ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਜੀਵ ਸੂਦ ਨਾਲ ਕੀਤੀ ਮੀਟਿੰਗ
ਫਰੀਦਕੋਟ, 16 ਸਤੰਬਰ (ਪੰਜਾਬ ਡਾਇਰੀ)- ਸ਼੍ਰੀ ਮੁਹੰਮਦ ਸਦੀਕ, ਮੈਂਬਰ ਪਾਰਲੀਮੈਂਟ ਫਰੀਦਕੋਟ ਵਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇਸਿੰਜ ਫਰੀਦਕੋਟ ਦੇ ਵਾਇਸ ਚਾਂਸਲਰ ਪ੍ਰੋਫੈਸਰ (ਡਾ.) ਰਜੀਵ ਸੂਦ ਨਾਲ ਮੁਲਾਕਾਤ ਕੀਤੀ ਗਈ। ਮੁਹੰਮਦ ਸਦੀਕ ਵਲੋਂ ਮੀਟਿੰਗ ਦੌਰਾਨ ਯੂਨੀਵਰਸਿਟੀ ਨੂੰ ਉਹ ਹਰ ਸੰਭਵ ਮੱਦਦ ਕਰਨ ਦੀ ਆਪਣੀ ਇੱਛਾ ਦਾ ਪ੍ਰਗਟਾਵਾ ਕੀਤਾ ਗਿਆ।
ਉਹਨਾਂ ਨੇ ਅੱਗੇ ਦਸਿੱਆ ਕਿ ਸਿੱਖਿਆ ਅਤੇ ਸਿਹਤ ਸਰਕਾਰ ਦੀਆਂ ਮੁੱਖ ਜੁਮੇਵਾਰੀਆਂ ਹਨ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇਸਿੰਜ ਫਰੀਦਕੋਟ ਇਸ ਮਹਾਨ ਕਾਰਜ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਮੀਟਿੰਗ ਉਪਰੰਤ ਮੈਂਬਰ ਪਾਰਲੀਮੈਂਟ ਵਲੋਂ ਯੂਨੀਵਰਿਸਟੀ ਦੇ ਦੌਰਾ ਕਰਨ ਸਮੇਂ ਵਾਇਸ ਚਾਂਸਲਰ ਡਾ ਸੂਦ ਵਲੋਂ ਸੰਸਥਾ ਦੇ ਕਾਰਜਾਂ ਅਤੇ ਭੱਵਿਖ ਦੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਝੀ ਕੀਤੀ ਗਈ ।
ਮੁਹੰਮਦ ਸਦੀਕ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਚੱਲ ਰਹੇ ਕਾਰਜਾਂ ਤੇ ਆਪਣੀ ਤਸੱਲੀ ਪ੍ਰਗਟਾਈ। ਇਸ ਫੇਰੀ ਦੌਰਾਨ ਸ. ਗੁਰਦਿੱਤ ਸਿੰਘ ਸੇਖੋਂ,ਐਮ.ਐੱਲ.ਏ. ਫਰੀਦਕੋਟ ਅਤੇ ਮੈਂਬਰ ਬੋਰਡ ਆਫ ਮੈਨੇਜਮੈਂਟ ਵੀ ਹਾਜਰ ਰਹੇ।