ਬੱਚੇ ਦੇ ਡਾਇਪਰ ‘ਚ ਲੁਕੋ ਕੇ ਲਿਜਾ ਰਿਹਾ ਸੀ 1.05 ਕਰੋੜ ਰੁ: ਦਾ ਸੋਨੇ ਦਾ ਪਾਊਡਰ, ਏਅਰਪੋਰਟ ਕਸਟਮ ਨੇ ਕੀਤਾ ਜ਼ਬਤ
ਮੁੰਬਈ, 14 ਸਤੰਬਰ (ਡੇਲੀ ਪੋਸਟ ਪੰਜਾਬੀ)- ਦੇਸ਼ ‘ਚ ਵਿਦੇਸ਼ਾਂ ‘ਤੋਂ ਸੋਨੇ ਦੀ ਤਸਕਰੀ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਮੁੰਬਈ ਏਅਰਪੋਰਟ ‘ਤੋਂ ਸਾਹਮਣੇ ਆਇਆ ਹੈ। ਏਅਰਪੋਰਟ ਕਸਟਮ ਨੇ ਸਿੰਗਾਪੁਰ ਤੋਂ ਪਰਤ ਰਹੇ ਇਕ ਯਾਤਰੀ ਕੋਲੋਂ 24 ਕੈਰੇਟ ਸੋਨੇ ਦਾ ਪਾਊਡਰ ਬਰਾਮਦ ਕੀਤਾ ਹੈ। ਜ਼ਬਤ ਕੀਤੇ ਗਏ ਸੋਨੇ ਦੇ ਪਾਊਡਰ ਦੀ ਕੀਮਤ ਲਗਭਗ 1.05 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ 12 ਸਤੰਬਰ ਦੀ ਹੈ। ਮੁੰਬਈ ਏਅਰਪੋਰਟ ‘ਤੇ ਇੱਕ ਭਾਰਤੀ ਪਰਿਵਾਰ ਸਿੰਗਾਪੁਰ ਤੋਂ ਵਾਪਸ ਆ ਰਿਹਾ ਸੀ। ਯਾਤਰੀਆਂ ਨੇ ਸੋਨੇ ਦੇ ਪਾਊਡਰ ਨੂੰ ਆਪਣੇ ਅੰਡਰਵੀਅਰ ਅਤੇ ਤਿੰਨ ਸਾਲ ਦੇ ਬੱਚੇ ਦੇ ਡਾਇਪਰ ਵਿੱਚ ਲੁਕਾ ਕੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸਮੇ ਰਹਿੰਦਿਆਂ ਉਸ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ।
ਹੈਦਰਾਬਾਦ ਏਅਰਪੋਰਟ ਕਸਟਮ ਨੇ ਯਾਤਰੀ ਪ੍ਰੋਫਾਈਲਿੰਗ ਦੇ ਆਧਾਰ ‘ਤੇ ਕੁਆਲਾਲੰਪੁਰ ਤੋਂ ਆ ਰਹੇ ਇਕ ਪੈਕਸ ਨੂੰ ਰੋਕਿਆ, ਜਿਸ ਤੋਂ ਉਨ੍ਹਾਂ ਨੇ ਪੱਖੇ ਦੇ ਅੰਦਰੋਂ 636 ਗ੍ਰਾਮ ਵਜ਼ਨ ਦੀ ਸੋਨੇ ਦੀ ਮੁੰਦਰੀ ਬਰਾਮਦ ਕੀਤੀ। ਇਸ ਅੰਗੂਠੀ ਦੀ ਕੀਮਤ ਲਗਭਗ 38.62 ਲੱਖ ਰੁਪਏ ਹੈ।