ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਵਿਖੇ ਮਨਾਇਆ “ਬਾਬਾ ਫਰੀਦ ਆਗਮਨ ਪੁਰਵ”
ਫਰੀਦਕੋਟ, 22 ਸਤੰਬਰ (ਪੰਜਾਬ ਡਾਇਰੀ)- ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵੱਲੋਂ 22 ਸਤੰਬਰ 2023 ਨੂੰ “ਬਾਬਾ ਫਰੀਦ ਆਗਮਨ ਪੁਰਬ” ਪੂਰੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਦਿਹਾੜੇ ‘ਤੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਡਾ. ਬਲਬੀਰ ਸਿੰਘ (ਸਿਹਤ ਮੰਤਰੀ), ਸ. ਗੁਰਦਿੱਤ ਸਿੰਘ ਸੇਖੋਂ (ਸਥਾਨਕ ਵਿਧਾਇਕ), ਡਾ: ਅਮਨਦੀਪ ਕੌਰ ਅਰੋੜਾ , ਐਮ.ਐਲ.ਏ. ਮੋਗਾ, ਸ: ਜਗਰੂਪ ਸਿੰਘ ਗਿੱਲ, ਐਮ.ਐਲ.ਏ. ਬਠਿੰਡਾ ਡਾ. ਸੁਸ਼ੀਲ ਮਿੱਤਲ, ਮਾਨਯੋਗ ਵਾਈਸ-ਚਾਂਸਲਰ(ਆਈ.ਕੇ.ਜੀ.ਪੀ.ਟੀ.ਯੂ) ਕਪੂਰਥਲਾ, ਡਾ: ਅਵਨੀਸ਼ ਕੁਮਾਰ, ਡੀ.ਆਰ. ਐਮ.ਈ.ਪੰਜਾਬ ਅਤੇ ਹੋਰ ਪਤਵੰਤਿਆਂ ਨੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਯੂਨੀਵਰਸਿਟੀ ਦਾ ਦੌਰਾ ਕੀਤਾ।ਪ੍ਰੋ: (ਡਾ:) ਰਾਜੀਵ ਸੂਦ, ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲੱਥ ਸਾਇੰਸਜ, ਫਰੀਦਕੋਟ ਵੱਲੋਂ ਮਹਿਮਾਣਾਂ ਨੂੰ ਜੀਆਂ ਆਖਿਆ ਗਿਆ।
ਮਾਣਯੋਗ ਸਿਹਤ ਮੰਤਰੀ ਪੰਜਾਬ, ਨੇ ਨੈਕਸਟਜੈਨ ਈ-ਹਸਪਤਾਲ ਆਨਲਾਇਨ ਪੋਰਟਲ ਦਾ ਉਧਘਾਟਨ ਕੀਤਾ ਕਰਨਗੇ। ਇਹ ਪੋਰਟਲ ਐਨ ਆਈ ਸੀ ਇੰਡੀਆ ਵੱਲੋਂ ਤਿਆਰ ਕੀਤਾ ਗਿਆ ਹੈ । ਪੰਜਾਬ ਸਰਕਾਰ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ । ਇਸ ਦੇ ਸ਼ੁਰੂ ਹੋਣ ਨਾਲ ਹਸਪਤਾਲ ਦਾ ਸਾਰਾ ਕੰਮ ਜਿਵੇਂ ਕਿ ਓ ਪੀ ਡੀ , ਆਈ ਪੀ ਡੀ, ਬਿੱਲਿੰਗ, ਲੈਬ ਰਿਕਾਰਡ, ਬਲੱਡ ਬੈਂਕ ਰਿਕਾਰਡ ਅਤੇ ਸਟਾਕ ਵਗੈਰਾ ਕੰਪਿਊਟਰਈਕ੍ਰਿਤ ਹੋ ਜਾਵੇਗਾ । ਆਉਣ ਵਾਲੇ ਸਮੇ ਵਿੱਚ ਮਰੀਜ਼ ਆਪਣੀ ਪਰਚੀ ਘਰ ਬੈਠੇ ਹੀ ਆਨਲਾਇਨ ਬਣਾ ਸਕਣਗੇ ਅਤੇ ਲੈਬ ਰੀਪੋਰਟ ਵੀ ਘਰ ਹੀ ਦੇਖ ਸਕਣਗੇ।
