ਸੁਪਰ ਐਸ.ਐਮ.ਐੱਸ ਲਾਜਮੀ ਕਰਨ ਸਬੰਧੀ ਕੰਬਾਇਨ ਓਪਰੇਟਰਾਂ ਨਾਲ ਬਲਾਕ ਪੱਧਰੀ ਮੀਟਿੰਗਾਂ ਆਯੋਜਿਤ
ਫਰੀਦਕੋਟ 20 ਸਤੰਬਰ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਰਹਿਨੁਮਾਈ ਬਲਾਕ ਫਰੀਦਕੋਟ ਅਤੇ ਕੋਟਕਪੂਰਾ ਵਿਖੇ ਕੰਬਾਇਨ ਓਪਰੇਟਰਾਂ ਅਤੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ।
ਇਹਨਾਂ ਮੀਟਿੰਗਾਂ ਵਿੱਚ ਬਲਾਕ ਖੇਤੀਬਾੜੀ ਅਫਸਰ ਫਰੀਦਕੋਟ ਡਾ. ਕੁਲਵੰਤ ਸਿੰਘ ਅਤੇ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਡਾ. ਗੁਰਪ੍ਰੀਤ ਸਿੰਘ ਨੇ ਕੰਬਾਇਨ ਓਪਰੇਟਰਾਂ ਨੂੰ ਦੱਸਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਸਖਤ ਹਦਾਇਤ ਹੈ ਕਿ ਸਾਰੀਆਂ ਕੰਬਾਇਨਾਂ ਨਾਲ ਸੁਪਰ ਐਸ.ਐਮ.ਐਸ ਲਗਾਉਣਾ ਲਾਜ਼ਮੀ ਹੈ ਅਤੇ ਜਿਸ ਖੇਤ ਵਿੱਚ ਬੇਲਰ ਨਾਲ ਗੱਠਾਂ ਬਣਾਉਣੀਆਂ ਹਨ, ਉਸ ਖੇਤ ਨਾਲ ਸਬੰਧਤ ਕਿਸਾਨ ਤੋਂ ਕੰਬਾਇਨ ਚਾਲਕ ਸਵੈ ਘੋਸ਼ਣਾ ਲਵੇ ਕਿ ਉਹ ਬਿਨਾਂ ਐਸ.ਐਮ.ਐਸ. ਤੋਂ ਝੋਨਾ ਵਹਾ ਕੇ ਪਰਾਲੀ ਨੂੰ ਅੱਗ ਨਹੀਂ ਲਗਾਵੇਗਾ।
ਇਹਨਾਂ ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਕੰਬਾਇਨ ਓਪਰੇਟਰਾਂ ਤੇ ਮਾਲਕਾਂ ਨੇ ਹਿੱਸਾ ਲਿਆ।