ਕੰਬਾਇਨ ਮਾਲਕ ਐਸ.ਐਮ.ਐਸ ਲਗਵਾ ਕੇ ਬਲਾਕ ਦਫਤਰ ਵਿਖੇ ਕਰਨ ਰਿਪੋਰਟ- ਡੀਸੀ
ਫਰੀਦਕੋਟ, 21 ਸਤੰਬਰ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਨੇ ਅੱਜ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਇਸ ਵਾਰ ਕੋਈ ਵੀ ਕੰਬਾਇਨ ਬਿਨ੍ਹਾਂ ਐਸ.ਐਮ.ਐਸ ਦੇ ਚੱਲਣ ਨਹੀਂ ਦਿੱਤੀ ਜਾਵੇਗੀ ਅਤੇ ਕੇਵਲ ਗੱਠਾਂ ਬਣਵਾਉਣ ਵਾਲੇ ਕਿਸਾਨਾਂ ਨੂੰ ਵੀ ਸਵੈ-ਘੋਸ਼ਣਾ ਦੇਣੀ ਲਾਜਮੀ ਹੋਵੇਗੀ ਕਿ ਬਿਨ੍ਹਾਂ ਐਸ.ਐਮ.ਐਸ ਦੀ ਕੰਬਾਇਨ ਵਰਤ ਕੇ ਉਹ ਅੱਗ ਨਹੀਂ ਲਾਵੇਗਾ।
ਡੀ.ਸੀ ਫਰੀਦਕੋਟ ਦੇ ਹੁਕਮਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ.ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਹਰ ਕੰਬਾਇਨ ਮਾਲਕ ਲਈ ਲਾਜਮੀ ਹੈ ਕਿ 28 ਸਤੰਬਰ 2023 ਤੱਕ ਉਹ ਆਪਣਾ ਵੇਰਵਾ ਕੰਬਾਇਨ ਦੇ ਵੇਰਵੇ ਸਮੇਤ ਲਿਖਤੀ ਰੂਪ ਵਿੱਚ ਬਲਾਕ ਦਫਤਰ ਫਰੀਦਕੋਟ ਅਤੇ ਕੋਟਕਪੂਰਾ ਵਿਖੇ ਦੇਵੇ ਕਿ ਉਸ ਨੇ ਐਸ.ਐਮ.ਐਸ ਲਗਵਾ ਲਿਆ ਹੈ। ਇਸ ਸਬੰਧੀ ਕੰਬਾਇਨ ਓਪਰੇਟਰ ਬਲਾਕ ਫਰੀਦਕੋਟ ਵਿੱਚ ਮੋਬਾਇਲ ਨੰਬਰ 80549-23260 ਤੇ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਦਫਤਰਾਂ ਨਾਲ ਰਾਬਤਾ ਕਾਇਮ ਕਰ ਸਕਦੇ ਹਨ।