Image default
About us

ਚੰਦਰਯਾਨ-3: ਇਸਰੋ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਘੁੰਮ ਰਹੇ ਪ੍ਰਗਿਆਨ ਰੋਵਰ ਦਾ ਨਵਾਂ ਵੀਡੀਓ ਕੀਤਾ ਜਾਰੀ, ਵੇਖੋ ਵੀਡੀਓ

ਚੰਦਰਯਾਨ-3: ਇਸਰੋ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਘੁੰਮ ਰਹੇ ਪ੍ਰਗਿਆਨ ਰੋਵਰ ਦਾ ਨਵਾਂ ਵੀਡੀਓ ਕੀਤਾ ਜਾਰੀ, ਵੇਖੋ ਵੀਡੀਓ

 

 

 

Advertisement

ਨਵੀਂ ਦਿੱਲੀ, 26 ਅਗਸਤ (ਰੋਜਾਨਾ ਸਪੋਕਸਮੈਨ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਨੂੰ ਚੰਦਰਯਾਨ-3 ਦੇ ਪ੍ਰਗਿਆਨ ਰੋਵਰ ਦਾ ਇਕ ਹੋਰ ਵੀਡੀਓ ਜਾਰੀ ਕੀਤਾ ਹੈ।

ਪ੍ਰਗਿਆਨ ਨੂੰ ਚੰਦਰਮਾ ਦੇ ਦੱਖਣੀ ਧਰੁਵ ‘ਤੇ ਤੁਰਦਿਆਂ ਦੇਖਿਆ ਜਾ ਸਕਦਾ ਹੈ। ਇਕ ਦਿਨ ਪਹਿਲਾਂ ਇਸਰੋ ਨੇ ਕਿਹਾ ਸੀ ਕਿ ਰੋਵਰ ‘ਪ੍ਰਗਿਆਨ’ ਨੇ ਚੰਦਰਮਾ ਦੀ ਸਤ੍ਹਾ ‘ਤੇ ਕਰੀਬ ਅੱਠ ਮੀਟਰ ਦੀ ਦੂਰੀ ਤੈਅ ਕੀਤੀ ਸੀ ਅਤੇ ਇਸ ਦੇ ਉਪਕਰਨ ਚਾਲੂ ਹੋ ਗਏ ਹਨ। ਹੁਣ ਤਾਜ਼ਾ ਵੀਡੀਓ ਵਿਚ ਇਹ ਰੋਵਰ ਸ਼ਿਵ ਸ਼ਕਤੀ ਪੁਆਇੰਟ ਦੇ ਆਲੇ-ਦੁਆਲੇ ਘੁੰਮਦਾ ਨਜ਼ਰ ਆ ਰਿਹਾ ਹੈ।


ਇਸਰੋ ਨੇ 40 ਸੈਕਿੰਡ ਦਾ ਵੀਡੀਓ ਸਾਂਝਾ ਕਰਦਿਆਂ ਕਿਹਾ ਕਿ ਪ੍ਰਗਿਆਨ ਰੋਵਰ ਚੰਦਰਮਾ ਦੇ ਰਹੱਸਾਂ ਦੀ ਖੋਜ ਵਿੱਚ ਦੱਖਣੀ ਧਰੁਵ ‘ਤੇ ਸ਼ਿਵ ਸ਼ਕਤੀ ਪੁਆਇੰਟ ਦੇ ਦੁਆਲੇ ਚੱਕਰ ਲਗਾ ਰਿਹਾ ਹੈ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਚੰਦਰਯਾਨ-3 ਲੈਂਡਰ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਵਾਲੀ ਜਗ੍ਹਾ ਦਾ ਨਾਂ ‘ਸ਼ਿਵ-ਸ਼ਕਤੀ ਪੁਆਇੰਟ’ ਰੱਖਿਆ ਜਾਵੇਗਾ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੋਵਰ ਪ੍ਰਗਿਆਨ ਆਪਣੇ ਪਹੀਆਂ ਦੇ ਨਿਸ਼ਾਨ ਛੱਡ ਰਿਹਾ ਹੈ। ਇਸ ਦੌਰਾਨ ਉਸ ਨੇ ਇੱਕ ਟੋਆ ਵੀ ਪਾਰ ਕੀਤਾ ਹੈ। ਟੋਏ ਤੋਂ ਅੱਗੇ ਜਾਣ ਤੋਂ ਬਾਅਦ, ਰੋਵਰ ਫਿਰ ਪਿੱਛੇ ਮੁੜਦਾ ਹੈ।

Advertisement

Related posts

ਚੰਡੀਗੜ੍ਹ ਦੇ ਮੁੱਦੇ ‘ਤੇ ਪੰਜਾਬ-ਹਰਿਆਣਾ BJP ਆਹਮੋ-ਸਾਹਮਣੇ, ਜਾਖੜ ਬੋਲੇ-‘ਕੇਂਦਰ ਦਖ਼ਲ ਨਾ ਹੀ ਦੇਵੇ’

punjabdiary

ਸੁਸਾਇਟੀ ਫਾਰ ਪ੍ਰੋਵੈਨਸ਼ਨ ਆਫ ਕਰੂਐਲਟੀ ਟੂ ਐਨੀਮਲਜ਼ ਦੀ ਹੋਈ ਬੈਠਕ

punjabdiary

Breaking- ਅਸੀਂ ਦੇਸ਼ ਨੂੰ ਪਿਆਰ, ਏਕਤਾ ਤੇ ਭਾਈਚਾਰਕ ਸਾਂਝ ਦਾ ਰਾਹ ਵਿਖਾ ਰਹੇ ਹਾਂ – ਰਾਹੁਲ

punjabdiary

Leave a Comment