Image default
About us

ਗਤਕਾ ਚੈਂਪੀਅਨਸ਼ਿਪ ’ਚ ਲੜਕੀਆਂ ਦੀ ਦਿਲਚਸਪੀ ਦੇਖ ਕੇ ਹੋ ਰਹੀ ਹੈ ਖੁਸ਼ੀ : ਸਪੀਕਰ ਸੰਧਵਾਂ

ਗਤਕਾ ਚੈਂਪੀਅਨਸ਼ਿਪ ’ਚ ਲੜਕੀਆਂ ਦੀ ਦਿਲਚਸਪੀ ਦੇਖ ਕੇ ਹੋ ਰਹੀ ਹੈ ਖੁਸ਼ੀ : ਸਪੀਕਰ ਸੰਧਵਾਂ

 

 

 

Advertisement

 

* ਸਟੇਟ ਗਤਕ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਜਾ ਰਹੀਆਂ ਲੜਕੀਆਂ ਨੂੰ ਵੰਡੀਆਂ ਖੇਡ ਕਿੱਟਾਂ!
ਫਰੀਦਕੋਟ, 14 ਅਗਸਤ (ਪੰਜਾਬ ਡਾਇਰੀ)- ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਤਕਾ ਚੈਂਪੀਅਨਸ਼ਿਪ ਵਿੱਚ ਦਿਲਚਸਪੀ ਦੇਖ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, 18-19-20 ਅਗਸਤ ਨੂੰ ਟਾਂਡਾ ਜਿਲਾ ਹੁਸ਼ਿਆਰ ਵਿਖੇ ਹੋ ਰਹੀ 11ਵੀਂ ਸਟੇਟ ਗਤਕਾ ਚੈਂਪੀਅਨਸ਼ਿਪ ਲੜਕੀਆਂ ਵਿੱਚ ਗਤਕਾ ਐਸੋਸੀਏਸ਼ਨ ਵਲੋਂ ਭੇਜੀਆਂ ਜਾ ਰਹੀਆਂ ਲੜਕੀਆਂ ਨੂੰ ਸਪੋਰਟਸ ਕਿੱਟਾਂ ਵੰਡਣ ਮੌਕੇ ਵਾਹਿਗੁਰੂ ਸਿਮਰਨ ਕੇਂਦਰ ਹੀਰਾ ਸਿੰਘ ਨਗਰ ਕੋਟਕਪੂਰਾ ਵਿਖੇ ਪੁੱਜੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਕਦੇ ਵੱਖ-ਵੱਖ ਖੇਡਾਂ ਵਿੱਚ ਜਿਆਦਾਤਰ ਲੜਕਿਆਂ ਦੇ ਮਾਪੇ ਹੀ ਇਜਾਜਤ ਦਿੰਦੇ ਸਨ ਪਰ ਹੁਣ ਲੜਕੀਆਂ ਦੇ ਮਾਪੇ ਵੀ ਆਪਣੀਆਂ ਧੀਆਂ ’ਤੇ ਮਾਣ ਕਰਦਿਆਂ ਹਰ ਤਰਾਂ ਦੀ ਖੇਡ ਵਿੱਚ ਦਿਲਚਸਪੀ ਲੈਣ ਲਈ ਉਤਸ਼ਾਹਿਤ ਕਰ ਰਹੇ ਹਨ। ਸਪੀਕਰ ਸੰਧਵਾਂ ਨੇ ਗਤਕਾ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਜਨਰਲ ਸਕੱਤਰ ਬਲਜੀਤ ਸਿੰਘ ਖੀਵਾ, ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਪਾਰਸ, ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਗਤਕਾ ਕੋਚ ਗੁਰਪ੍ਰੀਤ ਸਿੰਘ ਖਾਲਸਾ ਸਮੇਤ ਵਾਹਿਗੁਰੂ ਸਿਮਰਨ ਕੇਂਦਰ ਦੇ ਸੰਚਾਲਕ ਦੇਸਾ ਸਿੰਘ ਮੌਂਗਾ ਤੇ ਹੋਰ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਖੁਸ਼ੀ ਮਹਿਸੂਸ ਕੀਤੀ ਕਿ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਨਾਲ ਜੁੜੀਆਂ ਚਾਰ ਲੜਕੀਆਂ ਨੇ ਪਿਛਲੇ ਦਿਨੀਂ ਗੁਹਾਟੀ (ਆਸਾਮ) ਵਿਖੇ ਹੋਈ ਗਤਕਾ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਅਤੇ ਸਿਲਵਰ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਡਾ ਮਨਜੀਤ ਸਿੰਘ ਢਿੱਲੋਂ ਨੇ ਸਪੀਕਰ ਸੰਧਵਾਂ ਤੇ ਉਹਨਾਂ ਦੇ ਸਾਥੀਆਂ ਨੂੰ ਜੀ ਆਇਆਂ ਆਖਿਆ ਤੇ ਬਲਜੀਤ ਸਿੰਘ ਖੀਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ., ਅਮਨਦੀਪ ਸਿੰਘ ਸੰਧੂ ਪੀ.ਏ., ਸੁਖਵਿੰਦਰ ਸਿੰਘ ਸੁੱਖਾ ਧਾਲੀਵਾਲ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਵਿਕਰਮਜੀਤ ਸਿੰਘ ਸੰਨੀ, ਗੁਰਮੇਲ ਸਿੰਘ ਸੰਧੂ, ਜਤਿੰਦਰਪਾਲ ਸਿੰਘ ਰਾਜਾ ਆਦਿ ਵੀ ਹਾਜਰ ਸਨ।

Related posts

ਨਰੇਗਾ ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

punjabdiary

Breaking- ਮਿਹਨਤਕਸ਼ ਵਰਗ ਦੇ ਹਿੱਤਾਂ ਲਈ ਸਦਾ ਸੰਘਰਸ਼ਸ਼ੀਲ ਰਹੇ

punjabdiary

CM ਮਾਨ ਦਾ ਵੱਡਾ ਫੈਸਲਾ, ਟਰਾਂਸਪੋਰਟ ਵਿਭਾਗ ਦੇ ਨਿੱਜੀ ਆਪ੍ਰੇਟਰਾਂ ਨੂੰ ਟੈਕਸ ਭਰਨ ਦੀ ਛੋਟ ‘ਚ ਕੀਤਾ ਵਾਧਾ

punjabdiary

Leave a Comment