ਇਸ ਤੋਂ ਇਲਾਵਾ ਉੱਚ-ਸਮਰੱਥਾ ਵਾਲੇ ਮੈਨਿਕਿਨਾਂ ਨਾਲ ਲੈਸ ਇੱਕ ਸਕਿੱਲ ਲੈਬ ਦਾ ਵੀ ਉਦਘਾਟਨ ਕੀਤਾ ਜੋ ਕਿ ‘ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐਸ.ਏ.ਆਈ.ਡੀ.)’ ਦੀ ਮਦਦ ਨਾਲ ਬਣਾਈ ਗਈ ਹੈ। ਇਹ ਸਿਮੂਲੇਸ਼ਨ-ਅਧਾਰਿਤ ਸਿਖਲਾਈ ਲੈਬ ਜੀਵਨ ਨੂੰ ਖਤਰੇ ਵਿੱਚ ਪਾਏ ਬਿਨਾਂ ਕਲੀਨੀਕਲ ਹੁਨਰ ਦਾ ਅਭਿਆਸ ਕਰਨ ਦੀ ਸਹੂਲਤ ਦੇਵੇਗੀ, ਅਤੇ ਸਿਖਲਾਈਕਰਤਾ ਦੇ ਆਤਮ-ਵਿਸ਼ਵਾਸ ਵਿੱਚ ਵਾਧਾ ਕਰੇਗੀ।
ਮਾਨਯੋਗ ਮੰਤਰੀ ਜੀ ਨੇ ਆਪਣੀ ਮਹਾਨ ਦੂਰਅੰਦੇਸ਼ੀ ਨਾਲ “ਗਰੀਨ ਕੈਂਪਸ ਹੈਲਥ ਯੂਨੀਵਰਸਿਟੀ” ਦਾ ਵੀ ਈ-ਉਦਘਾਟਨ ਕੀਤਾ, ਜੋ ਕਿ ਯੂਨੀਵਰਸਿਟੀ ਨੂੰ ਗਰੀਨ ਕੈਂਪਸ ਯੂਨੀਵਰਸਿਟੀ ਬਣਾਉਣ ਲਈ ਯਤਨ ਸ਼ੁਰੂ ਕਰਨ ਵਾਲੀ ਭਾਰਤ ਦੀ ਪਹਿਲੀ ਸਿਹਤ ਵਿਗਿਆਨ ਯੂਨੀਵਰਸਿਟੀ ਬਣਨ ਜਾ ਰਹੀ ਹੈ।
ਵਿਸ਼ਵ ਭਰ ਵਿੱਚ ਚਿਕਿਤਸਕ ਪੌਦਿਆਂ ਦੇ ਉਤਪਾਦਾਂ ਦੀ ਵਿਆਪਕ ਵਰਤੋਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮਾਨਯੋਗ ਮੰਤਰੀ ਜੀ ਨੇ ‘ਇੰਟਰਨੈਸ਼ਨਲ ਸੈਂਟਰ ਫਾਰ ਨੈਚੁਰਲ ਪਲਾਂਟ ਪ੍ਰੋਡਕਟਸ ਰਿਸਰਚ ਐਂਡ ਇਨਕਿਊਬੇਸ਼ਨ ਸੈਂਟਰ (INPPRIC)’ ਦਾ ਉਦਘਾਟਨ ਵੀ ਕੀਤਾ ਜੋ ਕਿ ਆਰ.ਸੀ.ਐਫ.ਸੀ.-ਐਨ.ਆਰ.1, ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ, ਆਯੂਸ਼, ਭਾਰਤ ਸਰਕਾਰ ਮੰਤਰਾਲੇ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਜਾ ਰਿਹਾ ਹੈ।
ਇਹ ਕੇਂਦਰ ਫਾਈਟੋਮੈਡੀਸਨ ਦੇ ਸਾਰੇ ਪਹਿਲੂਆਂ ‘ਤੇ ਕੇਂਦਰਿਤ ਖੋਜ ਕਰੇਗਾ। ਫਾਈਟੋਮੈਡੀਸਨ ਦੀ ਮਹੱਤਤਾ ਅਤੇ ਚਿਕਿਤਸਕ ਪੌਦਿਆਂ ਦੀ ਕਾਸ਼ਤ, ਪ੍ਰਮਾਣਿਕਤਾ ਅਤੇ ਗੁਣਵੱਤਾ ਨਿਯੰਤਰਣ ਲਈ ਹੁਨਰਮੰਦ ਮਨੁੱਖੀ ਸ਼ਕਤੀ ਦੀ ਘਾਟ ਨੂੰ ਦੇਖਦੇ ਹੋਏ, ਉਨ੍ਹਾਂ ਨੇ ਐਮ.ਐਸ.ਸੀ. (ਫਾਈਟੋ-ਆਰਗਨੋ-ਐਗਰੋ-ਮੈਡੀਸਨ) ਅਤੇ ਐਮ.ਐਸ.