ਕੌਮੀ ਸਵੈ ਇਛੁੱਕ ਖੂਨਦਾਨ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੂੰ ਪ੍ਰਸ਼ੰਸਾ ਪੁਰਸਕਾਰ ਨਾਲ ਕੀਤਾ ਸਨਮਾਨਿਤ
ਫਰੀਦਕੋਟ, 4 ਅਕਤੂਬਰ (ਪੰਜਾਬ ਡਾਇਰੀ)- ਖੂਨਦਾਨ ਦੇ ਖੇਤਰ ਵਿੱਚ ਵਿਸ਼ੇਸ ਯੋਗਦਾਨ ਪਾਉਣ ਬਦਲੇ ਪੰਜਾਬ ਸਰਕਾਰ ਵਲੋਂ ਕੌਮੀ ਸਵੈ ਇਛੁੱਕ ਖੂਨਦਾਨ ਦਿਵਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਾਤਲ, ਫਰੀਦਕੋਟ ਦੇ ਟਰਾਂਸਫਿਊਜਨ ਵਿਭਾਗ ਦੇ ਬਲੱਡ ਸੈਂਟਰ ਨੂੰ “ਪੰਜਾਬ ਦੇ ਸਰਵੋਤਮ ਪ੍ਰਦਰਸ਼ਨ ਵਾਲੇ ਬਲੱਡ ਸੈਂਟਰ ਸਰਕਾਰੀ ਮੈਡੀਕਲ ਕਾਲਜ, ਪੰਜਾਬ” ਸੂਬਾ ਪੱਧਰੀ ਪ੍ਰਸ਼ੰਸਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਕੌਮੀ ਸਵੈ ਇਛੁੱਕ ਖੂਨਦਾਨ ਦਿਵਸ ਮੌਕੇ ਵਿਸ਼ੇਸ ਸਮਾਗਮ ਸਮਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ ਬਲਵੀਰ ਸਿੰਘ, ਮਾਨਯੋਗ ਮੰਤਰੀ, ਸਿਹਤ ਵਿਭਾਗ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ,ਪੰਜਾਬ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਨੀਤੂ ਕੁੱਕੜ ਪ੍ਰੋਫੈਸਰ ਤੇ ਮੁੱਖੀ ਬੱਲਡ ਸੈਂਟਰ ਵਿਭਾਗ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅਵਾਰਡ ਵਿਭਾਗ ਦੇ ਸਮੂਹ ਅਮਲੇ ਵਲੋਂ ਅਣਥੱਕ ਮਿਹਨਤ ਅਤੇ ਮਰੀਜਾਂ ਦੀ ਕੀਤੀ ਜਾਂਦੀ ਸੇਵਾ ਦਾ ਨਤੀਜਾ ਹੈ ਜਿਸ ਕਾਰਨ ਸੰਸਥਾ ਨੂੰ ਰਾਜ ਪੱਧਰੀ ਸਨਮਾਨ ਦਿੱਤਾ ਗਿਆ ਹੈ। ਮੈਡੀਕਲ ਕਾਲਜ ਦਾ ਸਨਮਾਨ ਸਮਾਗਮ ਵਿੱਚ ਹਾਜ਼ਰ ਹੋ ਕਿ ਡਾ. ਅੰਜਲੀ ਹਾਂਡਾ, ਅਸਿਸਟੈਂਟ ਪ੍ਰੋਫੈਸਰ ਪ੍ਰਾਪਤ ਕੀਤਾ ਗਿਆ। ਪ੍ਰੋਫੈਸਰ (ਡਾ.) ਰਜੀਵ ਸੂਦ, ਵਾਇਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲ਼ਥ ਸਾਇਸਿਜ਼, ਫਰੀਦਕੋਟ ਨੇ ਇਸ ਸਨਮਾਨ ਲਈ ਹਸਪਤਾਲ ਦੇ ਸਮੂਹ ਅਮਲੇ ਖਾਸ ਕਰਕੇ ਬਲੱਡ ਸੈਂਟ ਵਿੱਚ ਡਿਊਟੀ ਨਿਭਾੳਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਅੱਗੇ ਤੋਂ ਵੀ ਹੋਰ ਤਨਦੇਹੀ ਅਤੇ ਇਮਾਨਦਾਰੀ ਨਾਲ ਡਿਊਟੀ ਕਰਦੇ ਹੋਏ ਮਨੁੱਖਤਾ ਦੀ ਭਲਾਈ ਦੇ ਕਾਰਜ ਲਗਾਤਾਰ ਜਾਰੀ ਰੱਖਣ ਲਈ ਪ੍ਰੇਰਿਆ।