Image default
ਖੇਡਾਂ

ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜੈਤੋ ਬਲਾਕ ਦੀਆਂ ਖੇਡਾਂ ਜ਼ੋਰਾ-ਸ਼ੋਰਾਂ ਨਾਲ ਸ਼ੁਰੂ

ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜੈਤੋ ਬਲਾਕ ਦੀਆਂ ਖੇਡਾਂ ਜ਼ੋਰਾ-ਸ਼ੋਰਾਂ ਨਾਲ ਸ਼ੁਰੂ

 

 

 

Advertisement

 

ਫਰੀਦਕੋਟ, 6 ਸਤੰਬਰ (ਪੰਜਾਬ ਡਾਇਰੀ)- ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2 ਅਧੀਨ ਬਲਾਕ ਜੈਤੋ ਦੀਆਂ ਬਲਾਕ ਪੱਧਰੀ ਖੇਡਾਂ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਸ਼ੁਰੂ ਹੋ ਗਈਆਂ।

ਬਲਾਕ ਜੈਤੋ ਵਿਖੇ ਹੋ ਰਹੀਆਂ ਇਨ੍ਹਾ ਬਲਾਕ ਪੱਧਰੀ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਸ. ਅਮੋਲਕ ਸਿੰਘ ਐਮ.ਐਲ.ਏ. ਜੈਤੋ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੇ ਪ੍ਰਿੰਸੀਪਲ ਮੈਡਮ ਹਾਜ਼ਰ ਸਨ।

Advertisement


ਇਸ ਮੌਕੇ ਵਿਧਾਇਕ ਜੈਤੋ ਸ. ਅਮੋਲਕ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸਰਕਾਰ ਦਾ ਇੱਕ ਚੰਗਾ ਉਪਰਾਲਾ ਹੈ ਜਿਸ ਨਾਲ ਹਰ ਉਮਰ ਵਰਗ ਦੇ ਖਿਡਾਰੀ/ਵਿਅਕਤੀਆਂ ਨੂੰ ਖੇਡਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾ ਭਾਗ ਲੈ ਰਹੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਵੱਧ ਤੋਂ ਵੱਧ ਖੇਡਾਂ ਦੇ ਖੇਤਰ ਨਾਲ ਜੁੜਣ ਲਈ ਕਿਹਾ। ਉਨ੍ਹਾ ਨੇ ਖੇਡ ਗਰਾਉਂਡ ਵਿੱਚ ਜਾ ਕੇ ਖਿਡਾਰੀਆਂ ਨਾਲ ਮਿਲਣੀ ਕੀਤੀ। ਉਨ੍ਹਾਂ ਦੱਸਿਆ ਕਿ ਖੇਡਾਂ ਦੇ ਖੇਤਰ ਨਾਲ ਜੁੜ ਕੇ ਅਸੀਂ ਨਸ਼ਿਆ ਵਰਗੀਆਂ ਭੈੜੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ।


ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਨੇ ਦੱਸਿਆ ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਕਬੱਡੀ (ਸਰਕਲ), ਕਬੱਡੀ (ਨੈਸ਼ਨਲ), ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸ਼ਿੰਗ), ਰੱਸਾ-ਕੱਸੀ, ਫੁੱਟਬਾਲ ਅਤੇ ਖੋਹ-ਖੋਹ ਗੇਮਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਖਿਡਾਰੀ ਪੂਰੇ ਜੋਸ਼ ਨਾਲ ਇਨ੍ਹਾਂ ਖੇਡਾਂ ਵਿੱਚ ਭਾਗ ਲੈ ਰਹੇ ਹਨ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਨ੍ਹਾਂ ਖੇਡਾਂ ਦੇ ਸੁਚੱਜੇ ਢੰਗ ਨਾਲ ਇੰਤਜ਼ਾਮ ਕੀਤੇ ਗਏ ਹਨ ਅਤੇ ਖਿਡਾਰੀਆਂ ਲਈ ਦੁਪਹਿਰ ਦਾ ਖਾਣਾ ਵੀ ਦਿੱਤਾ ਜਾ ਰਿਹਾ ਹੈ। ਇਸ ਮੌਕੇ ਵਿਭਾਗ ਦੇ ਸਮੂਹ ਕੋਚਿਜ ਅਤੇ ਜੈਤੋ ਮੰਡੀ ਦੇ ਪਤਵੰਤੇ ਸੱਜਣ ਹਾਜ਼ਰ ਸਨ।

Related posts

Breaking- ਵੱਡੀ ਖ਼ਬਰ – ਫਰੀਦਕੋਟ ਜ਼ਿਲ੍ਹੇ ਦੇ ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਸਿੰਘ, ਨੂੰ ਸੀਐਮ ਭਗਵੰਤ ਮਾਨ ਨੇ ਕੋਚ ਵਜੋਂ ਭਰਤੀ ਕਰਨ ਦਾ ਭਰੋਸਾ ਦਿੱਤਾ, ਪੂਰੀ ਖ਼ਬਰ ਪੜ੍ਹੋ

punjabdiary

ਭਾਰਤੀ ਟੀਮ ਸਿਰਫ 262 ਦੌੜਾਂ ‘ਤੇ ਹੀ ਹੋ ਗਈ ਆਲ ਆਊਟ, ਦਿੱਤੀ 28 ਦੌੜਾਂ ਦੀ ਲੀਡ

Balwinder hali

Breaking- ਕ੍ਰਿਕਟਰ ਅਰਸ਼ਦੀਪ ਸਿੰਘ ਨੂੰ “ਖਾਲਿਸਤਾਨੀ” ਪੇਸ਼ ਕਰਨਾ ਹਿੰਦੂਤਵੀ ਤੱਤਾਂ ਦੀ ਸਿੱਖ ਭਾਈਚਾਰੇ ਪ੍ਰਤੀ ਭਰਪੂਰ ਨਫਰਤ ਦਾ ਪ੍ਰਤੀਕ:- ਕੇਂਦਰੀ ਸਿੰਘ ਸਭਾ

punjabdiary

Leave a Comment