Image default
About us

ਪੰਜਾਬ ਸਾਡਾ ਵੱਡਾ ਭਰਾ ਹੈ, ਉਥੇ ਨਸ਼ਾ ਸਾਡੇ ਨਾਲੋਂ ਜ਼ਿਆਦਾ ਹੈ: ਮਨੋਹਰ ਲਾਲ ਖੱਟਰ

ਪੰਜਾਬ ਸਾਡਾ ਵੱਡਾ ਭਰਾ ਹੈ, ਉਥੇ ਨਸ਼ਾ ਸਾਡੇ ਨਾਲੋਂ ਜ਼ਿਆਦਾ ਹੈ: ਮਨੋਹਰ ਲਾਲ ਖੱਟਰ

 

 

 

Advertisement

ਚੰਡੀਗੜ੍ਹ, 26 ਸਤੰਬਰ (ਰੋਜਾਨਾ ਸਪੋਕਸਮੈਨ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਹੁਣ ‘ਬੇਟਾ ਬਚਾਉ ਮੁਹਿੰਮ’ ਚਲਾਈ ਜਾਵੇਗੀ। ਇਕ ਸਮਾਰੋਹ ਦੌਰਾਨ ਯਮੁਨਾਨਗਰ ਪਹੁੰਚੇ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ, ਉਥੇ ਹਰਿਆਣਾ ਨਾਲੋਂ ਜ਼ਿਆਦਾ ਨਸ਼ਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ’ਚ ਸਰਹੱਦਾਂ ਨਹੀਂ ਦੇਖੀਆਂ ਜਾਂਦੀਆਂ। ਜੇਕਰ ਪੰਜਾਬ ਵਿਚ ਨਸ਼ਾ ਵਧਦਾ ਹੈ ਤਾਂ ਹਰਿਆਣਾ ਵਿਚ ਵੀ ਵਧੇਗਾ। ਸਾਨੂੰ ਇਹ ਰੋਕਣਾ ਪਵੇਗਾ ਅਤੇ ਹਰਿਆਣਾ ਦੇ ਨਾਲ-ਨਾਲ ਪੰਜਾਬ ਦੇ ਪੁੱਤਾਂ ਨੂੰ ਵੀ ਬਚਾਉਣਾ ਹੋਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਸਾਡੀ ਮੁਹਿੰਮ ‘ਬੇਟੀ ਬਚਾਉ-ਬੇਟੀ ਪੜ੍ਹਾਉ’ ਸੀ। ਹੁਣ ਪੁੱਤਾਂ ਦਾ ਭਵਿੱਖ ਵੀ ਸੰਕਟ ਵਿਚ ਘਿਰਦਾ ਜਾ ਰਿਹਾ ਹੈ। ਇਸ ਲਈ ਬੇਟੀ ਬਚਾਉ ਦੇ ਨਾਲ-ਨਾਲ ਬੇਟਾ ਬਚਾਉ ਮੁਹਿੰਮ ਵੀ ਲਿਆਉਣੀ ਪਵੇਗੀ। ਇਸ ਵਿਚ ਸਾਰਿਆਂ ਦਾ ਸਮਰਥਨ ਚਾਹੀਦਾ ਹੈ।

Advertisement

Related posts

Breaking- ਕੈਬਨਿਟ ਮੰਤਰੀ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਲਹਿਰਾਉਣਗੇ ਰਾਸ਼ਟਰੀ ਝੰਡਾ

punjabdiary

ਮੂੰਹ ਢੱਕ ਕੇ ਚੱਲਣ ‘ਤੇ ਰੋਕ, 30 ਨਵੰਬਰ ਤੱਕ ਲਾਗੂ ਰਹਿਣਗੇ ਹੁਕਮ

punjabdiary

ਸੇਵਾ ਕੇਂਦਰਾਂ ’ਚ ਅਦਾ ਕੀਤੀ ਜਾਂਦੀ ਫ਼ੀਸ ਦੀ ਹੁਣ ਮਿਲੇਗੀ ਡਿਜੀਟਲ ਰਸੀਦ- ਡੀਸੀ ਫਰੀਦਕੋਟ

punjabdiary

Leave a Comment