ਵਿਦੇਸ਼ੀ ਮਹਿਮਾਨਾਂ ਤੋਂ ਗ਼ਰੀਬਾਂ ਅਤੇ ਜਾਨਵਰਾਂ ਨੂੰ ਛੁਪਾ ਰਹੀ ਭਾਰਤ ਸਰਕਾਰ: ਰਾਹੁਲ ਗਾਂਧੀ
ਨਵੀਂ ਦਿੱਲੀ, 9 ਸਤੰਬਰ (ਰੋਜਾਨਾ ਸਪੋਕਸਮੈਨ)- ਭਾਰਤ ਵਿਚ ਜੀ-20 ਦੀ ਸ਼ੁਰੂਆਤ ਹੋ ਚੁੱਕੀ ਹੈ। ਅਮਰੀਕਾ, ਬ੍ਰਿਟੇਨ, ਚੀਨ ਸਮੇਤ ਕਈ ਦੇਸ਼ਾਂ ਦੇ ਨੇਤਾ ਭਾਰਤ ਪਹੁੰਚ ਚੁੱਕੇ ਹਨ ਅਤੇ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸ ਹਾਈ-ਪ੍ਰੋਫਾਈਲ ਪ੍ਰੋਗਰਾਮ ਲਈ ਕੇਂਦਰ ਸਰਕਾਰ ਨੇ ਦਿੱਲੀ ਦਾ ਸੁੰਦਰੀਕਰਨ ਕੀਤਾ ਹੈ।
ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਇਸ ਤਹਿਤ ਝੁੱਗੀਆਂ-ਝੌਪੜੀਆਂ ਵਾਲੇ ਇਲਾਕਿਆਂ ਨੂੰ ਕਵਰ ਕਰ ਦਿਤਾ ਗਿਆ। ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਟਵੀਟ ਕਰਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਸਾਡੇ ਗਰੀਬ ਲੋਕਾਂ ਅਤੇ ਪਸ਼ੂਆਂ ਨੂੰ ਛੁਪਾ ਰਹੀ ਹੈ। ਸਾਡੇ ਮਹਿਮਾਨਾਂ ਤੋਂ ਭਾਰਤ ਦੀ ਅਸਲੀਅਤ ਨੂੰ ਲੁਕਾਉਣ ਦੀ ਕੋਈ ਲੋੜ ਨਹੀਂ ਹੈ।
सरकार हमें कीड़ा-मकोड़ा समझती है। हम इंसान नहीं हैं क्या?
Advertisement– दिल्ली की रहने वाली रानी ये बात कहती हैं।
G20 से पहले मोदी सरकार ने अपनी नाकामी छिपाने के लिए इनके घरों को पर्दे से ढकवा दिया है।
क्योंकि राजा को गरीब से नफरत है। pic.twitter.com/kIKB2WP835
— Congress (@INCIndia) September 9, 2023
Advertisement
ਕਾਂਗਰਸ ਨੇ ਸ਼ਨੀਵਾਰ ਨੂੰ ਸਰਕਾਰ ‘ਤੇ ਜੀ-20 ਸੰਮੇਲਨ ਦੇ ਮੱਦੇਨਜ਼ਰ ਝੁੱਗੀਆਂ ਨੂੰ ਢੱਕਣ ਜਾਂ ਢਾਹੁਣ ਅਤੇ ਅਵਾਰਾ ਪਸ਼ੂਆਂ ਨੂੰ ਛੁਪਾਉਣ ਦਾ ਇਲਜ਼ਾਮ ਲਗਾਇਆ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਮਹਿਮਾਨਾਂ ਤੋਂ ਭਾਰਤ ਦੀ ਅਸਲੀਅਤ ਨੂੰ ਲੁਕਾਉਣ ਦੀ ਕੋਈ ਲੋੜ ਨਹੀਂ ਹੈ। ਕਾਂਗਰਸ ਨੇ ਐਕਸ (ਟਵਿੱਟਰ) ‘ਤੇ ਇਕ ਵੀਡੀਉ ਸਾਂਝਾ ਕੀਤਾ ਜਿਸ ਵਿਚ ਇਥੇ ਸ਼ੁਰੂ ਹੋਣ ਵਾਲੇ ਦੋ ਦਿਨਾਂ ਸੰਮੇਲਨ ਤੋਂ ਪਹਿਲਾਂ ਕੁੱਝ ਝੁੱਗੀ-ਝੌਂਪੜੀਆਂ ਵਾਲੇ ਖੇਤਰਾਂ ਨੂੰ ਹਰੀ ਚਾਦਰ ਨਾਲ ਢਕਿਆ ਹੋਇਆ ਦਿਖਾਇਆ ਗਿਆ ਹੈ।