ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਫ਼ਰੀਦਕੋਟ ਅਤੇ ਕੋਟਕਪੂਰਾ ਬਲਾਕ ਦੀਆਂ ਖੇਡਾਂ ਜਾਰੀ
* ਬਲਾਕ ਜੈਤੋ ਦੀਆਂ ਖੇਡਾਂ 5 ਸਤੰਬਰ ਤੋਂ
ਫ਼ਰੀਦਕੋਟ 2 ਸਤੰਬਰ (ਪੰਜਾਬ ਡਾਇਰੀ) ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਬਲਾਕ ਪੱਧਰੀ ਖੇਡਾਂ ਜ਼ਿਲ੍ਹਾ ਫਰੀਦਕੋਟ ਅਧੀਨ ਬਲਾਕ ਫਰੀਦਕੋਟ ਅਤੇ ਕੋਟਕਪੂਰਾ ਵਿਖੇ ਕਰਵਾਈਆਂ ਜਾ ਰਹੀਆਂ ਹਨ।
ਅੱਜ ਦੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਸ. ਪਰਮਿੰਦਰ ਸਿੰਘ ਡਿਪਟੀ ਡਾਇਰੈਕਟਰ ਸਪੋਰਟਸ ਪੰਜਾਬ ਨੇ ਸ਼ਿਰਕਤ ਕੀਤੀ। ਉਨ੍ਹਾਂ ਹੋ ਰਹੀਆਂ ਖੇਡਾਂ ਦਾ ਜਾਇਜਾ ਵੀ ਲਿਆ ਅਤੇ ਖਿਡਾਰੀਆਂ ਨੂੰ ਦਿੱਤਾ ਜਾਂਦਾ ਖਾਣਾ ਵੀ ਚੈੱਕ ਕੀਤਾ।
ਇਸ ਮੌਕੇ ਸ. ਪਰਮਿੰਦਰ ਸਿੰਘ ਡਿਪਟੀ ਡਾਇਰੈਕਟਰ ਵੱਲੋਂ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਸਰਕਾਰ ਦਾ ਇੱਕ ਚੰਗਾ ਉਪਰਾਲਾ ਹੈ ਜਿਸ ਨਾਲ ਖਿਡਾਰੀ ਨਸ਼ਿਆ ਤੋਂ ਪਰੇ ਰਹਿ ਕੇ ਇੱਕ ਚੰਗਾ ਸਮਾਜ ਸਿਰਜ ਸਕਦੇ ਹਨ। ਉਨ੍ਹਾਂ ਖੇਡ ਦੇ ਮੈਦਾਨਾਂ ਵਿੱਚ ਜਾ ਕੇ ਖੇਡ ਰਹੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਅੱਗੇ ਤੋਂ ਵੀ ਖੇਡਾਂ ਦੇ ਖੇਤਰ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਜਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ ਨੇ ਨਤੀਜਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੀਆਂ ਖੇਡਾਂ ਵਿੱਚ ਅਥਲੈਟਿਕਸ ਦੇ ਖੇਡ ਮੁਕਾਬਲਿਆਂ ਵਿੱਚ ਡਿਸਕਸ ਥ੍ਰੋ ਈਵੈਂਟ (ਅੰਡਰ 21) ਵਿਚ ਅਰਸ਼ਦੀਪ ਕੌਰ ਨੇ ਪਹਿਲਾਂ, ਹਰਸਿਮਰਨ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ, ਡਿਸਕਸ ਥ੍ਰੋ (ਅੰਡਰ 21) ਵਿਚ ਨਵਦੀਪ ਸਿੰਘ, ਸਿਮਰਨਜੀਤ ਸਿੰਘ ਅਤੇ ਮਨਦੀਪ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਸ਼ਾਟ ਪੁੱਟ (ਅੰਡਰ 21) ਵਿੱਚ ਸੋਨੀਆ ਨੇ ਪਹਿਲਾ, ਹਰਸਿਮਰਨ ਨੇ ਦੂਜਾ ਅਤੇ ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੰਬੀ ਛਾਲ ਲੜਕਿਆਂ ਦੇ ਮੁਕਾਬਲਿਆਂ (ਅੰਡਰ 21 ਵਿੱਚ ਕਰਨ ਸਿੰਘ ਨੇ ਪਹਿਲਾ, ਪ੍ਰੇਮ ਕੁਮਾਰ ਨੇ ਦੂਜਾ ਅਤੇ ਜਰਨੈਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਖੇਡ ਵਿਭਾਗ ਦੇ ਸਮੂਹ ਲੋਕਲ ਕੋਚ ਅਤੇ ਦਫਤਰੀ ਸਟਾਫ ਹਾਜ਼ਰ ਸੀ।
ਬਲਾਕ ਕੋਟਕਪੂਰਾ ਦੀਆਂ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀ ਨੌ ਅਤੇ ਦਸ਼ਮੇਸ਼ ਮਿਸ਼ਨ ਸਕੂਲ ਹਰੀ ਨੌ ਵਿਖੇ ਜਾਰੀ ਹਨ।ਅੱਜ ਦੇ ਖੇਡ ਮੁਕਾਬਲਿਆਂ ਵਿੱਚ ਸ. ਗੁਰਮੀਤ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਸੰਦੀਪ ਬਰਾੜ ਬਲਾਕ ਪ੍ਰਧਾਨ ਸੰਧਵਾਂ, ਗੁਰਦੀਪ ਸ਼ਰਮਾਂ ਬਲਾਕ ਪ੍ਰਧਾਨ ਖਾਰਾ, ਕਾਕਾ ਸਿੰਘ ਖਾਲਸਾ ਸਰਕਲ ਇੰਚਾਰਜ, ਅਮਨਦੀਪ ਸਿੰਘ ਯੂਥ ਵਿੰਗ ਪ੍ਰਧਾਨ ਖਾਰਾ, ਸ. ਬਲਵਿੰਦਰ ਸਿੰਘ ਸਰਪੰਚ ਹਰੀ ਨੌ ਨੇ ਵਿਸ਼ੇਸ਼ ਤੌਰ ਤੇ ਸਿਕਰਤ ਕੀਤੀ ਅਤੇ ਹੋ ਰਹੇ ਮੈਚਾਂ ਦਾ ਅਨੰਦ ਮਾਣਿਆ।
ਅੱਜ ਦੀਆਂ ਖੇਡਾਂ ਵਿੱਚ ਵਾਲੀਬਾਲ (ਅੰਡਰ 21) ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਾਂਦਰ ਜਟਾਣਾ ਨੇ ਪਹਿਲਾ, ਦਸਮੇਸ਼ ਮਿਸ਼ਨ ਸਕੂਲ ਹਰੀ ਨੌ ਦੀ ਟੀਮ ਨੇ ਦੂਜਾ ਅਤੇ ਫੇਬਲ ਪਬਲਿਕ ਸਕੂਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਵਾਲੀਬਾਲ ਵਿੱਚ ਸ.ਸ.ਸ ਵਾਦਰ ਜਟਾਣਾ ਨੇ ਪਹਿਲਾ, ਦਸ਼ਮੇਸ਼ ਮਿਸ਼ਨ ਸਕੂਲ ਹਰੀ ਨੌ ਦੀ ਟੀਮ ਨੇ ਦੂਜਾ ਅਤੇ ਸਸਸਸ ਹਰੀ ਨੌ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ 14 ਲੜਕੀਆਂ ਵਾਲੀਬਾਲ ਵਿੱਚ ਸਸਸਸ ਵਾਂਦਰ ਜਟਾਣਾ ਨੇ ਪਹਿਲਾ, ਦਸ਼ਮੇਸ਼ ਮਿਸ਼ਨ ਸਕੂਲ ਨੇ ਦੂਜਾ ਅਤੇ ਸਸਸਸ ਹਰੀ ਨੌ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸਾ ਕੱਸੀ (ਅੰਡਰ 14) ਵਿਚ ਸਹਸ ਢਿੱਲਵਾਂ ਕਲਾਂ ਨੇ ਪਹਿਲਾ, ਡੀਸੀਐਮ ਸਕੂਲ ਕੋਟਕਪੂਰਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਰੱਸਾ ਕੱਸੀ ਅੰਡਰ 17 ਵਿੱਚ ਡੀਸੀਐਮ ਸਕੂਲ ਕੋਟਕਪੂਰਾ ਨੇ ਪਹਿਲਾ, ਦਸ਼ਮੇਸ਼ ਮਿਸ਼ਨ ਸਕੂਲ ਦੀ ਟੀਮ ਨੇ ਦੂਜਾ ਅਤੇ ਸਸਸਸ ਹਰੀ ਨੌ ਨੇ ਤੀਜਾ ਸਥਾਨ ਹਾਸਲ ਕੀਤਾ।
ਰੱਸਾ ਕਸੀ ਅੰਡਰ 21 ਵਿੱਚ ਡੀਸੀਐਮ ਸਕੂਲ ਕੋਟਕਪੂਰਾ ਨੇ ਪਹਿਲਾ, ਦਸ਼ਮੇਸ਼ ਮਿਸ਼ਨ ਸਕੂਲ ਸਦਾਰਾਮ ਸਕੂਲ ਕੋਟਕਪੂਰਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸਾ ਕੱਸੀ ਲੜਕੀਆਂ (ਅੰਡਰ 14) ਵਿੱਚ ਸਹਸ ਸਕੂਲ ਢਿੱਲਵਾਂ ਨੇ ਪਹਿਲਾ, ਡੀਸੀਐਮ ਸਕੂਲ ਕੋਟਕਪੂਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੱਸਾਕਸੀ ( ਅੰਡਰ 21, ਲੜਕੀਆਂ ਵਿੱਚ ਡੀਸੀਐਮ ਸਕੂਲ ਕੋਟਕਪੂਰਾ ਨੇ ਪਹਿਲਾ, ਦਸ਼ਮੇਸ਼ ਮਿਸ਼ਨ ਸਕੂਲ ਦੀ ਟੀਮ ਨੇ ਦੂਜਾ ਅਤੇ ਡਾ. ਚੰਦਾ ਸਿੰਘ ਮਰਵਾਹ ਕੰਨਿਆ ਸਕੂਲ ਕੋਟਕਪੂਰਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸਤੋਂ ਇਲਾਵਾ ਬਾਕੀ ਗੇਮਾਂ ਦੇ ਟੂਰਨਾਮੈਂਟ ਵੀ ਜਾਰੀ ਸਨ ।
ਇਸ ਮੌਕ ਖੇਡ ਵਿਭਾਗ ਦੇ ਕੋਟਕਪੂਰਾ ਅਧੀਨ ਬਲਾਕ ਦੇ ਸਮੂਹ ਕੋਚਿਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਨਵਦੀਪ ਸ਼ਰਮਾਂ ਅਤੇ ਗ੍ਰਾਮ ਪੰਚਾਇਤ ਹਰੀ ਨੌਂ ਦੇ ਸਮੂਹ ਪਤਵੰਤੇ ਹਾਜ਼ਰ ਸਨ।