Image default
About us

CM ਨੇ ਰਾਜਾ ਵੜਿੰਗ ਤੇ ਮਜੀਠੀਆ ਨੂੰ ਪੰਜਾਬੀ ਦਾ ਪੇਪਰ ਦੇਣ ਦਾ ਕੀਤਾ ਚੈਲੰਜ, ਕਿਹਾ: ਘੱਟ ਜਾਣਕਾਰੀ ਖ਼ਤਰਨਾਕ ਹੁੰਦੀ ਹੈ

CM ਨੇ ਰਾਜਾ ਵੜਿੰਗ ਤੇ ਮਜੀਠੀਆ ਨੂੰ ਪੰਜਾਬੀ ਦਾ ਪੇਪਰ ਦੇਣ ਦਾ ਕੀਤਾ ਚੈਲੰਜ, ਕਿਹਾ: ਘੱਟ ਜਾਣਕਾਰੀ ਖ਼ਤਰਨਾਕ ਹੁੰਦੀ ਹੈ

 

 

 

Advertisement

ਜਲੰਧਰ, 9 ਸਤੰਬਰ (ਰੋਜਾਨਾ ਸਪੋਕਸਮੈਨ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਜਲੰਧਰ ਪੀਏਪੀ ਵਿਚ ਪੁਲਿਸ ਵਿਭਾਗ ਵਿਚ ਚੁਣੇ ਗਏ 560 ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ। ਜਿਸ ਦੌਰਾਨ ਉਹਨਾਂ ਨੇ ਅਪਣੀ ਸਰਕਾਰ ਦੁਆਰਾ ਕੀਤੇ ਕੰਮਾਂ ਨੂੰ ਗਿਣਾਇਆ ਤੇ ਵਿਰੋਧੀਆਂ ‘ਤੇ ਨਿਸ਼ਾਨੇ ਵੀ ਸਾਧੇ।

ਉਹਨਾਂ ਨੇ ਕਿਹਾ ਕਿ ਮੈਨੂੰ ਕੁੱਝ ਲੋਕਾਂ ਦੇ ਮੈਸੇਜ ਆਏ ਜਿਸ ਵਿਚ ਲਿਖਿਆ ਸੀ ਕਿ ਕੁੱਝ ਲੋਕ ਕਹਿ ਰਹੇ ਨੇ ਕਿ ਭਗਵੰਤ ਮਾਨ ਹਰਿਆਣਾ ਦੇ ਨੌਜਵਾਨਾਂ ਨੂੰ ਭਰਤੀ ਕਰ ਕੇ ਪੰਜਾਬ ਤੇ ਪੰਜਾਬੀਆਂ ਨਾਲ ਗੱਦਾਰੀ ਕਰ ਰਿਹਾ ਹੈ।
ਪਰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਪੰਜਾਬ ਪੁਲਿਸ ਵਿਚ ਅੱਜ ਭਰਤੀ ਹੋ ਰਹੇ ਨੇ 95% ਪੰਜਾਬੀ ਨੇ ਬਾਕੀ 5% ਵਿਚੋਂ ਵੀ ਢਾਈ-3 ਫ਼ੀਸਦੀ ਪੰਜਾਬ ਵਿਚ ਹੀ ਰਹਿੰਦੇ ਨੇ ਪਰ ਪੱਕਾ ਪਤਾ ਸ਼ਾਇਦ ਹਰਿਆਣਾ ਦਾ ਹੋਵੇ। ਅੱਜ ਵਾਲਿਆਂ ‘ਚੋਂ 31 ਹਰਿਆਣੇ ਦੇ 4 ਰਾਜਸਥਾਨ ਦੇ ਹਨ ਪਰ ਉਹ ਵੀ ਪੰਜਾਬੀ ਪਰਿਵਾਰ ਹੀ ਹਨ।
ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਨੂੰ ਕਿੰਨਾ ਪਿਆਰ ਕਰਦਾ ਹਾਂ, ਪੰਜਾਬੀਅਤ ਨੂੰ ਕਿੰਨਾ ਪਿਆਰ ਕਰਦਾ ਹਾਂ।

