ਲਾਰਡ ਬੁੱਧਾ ਟਰੱਸਟ ਨੇ ਨਿਰਮਲਜੀਤ ਕੌਰ ਦੇ ਅਹੁਦਾ ਸੰਭਾਲਣ ਉਪਰੰਤ ਕੀਤੀ ਮੁਲਾਕਾਤ
* ਸੈਂਟਰ ਹੈੱਡ ਟੀਚਰ ਵਜੋਂ ਹੋਈ ਐ ਪ੍ਰਮੋਸ਼ਨ
ਫਰੀਦਕੋਟ, 22 ਅਗਸਤ (ਪੰਜਾਬ ਡਾਇਰੀ)- ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਲਾਰਡ ਬੁੱਧਾ ਚੇਰੀਟੇਬਲ ਟਰੱਸਟ ਦੇ ਵਫ਼ਦ ਨੇ ਸਥਾਨਕ ਮਨਜੀਤ ਇੰਦਰ ਪੁਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਸੈਂਟਰ ਹੈੱਡ ਟੀਚਰ ਵਜੋਂ ਅਹੁਦਾ ਸੰਭਾਲਣ ਵਾਲੀ ਸਕੂਲ ਮੁਖੀ ਨਿਰਮਲ ਜੀਤ ਕੌਰ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਟਰੱਸਟ ਦੇ ਬਾਨੀ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ, ਜ਼ਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਚੀਫ਼ ਪੈਟਰਨ ਮੈਡਮ ਹੀਰਾਵਤੀ, ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ, ਸ੍ਰੀ ਕ੍ਰਿਸ਼ਨ ਆਰ.ਏ. ਅਤੇ ਗੋਬਿੰਦ ਕੁਮਾਰ ਮੌਜੂਦ ਸਨ। ਜਿਕਰਯੋਗ ਹੈ ਕਿ ਨਿਰਮਲ ਜੀਤ ਕੌਰ ਨੇ ਆਪਣੀ ਸੀ.ਐਚ.ਟੀ. ਦੀ ਤਰੱਕੀ ਹੋਣ ਉਪਰੰਤ ਪਿਛਲੇ ਦਿਨੀਂ ਹੀ ਸਕੂਲ ਮੁਖੀ ਦਾ ਅਹੁਦਾ ਸੰਭਾਲਿਆ ਹੈ।
ਟਰੱਸਟ ਆਗੂਆਂ ਵੱਲੋਂ ਮੈਡਮ ਨੂੰ ਪ੍ਰਮੋਸ਼ਨ ਦੀ ਵਧਾਈ ਦਿਤੀ ਗਈ ਅਤੇ ਉਹਨਾਂ ਨੂੰ ਗੁਲਦਸਤਾ ਭੇਂਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਰਿਵਾਰਕ ਖੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਨੇ ਨਿਰਮਲ ਜੀਤ ਕੌਰ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਜਜ਼ਬੇ ਲਈ ਪ੍ਰਸ਼ੰਸਾ ਕੀਤੀ।
ਸਕੂਲ ਅਧਿਆਪਕਾ ਅਮਨਜੋਤ ਕੌਰ ਨੇ ਪ੍ਰਭਾਵਸ਼ਾਲੀ ਢੰਗ ਨਾਲ ਸਕੂਲ ਮੁਖੀ ਅਤੇ ਸਟਾਫ਼ ਵੱਲੋਂ ਟਰੱਸਟ ਆਗੂਆਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਸਕੂਲ ਸਟਾਫ ਦੇ ਗੁਰਪ੍ਰੀਤ ਸਿੰਘ ਈ.ਟੀ.ਟੀ. ਟੀਚਰ ਅਤੇ ਕਿਰਨਜੀਤ ਕੌਰ ਈ.ਟੀ.ਟੀ. ਟੀਚਰ ਵੀ ਮੌਜੂਦ ਸਨ।