ਸੀ. (ਜਰਨਟੋਲੋਜੀ) ਕੋਰਸਾਂ ਨੂੰ ‘ਯੂਨੀਵਰਸਿਟੀ ਸੈਂਟਰ ਆਫ ਐਕਸੀਲੈਂਸ ਇਨ ਰਿਸਰਚ’ ਵਿੱਚ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਅਤੇ ਅਕਾਦਮਿਕ ਪ੍ਰੋਗਰਾਮਾਂ ਦੀ ਸ਼ੁਰੂਆਤ ਦਾ ਈ-ਉਦਘਾਟਨ ਕੀਤਾ। ਇਹ ਕੋਰਸ ਪਹਿਲੀ ਵਾਰ ਕਿਸੇ ਭਾਰਤੀ ਯੂਨੀਵਰਸਿਟੀ ਵਿੱਚ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ‘ਮਾਸਟਰ ਆਫ਼ ਹਸਪਤਾਲ ਅਤੇ ਹੈਲਥ ਐਡਮਿਨਿਸਟ੍ਰੇਸ਼ਨ’ ਪ੍ਰੋਗਰਾਮ ਨੂੰ ਵੀ ਈ-ਲਾਂਚ ਕੀਤਾ।
ਮਾਣਯੋਗ ਮੰਤਰੀ ਜੀ ਨੇ ਆਪਣੇ ਭਾਸ਼ਣ ਵਿੱਚ ਖੇਤੀਬਾੜੀ ਮੰਤਰੀ ਦੀ ਅਗਵਾਈ ਹੇਠ ਮਾਨਯੋਗ ਵਾਈਸ ਚਾਂਸਲਰ ਡਾ. ਰਾਜੀਵ ਸੂਦ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਅਰੁਨ ਚੰਦਨ, ਰੀਜਨਲ ਡਾਇਰੈਕਟਰ, ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਅਤੇ ਸ਼੍ਰੀਮਤੀ ਰੀਵਾ ਸੂਦ, ਇੰਡੀਕੇਅਰ ਟਰੱਸਟ ਦੇ ਡਾਇਰੈਕਟਰ ਜਿੰਨਾਂ ਨੇ ਇਹ ਕੋਰਸ ਸ਼ੁਰੂ ਕਰਾਉਣ ਅਤੇ ਪਾਠਕ੍ਰਮ ਬਣਾਉਣ ਵਿੱਚ ਕੀਮਤੀ ਸੁਝਾਅ ਦਿੱਤੇ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿਖੇ ਇਹ ਨਵੇਂ ਕੋਰਸ ਸ਼ੁਰੂ ਕਰਨ ਲਈ ਮਾਨਯੋਗ ਮੰਤਰੀ ਜੀ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਸ਼੍ਰੀਮਤੀ ਰੀਵਾ ਸੂਦ ਡ੍ਰੈਗਨ ਪਲਾਂਟ ਅਤੇ ਔਸ਼ਧੀ ਪੌਦਿਆਂ ਦੇ ਖੇਤਰ ਵਿੱਚ ਇੱਕ ਜਾਣੀ-ਪਛਾਣੀ ਉੱਦਮੀ ਖੇਤੀ-ਮਹਿਲਾ ਹੈ, ਜਿਸਨੂੰ ਨਾਬਾਰਡ ਅਤੇ ਐਨ.ਐਮ.ਪੀ.ਬੀ. ਤੋਂ ਮੇਲ ਖਾਂਦੀ ਗ੍ਰਾਂਟ ਸਹਾਇਤਾ ਪ੍ਰਾਪਤ ਹੈ। ਡਾ. ਦੀਪਕ ਜੌਹਨ ਭੱਟੀ, ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੇ ਇਸ ਦਾ ਸਮਾਰੋਹਾਂ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਸ਼ਾਮਲ ਹੋਣ ਵਾਲੇ ਸਾਰੇ ਪਤਵੰਤਿਆਂ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ।