Image default
About us

ਵਿਦੇਸ਼ਾਂ ਵਿੱਚੋਂ ਮ੍ਰਿਤਕ ਦੇਹਾਂ ਮੰਗਵਾਉਣ ਲਈ ਬਿਨੈਕਾਰ ਸਿੱਧੇ ਤੌਰ ਤੇ ਪੋਰਟਲ ਉਪਰ ਦਰਖਾਸਤ ਦੇ ਸਕਦਾ ਹੈ-ਡਿਪਟੀ ਕਮਿਸ਼ਨਰ

ਵਿਦੇਸ਼ਾਂ ਵਿੱਚੋਂ ਮ੍ਰਿਤਕ ਦੇਹਾਂ ਮੰਗਵਾਉਣ ਲਈ ਬਿਨੈਕਾਰ ਸਿੱਧੇ ਤੌਰ ਤੇ ਪੋਰਟਲ ਉਪਰ ਦਰਖਾਸਤ ਦੇ ਸਕਦਾ ਹੈ-ਡਿਪਟੀ ਕਮਿਸ਼ਨਰ

 

 

 

Advertisement

 

ਫਰੀਦਕੋਟ, 6 ਸਤੰਬਰ (ਪੰਜਾਬ ਡਾਇਰੀ) ਪੰਜਾਬ ਦੇ ਵਸਨੀਕ ਜਿੰਨਾ ਦੀ ਬਾਹਰਲੇ ਮੁਲਕਾਂ ਵਿੱਚ ਕਿਸੇ ਮੰਦਭਾਗੀ ਘਟਨਾ ਕਾਰਨ ਮੌਤ ਹੁੰਦੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਸਿੱਧੇ ਤੌਰ ਤੇ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਪੋਰਟਲ ਰਾਹੀਂ ਮ੍ਰਿਤਕ ਦੇਹ ਨੂੰ ਪ੍ਰਾਪਤ ਕਰ ਸਕਦੇ ਹਨ।

ਇਹ ਜਾਣਕਾਰੀ ਪ੍ਰੈਸ ਰਾਹੀਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਮੰਗਵਾਉਣ ਵੇਲੇ ਪੰਜਾਬ ਵਿੱਚ ਵਸਦੇ ਦੂਰ ਨੇੜੇ ਦੇ ਰਿਸ਼ਤੇਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਭਾਰਤ ਸਰਕਾਰ ਵੱਲੋਂ ਈ-ਕੇਅਰ (e-CARe) ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਦੇਸ਼ਾਂ ਵਿਦੇਸ਼ਾ ਵਿੱਚ ਵਸਦੇ ਭਾਰਤੀ ਲੋਕ ਜਿੰਨਾ ਦੀ ਕਿਸੇ ਮੰਦਭਾਗੀ ਘਟਨਾ ਕਾਰਨ ਮੌਤ ਹੋ ਜਾਂਦੀ ਹੈ ਤਾਂ, ਉਨ੍ਹਾਂ ਦੇ ਰਿਸ਼ਤੇਦਾਰ ਇਸ ਪੋਰਟਲ ਰਾਹੀਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।

Advertisement

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਜਿਹੀ ਮੰਦਭਾਗੀ ਘਟਨਾ ਕਾਰਨ ਰਿਸ਼ਤੇਦਾਰਾਂ ਨੂੰ ਭੱਜ ਨੱਠ ਕਰਨ ਤੋਂ ਉਪਰੰਤ ਵੀ ਕੋਈ ਮਦਦਗਾਰ ਨਹੀਂ ਮਿਲਦਾ। ਅਜਿਹੇ ਮੌਕੇ ਬਿਨੈਕਾਰ ਸਿੱਧੇ ਤੌਰ ਤੇ ਇਸ ਪੋਰਟਲ https://ecare.mohfw.gov.in/ ਰਾਹੀਂ ਮ੍ਰਿਤਕ ਦੇਹਾਂ ਨੂੰ ਵਿਦੇਸ਼ਾਂ ਵਿੱਚੋਂ ਮੰਗਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਬਿਨੈਕਾਰ ਸਿੱਧੇ ਤੌਰ ਤੇ ਇਸ ਪੋਰਟਲ ਤੇ ਜਾ ਕੇ ਆਪਣੀ ਦਰਖਾਸਤ ਦੇ ਸਕਦਾ ਹੈ।

Related posts

WhatsApp ‘ਚ ਫੋਟੋਆਂ ਤੋਂ ਇਲਾਵਾ ਹੁਣ ਸ਼ੇਅਰ ਕਰ ਸਕੋਗੇ HD ਵੀਡੀਓ, ਮਿਲਣਗੇ ਇਹ 2 ਵਿਕਲਪ

punjabdiary

Breaking- ਸੀਰ ਸੁਸਾਇਟੀ ਨੂੰ ਵਰਮਾ ਖਰੀਦ ਕਰਨ ਲਈ ਸਪੀਕਰ ਸ. ਸੰਧਵਾਂ ਵੱਲੋਂ 1 ਲੱਖ ਰੁਪਏ ਦਾ ਚੈਕ ਭੇਂਟ

punjabdiary

ਲੁਧਿਆਣਾ ‘ਚ ਸਰਕਾਰੀ ਸਕੂਲ ਦਾ ਡਿੱਗਿਆ ਲੈਂਟਰ, ਮਲਬੇ ਹੇਠ ਦੱਬ ਗਏ ਬੱਚੇ ਤੇ ਅਧਿਆਪਕ

punjabdiary

Leave a Comment