Image default
About us

ਵਿਜੀਲੈਂਸ ਵੱਲੋਂ ਨਗਰ ਨਿਗਮ ਲੁਧਿਆਣਾ ਦਾ ਸੁਪਰਵਾਈਜ਼ਰ ਕਾਬੂ, ਤਨਖ਼ਾਹ ਜਾਰੀ ਕਰਨ ਬਦਲੇ ਲੈਂਦਾ ਸੀ ਰਿਸ਼ਵਤ

ਵਿਜੀਲੈਂਸ ਵੱਲੋਂ ਨਗਰ ਨਿਗਮ ਲੁਧਿਆਣਾ ਦਾ ਸੁਪਰਵਾਈਜ਼ਰ ਕਾਬੂ, ਤਨਖ਼ਾਹ ਜਾਰੀ ਕਰਨ ਬਦਲੇ ਲੈਂਦਾ ਸੀ ਰਿਸ਼ਵਤ

 

 

 

Advertisement

ਚੰਡੀਗੜ੍ਹ, 7 ਸਤੰਬਰ (ਡੇਲੀ ਪੋਸਟ ਪੰਜਾਬੀ)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਜ਼ੋਨ-ਡੀ ਨਗਰ ਨਿਗਮ ਲੁਧਿਆਣਾ ਵਿਖੇ ਤਾਇਨਾਤ ਸੁਪਰਵਾਈਜ਼ਰ ਨੂੰ ਇੱਕ ਸਫ਼ਾਈ ਸੇਵਕ ਦੀ ਤਨਖ਼ਾਹ ਜਾਰੀ ਕਰਨ ਬਦਲੇ 6000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਸੁਪਰਵਾਈਜ਼ਰ ਦੀ ਪਛਾਣ ਦਰਸ਼ਨ ਲਾਲ ਵੱਜੋਂ ਹੋਈ ਹੈ। ਦਰਸ਼ਨ ਲਾਲ ਤਨਖ਼ਾਹ ਜਾਰੀ ਕਰਨ ਬਦਲੇ ਸਫ਼ਾਈ ਸੇਵਕਾਂ ‘ਤੋਂ ਰਿਸ਼ਵਤ ਦੀ ਮੰਗ ਕਰਦਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਰੁਣ ਕੁਮਾਰ, ਜੋ ਕਿ ਨਗਰ ਨਿਗਮ ਲੁਧਿਆਣਾ ਵਿਖੇ 2014 ਤੋਂ ਠੇਕੇ ‘ਤੇ ਸਫ਼ਾਈ ਸੇਵਕ ਵਜੋਂ ਕੰਮ ਕਰ ਰਿਹਾ ਸੀ ਅਤੇ ਉਹ ਨਵੰਬਰ 2022 ਵਿਚ ਰੈਗੂਲਰ ਹੋਇਆ ਸੀ। ਉਸ ਨੇ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਦਫ਼ਤਰ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸੁਪਰਵਾਈਜ਼ਰ ਦਰਸ਼ਨ ਲਾਲ ਸਾਰੇ ਸਫ਼ਾਈ ਸੇਵਕਾਂ ਤੋਂ ਉਨ੍ਹਾਂ ਦੀ ਗ਼ੈਰ-ਹਾਜ਼ਰੀ ਮਾਰਕ ਕਰਨ ਦਾ ਡਰਾਵਾ ਦੇ ਕੇ ਉਨ੍ਹਾਂ ਤੋਂ 1000 ਰੁਪਏ ਪ੍ਰਤੀ ਮਹੀਨਾ ਲੈ ਰਿਹਾ ਹੈ।

ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਰੈਗੂਲਰ ਹੋਣ ਤੋਂ ਬਾਅਦ ਉਸ ਨੂੰ 6 ਮਹੀਨਿਆਂ ਦੀ ਤਨਖਾਹ ਮਿਲੀ ਸੀ ਅਤੇ ਮੁਲਜ਼ਮ ਸੁਪਰਵਾਈਜ਼ਰ ਤਨਖਾਹ ਜਾਰੀ ਕਰਨ ਬਦਲੇ ਉਸ ਤੋਂ 6000 ਰੁਪਏ (1000 ਰੁਪਏ ਪ੍ਰਤੀ ਮਹੀਨਾ) ਦੀ ਮੰਗ ਕਰ ਰਿਹਾ ਸੀ ਅਤੇ ਰਿਸ਼ਵਤ ਨਾ ਦੇਣ ਦੀ ਸੂਰਤ ਵਿੱਚ ਉਹ ਭਵਿੱਖ ਵਿਚ ਉਸ ਦੀ ਗੈਰ-ਹਾਜ਼ਰੀ ਲਗਾ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰੇਗਾ। ਸ਼ਿਕਾਇਤ ਮਗਰੋਂ ਵਿਜੀਲੈਂਸ ਨੇ ਟਰੈਪ ਲਗਾ ਕੇ ਹੈਬੋਵਾਲ ਇਲਾਕੇ ਤੋਂ ਸੁਪਰਵਾਈਜ਼ਰ ਦਰਸ਼ਨ ਲਾਲ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 6000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਅਨੁਸਾਰ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ FIR ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Advertisement

Related posts

Breaking- ਆਪ ਦੀ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਰਾਰੀ ਨੇ ਦਿੱਤੀ ਅਸਤੀਫਾ

punjabdiary

ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੇ ਆਂਗਣਵਾੜੀ ਵਰਕਰਾਂ ਨੂੰ ਬਾਲ ਵਿਆਹ ਦੀ ਰੋਕਥਾਮ ਸਬੰਧੀ ਕੀਤਾ ਜਾਗਰੂਕ

punjabdiary

ਬਾਸਮਤੀ ਚੌਲਾਂ ‘ਤੇ ਸਰਕਾਰ ਦਾ ਵੱਡਾ ਫੈਸਲਾ, ਹੁਣ ਵਧ ਜਾਏਗੀ ਕਿਸਾਨਾਂ ਦੀ ਆਮਦਨ

punjabdiary

Leave a Comment