Image default
ਅਪਰਾਧ

ਮਹਿਲਾ ਪਹਿਲਵਾਨਾਂ ਦੇ ਜਿਨਸੀ ਸੋਸ਼ਣ ਦਾ ਮਾਮਲਾ: ਬ੍ਰਿਜ ਭੂਸ਼ਣ ਵਿਰੁਧ ਸੁਣਵਾਈ ਟਲੀ

ਮਹਿਲਾ ਪਹਿਲਵਾਨਾਂ ਦੇ ਜਿਨਸੀ ਸੋਸ਼ਣ ਦਾ ਮਾਮਲਾ: ਬ੍ਰਿਜ ਭੂਸ਼ਣ ਵਿਰੁਧ ਸੁਣਵਾਈ ਟਲੀ

 

 

 

Advertisement

ਨਵੀਂ ਦਿੱਲੀ, 19 ਅਗਸਤ (ਰੋਜਾਨਾ ਸਪੋਕਸਮੈਨ)- ਮਹਿਲਾ ਪਹਿਲਵਾਨਾਂ ਦੇ ਜਿਨਸੀ ਸੋਸ਼ਣ ਦੇ ਇਲਜ਼ਾਮਾਂ ਸਬੰਧੀ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਵਿਨੋਦ ਤੋਮਰ ਵਿਰੁਧ ਸੁਣਵਾਈ ਟਾਲ ਦਿਤੀ ਗਈ ਹੈ।

ਇਹ ਸੁਣਵਾਈ ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਹਰਜੀਤ ਸਿੰਘ ਜਸਪਾਲ ਦੀ ਗ਼ੈਰ-ਮੌਜੂਦਗੀ ਕਾਰਨ ਟਾਲ ਦਿਤੀ ਗਈ। ਅਗਲੀ ਸੁਣਵਾਈ 26 ਅਗਸਤ ਨੂੰ ਹੋਵੇਗੀ।

ਦੱਸ ਦੇਈਏ ਕਿ ਰਾਊਜ਼ ਐਵੇਨਿਊ ਕੋਰਟ ਦਿੱਲੀ ਪੁਲਿਸ ਵਲੋਂ ਦਾਇਰ ਚਾਰਜਸ਼ੀਟ ’ਤੇ ਕਾਰਵਾਈ ਕਰਨ ਨੂੰ ਲੈ ਕੇ ਸੁਣਵਾਈ ਕਰ ਰਹੀ ਹੈ। ਪਿਛਲੀ ਸੁਣਵਾਈ ਵਿਚ ਦਿੱਲੀ ਪੁਲਿਸ ਨੇ ਕਿਹਾ ਸੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਮੁਕੱਦਮਾ ਚਲਾਉਣ ਲਈ ਉਨ੍ਹਾਂ ਕੋਲ ਵਾਧੂ ਸਬੂਤ ਹਨ।

Advertisement

Related posts

ਔਰਤ ਨੂੰ ਇਤਰਾਜ਼ਯੋਗ ਮੈਸੇਜ ਕਰਨ ਵਾਲਾ AAP ਆਗੂ ਗੋਇੰਦਵਾਲ ਗ੍ਰਿਫਤਾਰ, FIR ਦਰਜ

punjabdiary

Breaking- ਗੈਂਗਸਟਰ ਜੱਗੂ ਦੇ ਦੋ ਸਾਥੀ ਗੋਲੀਬਾਰੀ ਦੌਰਾਨ ਪੁਲਿਸ ਨੇ ਦੋਵਾਂ ਨੂੰ ਇਕ 30 ਬੋਰ ਪਿਸਤੌਲ ਸਮੇਤ ਕੀਤਾ ਗ੍ਰਿਫਤਾਰ

punjabdiary

Breaking- ਇਕ ਵਾਰ ਫਿਰ ਪੰਜਾਬ ਅੰਦਰ ਗੈਂਗਵਾਰ ਵੱਧਣ ਦੇ ਆਸਾਰ ਹਨ, ਖੁਫੀਆਂ ਏਜੇਂਸੀ ਨੇ ਪੰਜਾਬ ਦੀ ਪੁਲਿਸ ਨੂੰ ਸੂਚਿਤ ਕੀਤਾ: ਪੁਲਿਸ ਅਲਰਟ

punjabdiary

Leave a Comment