Image default
About us

ਆਂਗਣਵਾੜੀ ਸੈਂਟਰਾਂ, ਕਰੈਚ ਸੈਂਟਰਾਂ ਅਤੇ ਟਰੇਨਿੰਗ ਸੈਂਟਰਾਂ ਨੂੰ ਸੁਰੱਖਿਅਤ ਇਮਾਰਤਾਂ ‘ਚ ਕੀਤਾ ਜਾਵੇ ਤਬਦੀਲ: ਡਾ. ਬਲਜੀਤ ਕੌਰ

ਆਂਗਣਵਾੜੀ ਸੈਂਟਰਾਂ, ਕਰੈਚ ਸੈਂਟਰਾਂ ਅਤੇ ਟਰੇਨਿੰਗ ਸੈਂਟਰਾਂ ਨੂੰ ਸੁਰੱਖਿਅਤ ਇਮਾਰਤਾਂ ‘ਚ ਕੀਤਾ ਜਾਵੇ ਤਬਦੀਲ: ਡਾ. ਬਲਜੀਤ ਕੌਰ

 

 

 

Advertisement

* ਸੂਬੇ ਦੇ ਬੱਚਿਆਂ ਦੀ ਸੁਰੱਖਿਆ ਲਈ ਚੁੱਕੇ ਸਰਗਰਮ ਕਦਮ
ਚੰਡੀਗੜ੍ਹ 25 ਅਗਸਤ (ਬਾਬੂਸ਼ਾਹੀ)- ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਆਂਗਣਵਾੜੀ ਸੈਂਟਰਾਂ, ਕਰੈਚ ਸੈਂਟਰਾਂ ਅਤੇ ਟਰੇਨਿੰਗ ਸੈਂਟਰਾਂ ਨੂੰ ਸੁਰੱਖਿਅਤ ਇਮਾਰਤਾਂ ਵਿੱਚ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਬੱਚਿਆ ਦੇ ਸਰਬਪੱਖੀ ਵਿਕਾਸ ਲਈ ਕਾਰਜਸ਼ੀਲ ਹੈ।

ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਦੇ ਆਂਗਣਵਾੜੀ ਸੈਂਟਰ, ਕਰੈਚ ਸੈਂਟਰ ਅਤੇ ਟਰੇਨਿੰਗ ਸੈਂਟਰਾਂ ਵਿੱਚੋਂ ਜਿਹੜੀਆਂ ਇਮਾਰਤਾਂ ਅਣਸੁਰੱਖਿਅਤ ਹਨ, ਨੂੰ ਸੁਰੱਖਿਅਤ ਇਮਾਰਤਾਂ ਵਿੱਚ ਜਲਦੀ ਤੋਂ ਜਲਦੀ ਤਬਦੀਲ ਕੀਤਾ ਜਾਵੇ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਤੋ ਬਚਿਆ ਜਾ ਸਕੇ।

ਇਸ ਤੋਂ ਇਲਾਵਾ ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨਾਲ ਰਾਬਤਾ ਕਾਇਮ ਕਰਕੇ ਜਿਹਨਾਂ ਸੈਂਟਰਾਂ ਦੀਆਂ ਇਮਾਰਤਾਂ ਦੀ ਮੁਰੰਮਤ ਹੋਣ ਵਾਲੀ ਹੈ ਸਬੰਧੀ ਕਾਰਵਾਈ ਕਰਨ ਦੇ ਹੁਕਮ ਦਿੱਤੇ।

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਵਚਨਬੱਧ ਹੈ।

Advertisement

Related posts

Elon Musk ਭਾਰਤ ‘ਚ ਜਲਦ ਹੀ ਸ਼ੁਰੂ ਕਰ ਸਕਦੇ ਹਨ ਸੈਟੇਲਾਈਟ ਇੰਟਰਨੈਟ ਸੇਵਾ

punjabdiary

ਐਮ.ਐਲ.ਏ. ਫ਼ਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿਖੇ ਰੱਖਿਆ ਲਾਇਬਰੇਰੀ ਦਾ ਨੀਂਹ ਪੱਥਰ

punjabdiary

ਫ਼ਿਰਦੌਸ ਰੰਗਮੰਚ ਵੱਲੋ 20 ਰੋਜ਼ਾ ਸਮਰ ਕੈਂਪ ਦੀ ਸਮਾਪਤੀ ਮੌਕੇ ਨਿਰਵੈਰ ਸਿੰਘ ਨੇ ਖੂਬ ਰੰਗ ਬੰਨਿਆ

punjabdiary

Leave a Comment