋਟ ਪਾਉਣ ਤੋਂ ਡਰੀ ਹੋਈ ਸੀ। ਉਹ ਲੋਕ ਨਹੀਂ ਚਾਹੁੰਦੇ ਸਨ ਕਿ ਵੋਟਿੰਗ ਹੋਵੇ ਕਿਉਂਕਿ ਜੇਕਰ ਵੋਟਿੰਗ ਹੁੰਦੀ ਤਾਂ ਹੰਕਾਰੀ ਗਠਜੋੜ ਦਾ ਰਾਜ਼ ਖੁੱਲ੍ਹ ਜਾਣਾ ਸੀ, ਕੌਣ ਕਿਸ ਨਾਲ ਹੈ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਣਾ ਸੀ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਬੀ ਭਾਰਤ ਹਮੇਸ਼ਾ ਸਾਡਾ ਤਰਜੀਹੀ ਖੇਤਰ ਰਿਹਾ ਹੈ। ਪਰ ਪੰਚਾਇਤੀ ਚੋਣਾਂ ਵਿਚ ਭਾਜਪਾ ਦਾ ਰਾਹ ਰੋਕਿਆ ਗਿਆ। ਚੋਣਾਂ ਵਿਚ ਸਾਰੇ ਗੁੰਡਿਆਂ ਨੂੰ ਠੇਕੇ ਦਿਤੇ ਗਏ।
ਇਸ ਦੌਰਾਨ ਮੋਦੀ ਨੇ ਟੀ.ਐਮ.ਸੀ. ਨੂੰ ਵੀ ਘੇਰਿਆ। ਉਨ੍ਹਾਂ ਕਿਹਾ, ”ਇਹ ਪੱਛਮੀ ਬੰਗਾਲ ਦੇ ਲੋਕਾਂ ਦਾ ਪਿਆਰ ਹੈ ਕਿ ਉਹ ਭਾਜਪਾ ਵਰਕਰਾਂ ਨੂੰ ਆਸ਼ੀਰਵਾਦ ਦੇ ਰਹੇ ਹਨ ਅਤੇ ਭਾਜਪਾ ਦੇ ਉਮੀਦਵਾਰ ਜਿੱਤ ਰਹੇ ਹਨ ਪਰ ਜਦੋਂ ਉਹ ਜਿੱਤਦੇ ਹਨ ਤਾਂ ਉਨ੍ਹਾਂ ਨੂੰ ਜਲੂਸ ਨਹੀਂ ਕੱਢਣ ਦਿਤਾ ਜਾਂਦਾ, ਜੇਕਰ ਕੋਈ ਜਲੂਸ ਕੱਢਦਾ ਹੈ। ਜਾਨਲੇਵਾ ਹਮਲੇ ਕੀਤੇ ਜਾਂਦੇ ਹਨ…ਇਹ ਪੱਛਮੀ ਬੰਗਾਲ ਵਿਚ ਟੀ.ਐਮ.ਸੀ. ਦੀ ਰਾਜਨੀਤੀ ਦਾ ਤਰੀਕਾ ਹੈ।”

Related posts

ਕਾਂਗਰਸ ਵੱਲੋਂ ਪੰਜਾਬ ਲਈ ਚੋਣ ਕਮੇਟੀ ਦਾ ਗਠਨ, ਚੰਨੀ, ਨਵਜੋਤ ਸਿੱਧੂ ਤੇ ਬਾਜਵਾ ਸਣੇ ਵੱਡੇ ਲੀਡਰ ਸ਼ਾਮਲ

punjabdiary

Breaking- ਕੱਪੜਿਆ ਤੇ ਟਿੱਪਣੀ ਕਰਕੇ ਬੁਰੇ ਫਸੇ ਬਾਬਾ ਰਾਮਦੇਵ, ਉਹਨਾਂ ਨੇ ਬਾਅਦ ਵਿਚ ਮਾਫੀ ਮੰਗੀ

punjabdiary

Breaking- ਪ੍ਰਿਯੰਕਾ ਗਾਂਧੀ ਨੂੰ ਪੁਲਿਸ ਹਿਰਾਸਤ ਵਿਚ ਲਿਆ

punjabdiary

Leave a Comment