549ਵੇਂ ਹਜ਼ਰਤ ਬਾਬਾ ਫ਼ਰੀਦੀ ਜੀ ਦੇ ਉਰਸ ਮੌਕੇ ਇੰਦਰਜੀਤ ਸਿੰਘ ਖਾਲਸਾ ਨੂੰ ਫਰੀਦਕੋਟ ਵਿਖੇ ਕੀਤਾ ਸਨਮਾਨਿਤ
ਫਰੀਦਕੋਟ, 9 ਸਤੰਬਰ (ਪੰਜਾਬ ਡਾਇਰੀ)- ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਨੂੰ ‘549ਵੇਂ ਹਜ਼ਰਤ ਬਾਬਾ ਫਰੀਦੀ ਜੀ ਉਰਸ’ ਮੌਕੇ ਸਨੇਹ ਅਤੇ ਅਦਬ ਸਹਿਤ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ ਗੁਰਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਖਵਾਜਾ ਸਲੀਮ ਰਾਸ਼ਿਦ ਫ਼ਰੀਦੀ ਸਾਬਰੀ ਜੀ ਸਾਜਦਾਨਸ਼ੀਨ ਵੱਲੋਂ ਕਰਵਾਏ ਗਏ 549ਵੇਂ ਹਜ਼ਰਤ ਬਾਬਾ ਫ਼ਰੀਦੀ ਜੀ ਦੇ ਉਰਸ ਤੇ ਫਰੀਦਕੋਟ ਦੀ ਟੀਮ, ਜਿਸ ਵਿੱਚ ਜਸਵੰਤ ਸਿੰਘ ਕੁਲ, ਗਗਨਦੀਪ ਸਿੰਘ ਅਤੇ ਨਾਇਬ ਸਿੰਘ ਸ਼ਾਮਿਲ ਸਨ, ਪਹੁੰਚੇ ਤੇ ਇਸ ਮੌਕੇ ਬਾਬਾ ਫਰੀਦ ਜੀ ਦੇ ਨਾਮ ਨੂੰ ਇੰਟਰਨੈਸ਼ਨਲ ਪੱਧਰ ਤੇ ਪੁਹੰਚਾਉਣ ਵਾਲੀ ਮਹਾਨ ਸਖਸ਼ੀਅਤ ਸ. ਇੰਦਰਜੀਤ ਸਿੰਘ ਖਾਲਸਾ ਜੀ ਨੂੰ ਯਾਦ ਕਰਦਿਆਂ ਉਹਨਾਂ ਦੀ ਟੀਮ ਹੱਥ ਖਾਲਸਾ ਜੀ ਲਈ ਦੁਸ਼ਾਲਾ ਅਤੇ ਟਰਾਫੀ ਸਨਮਾਨ ਚਿੰਨ੍ਹ ਵੱਜੋਂ ਭੇਂਟ ਕੀਤੇ ਗਏ।
ਵਾਪਸ ਪਰਤਣ ਤੇ ਉਹਨਾਂ ਦੀ ਟੀਮ ਨੇ ਇਹ ਸਨਮਾਨ ਚਿੰਨ੍ਹ ਖਾਲਸਾ ਜੀ ਨੂੰ ਭੇਂਟ ਕੀਤਾ। ਇਹ ਸਨਮਾਨ ਚਿੰਨ੍ਹ ਖਾਲਸਾ ਜੀ ਨੂੰ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਪ੍ਰਤੀ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਅਤੇ ਬੇਮਿਸਾਲ ਸੇਵਾਵਾਂ ਦੇ ਮੱਦੇਨਜ਼ਰ ਭੇਂਟ ਕੀਤਾ ਗਿਆ। ਅੰਤ ਵਿੱਚ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਨੇ ਖਵਾਜਾ ਜੀ ਦਾ ਵਿਸ਼ੇਸ਼ ਤੌਰ ‘ਤੇ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਉਹਨਾਂ ਦੁਆਰਾ ਬਖਸ਼ਿਆ ਗਿਆ ਪਿਆਰ , ਸਤਿਕਾਰ ਅਤੇ ਅਸ਼ੀਰਵਾਦ ਅਨਮੋਲ ਅਤੇ ਅਭੁੱਲ ਹੈ।