ਪੰਜਾਬ ਸਟੂਡੈਂਟਸ ਯੂਨੀਅਨ ਦੀ ਬ੍ਰਿਜਿੰਦਰਾ ਕਾਲਜ ਕਮੇਟੀ ਦੀ ਚੋਣ ਹੋਈ
ਫਰੀਦਕੋਟ, 6 ਸਤੰਬਰ (ਪੰਜਾਬ ਡਾਇਰੀ)- ਪੰਜਾਬ ਸਟੂਡੈਂਟਸ ਯੂਨੀਅਨ ਦੀ ਬ੍ਰਿਜਿੰਦਰਾ ਕਾਲਜ ਕਮੇਟੀ ਦੀ ਚੋਣ ਸੂਬਾਈ ਆਗੂ ਧੀਰਜ ਕੁਮਾਰ ਦੀ ਮਜੂਦਗੀ ਵਿੱਚ ਕੀਤੀ ਗਈ। ਜਿਸ ਵਿੱਚ ਕਮੇਟੀ ਪ੍ਰਧਾਨ ਜਸਨੀਤ ਸਿੰਘ, ਮੀਤ ਪ੍ਰਧਾਨ ਹਰਕਮਲ ਕੌਰ,ਅਰਸ਼ਦੀਪ ਕੌਰ, ਸੁਖਬੀਰ ਸਿੰਘ ਨੂੰ ਸੱਕਤਰ, ਲਵਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਪ੍ਰੈੱਸ ਸਕਤੱਰ, ਨਸੀਬ ਕੌਰ ਨੂੰ ਖ਼ਜ਼ਾਨਚੀ, ਮਨਜਿੰਦਰ ਸਿੰਘ ਨੂੰ ਮੀਡੀਆ ਇੰਚਾਰਜ ਚੁਣਿਆ ਗਿਆ ।
ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸੁਖਵੀਰ ਕੌਰ, ਮਨਦੀਪ ਕੌਰ, ਲਵਪ੍ਰੀਤ ਸਿੰਘ, ਹਰਪ੍ਰੀਤ ਕੌਰ, ਕਰਨਵੀਰ ਸਿੰਘ,ਨੇਹਾ, ਹਰਸਿਮਰਨ ਕੌਰ ਆਦਿ 51 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਕਮੇਟੀ ਨੂੰ ਸੂਬਾ ਆਗੂ ਧੀਰਜ ਕੁਮਾਰ ਨੇ ਵਿਦਿਆਰਥੀ ਮੰਗਾਂ ਤੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਿਦਿਆਰਥੀ ਵਿਰੋਧੀ ਲਿਆਂਦੀ ਗਈ ਨਵੀਂ ਸਿੱਖਿਆ ਨੀਤੀ 2020 ਜੋ ਨਿੱਜੀਕਰਨ ਅਤੇ ਸਿੱਖਿਆ ਦੇ ਭਵੇਂਕਰਨ ਦੇ ਏਜੰਡੇ ਤਹਿਤ ਲਿਆਂਦੀ ਗਈ ਹੈ । ਇਹ ਨੀਤੀ ਆਮ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਹੋਰ ਦੂਰ ਲੈਅ ਜਾਵੇਗੀ।
ਇਸੇ ਤਰ੍ਹਾਂ ਪਾਠਕ੍ਰਮਾਂ ਵਿੱਚ ਗ਼ੈਰ ਵਿਗਿਆਨਕ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ , ਲੋਕਾਂ ਦਾ ਅਸਲ ਇਤਿਹਾਸ ਖ਼ਤਮ ਕੀਤਾ ਜਾ ਰਿਹਾ ਹੈ । ਓ ਬੀ ਸੀ ਅਤੇ ਜਰਨਲ ਵਿਦਿਆਰਥੀਆਂ ਲਈ ਮੁੱਖ ਮੰਤਰੀ ਵਜੀਫ਼ਾ ਸਕੀਮ ਤਹਿਤ ਪੂਰੀ ਫ਼ੀਸ ਮਾਫ਼ ਹੋਣੀ ਚਾਹੀਦੀ ਹੈ ਤੇ ਇਸ ਸਕੀਮ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਸਾਡੇ ਸ਼ਹੀਦਾਂ ਦੀਆਂ ਇਤਹਾਸਿਕ ਯਾਦਗਾਰਾਂ ਰੁਲ ਰਹੀਆਂ ਹਨ ਜਿਨ੍ਹਾਂ ਦੀ ਸਾਂਭ ਸੰਭਾਲ ਦੀ ਜੁੰਮੇਵਾਰੀ ਸਰਕਾਰ ਨੂੰ ਲੈਣੀ ਚਾਹੀਦੀ ਹੈ।
ਜ਼ਿਲਾ ਸਕੱਤਰ ਹਰਵੀਰ ,ਕਮੇਟੀ ਪ੍ਰਧਾਨ ਜਸਨੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ 12 ਸਤੰਬਰ ਨੂੰ ਇਹਨਾਂ ਮੰਗਾਂ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਈ ਸੱਦੇ ਤਹਿਤ ਕੀਤੇ ਜਾ ਰਹੇ ਪ੍ਰਦਰਸ਼ਨ ਵਿੱਚ ਵਿਦਿਆਰਥੀਆਂ ਦੀ ਵੱਡੀ ਸ਼ਮੂਲੀਅਤ ਕਰਵਾਈ ਜਾਵੇਗੀ।