Image default
About us

ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

 

 

 

Advertisement

ਫਰੀਦਕੋਟ, 29 ਸਤੰਬਰ (ਪੰਜਾਬ ਡਾਇਰੀ)- ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਦਾ 116ਵਾਂ ਜਨਮ ਦਿਹਾੜਾ ਬਾਬਾ ਸ੍ਰੀ ਚੰਦ ਸੇਵਾ ਸੋਸਾਇਟੀ ਵੱਲੋਂ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਗਤ ਸਿੰਘ ਪਾਰਕ ਫਰੀਦਕੋਟ ਵਿਖੇ ਭਗਤ ਸਿੰਘ ਜੀ ਦੇ ਬੁੱਤ ਤੇ ਫੁੱਲ ਮਾਲਾ ਪਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ| ਇਸ ਮੌਕੇ ਸੋਸਾਇਟੀ ਪ੍ਰਧਾਨ ਰਜਿੰਦਰ ਦਾਸ ਰਿੰਕੂ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ | ਕੁਲਵਿੰਦਰ ਸਿੰਘ ਗੋਰਾ ਮਚਾਕੀ ਵਾਈਸ ਪ੍ਰਧਾਨ, ਮਦਨ ਗੋਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅੱਜ ਦੇ ਦਿਨ ਛੁੱਟੀ ਕਰਕੇ ਇਕ ਯਾਦਗਾਰ ਦਿਨ ਮਨਾਉਣਾ ਚਾਹੀਦਾ ਹੈ|
ਇਸ ਮੌਕੇ ਜਗਜੀਤ ਸਿੰਘ, ਇਕਬਾਲ ਸਿੰਘ, ਰਾਜੂ ਗਿੱਲ, ਕਾਕਾ ਵਰਮਾ, ਗੁਰਪ੍ਰੀਤ ਐਮਸੀ, ਪੁਨੀਤ ਕੁਮਾਰ, ਸਚਨ ਸੇਠੀ, ਬੰਟੀ ਸੂਰਿਆਵੰਸ਼ੀ, ਵਿਕਰਮ ਸਿੰਘ, ਨਰਿੰਦਰ ਮਚਾਕੀ, ਦੀਪੂ ਸਿੰਗਲਾ ਹਾਜ਼ਰ ਸਨ।

Related posts

ਜਰਮਨੀ ਦੇ ਤੱਟ ’ਤੇ ਦੋ ਜਹਾਜ਼ ਟਕਰਾਏ, ਕਈ ਲੋਕ ਲਾਪਤਾ

punjabdiary

SC ਵਿਦਿਆਰਥੀਆਂ ਲਈ ਖ਼ੁਸ਼ਖਬਰੀ ! ਪੰਜਾਬ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ 183 ਕਰੋੜ ਰੁਪਏ ਜਾਰੀ

punjabdiary

Home prices reach new all-time highs in August

Balwinder hali

Leave a Comment