ਇਹ ਦਿਖਾਉਣ ਲਈ ਮੈਨੂੰ ਕਿਸੇ ਵੀ ਐਰੇ ਗੈਰੇ ਨੱਥੂ ਖੈਰੇ ਤੋਂ NOC ਲੈਣ ਦੀ ਲੋੜ ਨਹੀਂ ਹੈ। ਮੇਰੇ ਸੁਪਨਿਆਂ ਵਿਚ ਪੰਜਾਬ ਵੱਸਦਾ ਹੈ ਤੇ ਪੰਜਾਬ ਨੂੰ ਨੰਬਰ 1 ਬਣਾਉਣ ਦਾ ਸੁਪਨਾ ਮੈਨੂੰ ਸੌਣ ਨਹੀਂ ਦਿੰਦਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ‘ਤੇ ਵੀ ਤੰਜ਼ ਕੱਸਿਆ। ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਰਾਜਾ ਵੜਿੰਗ ਤੇ ਬਿਕਰਮ ਮਜੀਠੀਆ ਨੂੰ ਚੈਲੰਜ ਕੀਤਾ ਤੇ ਕਿਹਾ ਕਿ ਰਾਜਾ ਵੜਿੰਗ, ਬਿਕਰਮ ਮਜੀਠੀਆ ਅਤੇ 1-2 ਹੋਰ ਨੇ, ਸ਼ਰਤ ਲਗਾ ਕੇ ਮਹੀਨੇ ਦਾ ਸਮਾਂ ਦਿੰਦੇ ਹਾਂ, ਪੰਜਾਬੀ ਦਾ ਪੇਪਰ 45% ਲੈ ਕੇ ਕਲੀਅਰ ਕਰ ਲੈਣ ਅਸੀਂ ਮੰਨ ਜਾਵਾਂਗੇ ਪਰ ਸਾਨੂੰ ਪੰਜਾਬ ਨਾਲ ਵਫ਼ਾਦਾਰੀ ਕਿਵੇਂ ਕਰਨੀ ਹੈ ਇਹ ਨਾ ਸਿਖਾਉਣ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ‘ਤੇ ਵੀ ਤੰਜ਼ ਕੱਸਿਆ ਤੇ ਕਿਹਾ ਕਿ ਉਹ ਖ਼ੁਦ ਖਾ਼ਲੀ ਖ਼ਜ਼ਾਨੇ ਵਾਲੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਪੰਜਾਬੀ ਦਾ ਅਖ਼ਬਾਰ ਪੜ੍ਹ ਕੇ ਸੁਣਾਉਂਦੇ ਰਹੇ ਹਨ ਕਿਉਂਕਿ ਦੂਨ ਜਾਂ ਪਹਾੜ ਦੇ ਸਕੂਲਾਂ ਵਿਚ ਪੰਜਾਬੀ ਵਿਸ਼ਾ ਨਹੀਂ ਹੈ। ਘੱਟ ਗਿਆਨ ਖ਼ਤਰਨਾਕ ਹੁੰਦਾ ਹੈ। ਇਹ ਉਹ ਲੋਕ ਹਨ ਜੋ ਸਵੇਰੇ ਉੱਠਦੇ ਹੀ ਗਲਤੀਆਂ ਲੱਭਣ ਲੱਗ ਪੈਂਦੇ ਹਨ।

Advertisement

ਇਸ ਦੌਰਾਨ ਉਨ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਦੀ ਕਹਾਣੀ ਸੁਣਾਉਂਦੇ ਹੋਏ ਵੀ ਵਿਅੰਗ ਕੱਸਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਵਿਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਪਟਿਆਲਾ ’ਤੇ 144 ਕਰੋੜ ਰੁਪਏ ਖਰਚ ਕੀਤੇ ਹਨ। ਕਿਉਂਕਿ ਉਹਨਾਂ ਨੂੰ 100 ਤਾਂ ਕਹਿਣਾ ਆਉਂਦਾ ਸੀ ਪਰ ਚੁਤਾਲੀ ਨਹੀਂ ਕਹਿਣਾ ਆਉਂਦਾ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ 560 ਸਬ-ਇੰਸਪੈਕਟਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਵੱਡਾ ਹੈ ਕਿਉਂਕਿ ਉਹਨਾਂ ਨੂੰ ਇਹ ਨੌਕਰੀ ਬਿਨਾਂ ਕਿਸੇ ਪੈਸੇ ਜਾਂ ਸਿਫ਼ਾਰਸ਼ ਤੋਂ ਮਿਲੀ ਹੈ। ਪਰ ਪਹਿਲਾਂ ਅਜਿਹਾ ਨਹੀਂ ਸੀ। ਪਹਿਲਾਂ ਸਿਫਾਰਿਸ਼ ਅਤੇ ਪੈਸੇ ਦੇ ਆਧਾਰ ‘ਤੇ ਨੌਕਰੀਆਂ ਮਿਲਦੀਆਂ ਸਨ। ਮੈਰਿਟ ‘ਤੇ ਆਏ ਲੋਕਾਂ ਨੂੰ ਵੀ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਣਗੇ ਜਾਂ ਨਹੀਂ। ਪਰ ‘ਆਪ’ ਨੇ ਸੱਤਾ ‘ਚ ਆਉਣ ਤੋਂ ਬਾਅਦ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਹੈ।

Related posts

ਜੇਲ੍ਹ ’ਚ ਬੰਦ ‘ਆਪ’ ਨੇਤਾ ਨੂੰ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ: ਖਹਿਰਾ

punjabdiary

Breaking- ਚੋਣ ਕਮਿਸ਼ਨਰ ਤੋਂ ਮਨੋਜ ਤਿਵਾੜੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ – ਮਨੀਸ਼ ਸਿਸੋਦੀਆ ਦਾ ਬਿਆਨ, ਵੀਡੀਓ ਵੇਖੋ

punjabdiary

ਲੋਕਪਾਲ ਨੇ ਵਿਧਾਇਕਾ ਅਮਨਦੀਪ ਕੌਰ ਨੂੰ ਕੀਤਾ ਤਲਬ; ਇਸ ਮਾਮਲੇ ਵਿਚ ਜਾਰੀ ਹੋਇਆ ਨੋਟਿਸ

punjabdiary

Leave a Comment