Image default
About us

ਚੰਡੀਗੜ੍ਹ ਦੇ ਮੈਡੀਕਲ ਕਾਲਜ ਚੌਕ ‘ਤੇ ਪਲਟਿਆ ਸਮਾਨ ਨਾਲ ਭਰਿਆ ਟਰੱਕ

ਚੰਡੀਗੜ੍ਹ ਦੇ ਮੈਡੀਕਲ ਕਾਲਜ ਚੌਕ ‘ਤੇ ਪਲਟਿਆ ਸਮਾਨ ਨਾਲ ਭਰਿਆ ਟਰੱਕ

 

 

 

Advertisement

ਚੰਡੀਗੜ੍ਹ, 9 ਅਕਤੂਬਰ (ਰੋਜਾਨਾ ਸਪੋਕਸਮੈਨ)- ਸੈਕਟਰ 31 ਅਤੇ ਸੈਕਟਰ 32 ਦੇ ਚੌਰਾਹੇ ‘ਤੇ ਅੱਜ ਸਵੇਰੇ ਇਕ ਟਰੱਕ ਪਲਟ ਗਿਆ। ਟਰੱਕ ਨੰਬਰ PB 65 A D 9909 ਡੇਰਾਬੱਸੀ ਤੋਂ ਬੱਦੀ ਵੱਲ ਜਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਵਿਚ ਫਾਈਬਰ ਦਾ ਸਮਾਨ ਲਿਜਾਇਆ ਜਾ ਰਿਹਾ ਸੀ। ਪੁਲਿਸ ਨੇ ਹੁਣ ਰਸਤਾ ਖੁਲ੍ਹਵਾ ਦਿਤਾ ਹੈ। ਟਰੱਕ ਅਤੇ ਇਸ ਵਿਚ ਲੱਦੇ ਸਮਾਨ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਦੇ ਲਈ ਇਕ ਵੱਡੀ ਹਾਈਡ੍ਰੌਲਿਕ ਮਸ਼ੀਨ ਮੰਗਵਾਈ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦਸਿਆ ਕਿ ਟਰੱਕ ਦੇ ਅੱਗੇ ਇਕ ਕਾਰ ਆ ਰਹੀ ਸੀ। ਮੈਡੀਕਲ ਕਾਲਜ ਚੌਕ ‘ਤੇ ਮੋੜ ਲੈਂਦੇ ਸਮੇਂ ਸਿਗਨਲ ਲਾਲ ਹੋਣ ਤੋਂ ਬਾਅਦ ਕਾਰ ਨੇ ਬ੍ਰੇਕਾਂ ਲਗਾਈਆਂ ਸਨ। ਜਿਵੇਂ ਹੀ ਟਰੱਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਪਲਟ ਗਿਆ।

ਟਰੱਕ ਪਲਟਣ ਦੇ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਟਰੱਕ ਦਾ ਡਰਾਈਵਰ ਅਤੇ ਕੰਡਕਟਰ ਦੋਵੇਂ ਸੁਰੱਖਿਅਤ ਦੱਸੇ ਜਾ ਰਹੇ ਹਨ। ਸਵੇਰ ਦਾ ਸਮਾਂ ਹੋਣ ਕਾਰਨ ਚੌਕ ‘ਤੇ ਆਵਾਜਾਈ ਘੱਟ ਸੀ। ਇਸ ਕਾਰਨ ਇਸ ਹਾਦਸੇ ਵਿਚ ਕਿਸੇ ਹੋਰ ਵਾਹਨ ਨੂੰ ਨੁਕਸਾਨ ਨਹੀਂ ਪਹੁੰਚਿਆ।

Advertisement

Related posts

ਬਿਨਾਂ ਸ਼ਨਾਖਤੀ ਕਾਰਡ ਜਾਂ ਫਾਰਮ ਦੇ ਬਦਲੇ ਜਾਣਗੇ 2000 ਦੇ 10 ਨੋਟ, SBI ਨੇ ਜਾਰੀ ਕੀਤਾ ਬਿਆਨ

punjabdiary

200 ਰੁਪਏ ਸਸਤਾ ਹੋਵੇਗਾ ਘਰੇਲੂ LPG ਸਿਲੰਡਰ, 30 ਅਗਸਤ ਤੋਂ ਹੋਵੇਗੀ ਕੀਮਤਾਂ ‘ਚ ਕਟੌਤੀ

punjabdiary

ਪੰਜਾਬ-ਹਰਿਆਣਾ ‘ਚ ਮੀਂਹ ਦਾ ਅਲਰਟ, ਛਾਈ ਰਹੇਗੀ ਧੁੰਦ, ਸੀਤ ਲਹਿਰ ਕਾਰਨ ਤਾਪਮਾਨ ‘ਚ ਗਿਰਾਵਟ

punjabdiary

Leave a Comment