ਟਿਊਮਰ ਬੋਰਡ, ਬੀ.ਐਫ.ਯੂ.ਐਚ.ਐਸ. ਦੀ ਪਹਿਲੀ ਮੀਟਿੰਗ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਹੋਈ
ਫਰੀਦਕੋਟ, 9 ਅਕਤੂਬਰ (ਪੰਜਾਬ ਡਾਇਰੀ)- ਪ੍ਰੋਫੈਸਰ (ਡਾ) ਰਜੀਵ ਸੂਦ, ਵਾਇਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਲਥ ਸਾਇੰਸਿਜ਼, ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰੀਜਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਹੋਰ ਵੀ ਬਿਹੈਂਹਤਰ ਤਰੀਕੇ ਨਾਲ ਮੁਹਾਈਆ ਕਰਵਾਉਣ ਲਈ ਇੱਕ ਹੋਰ ਕਦਮ ਚੁਕਿਆ ਗਿਆ ਹੈ ਜਿਸ ਦੇ ਤਹਿਤ ਗੁਰੂ ਗੋਬਿੰਦ ਸਿੰਗ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕੈਂਸਰ ਦੇ ਮਰੀਜਾਂ ਦਾ ਇਲਾਜ ਕਰਨ ਲਈ ਟਿਊਮਰ ਬੋਰਡ ਦਾ ਗਠਨ ਕੀਤਾ ਗਿਆ ਹੈ। ਹੁਣ ਕੈਂਸਰ ਦੇ ਮਰੀਜਾਂ ਦਾ ਇਲਾਜ ਕਰਨ ਲਈ ਨਵੀਆਂ ਤਕਨੀਕਾਂ ਅਤੇ ਇਲਾਜ ਦੇ ਵਿਕਲਪਾਂ ਬਾਰੇ ਬੋਰਡ ਵਲੋਂ ਚਰਚਾ ਕਰਕੇ ਫੈਸਲਾ ਲਿਆ ਜਾਇਆ ਕਰੇਗਾ ਅਤੇ ਇਲਾਜ ਸ਼ੁਰੂ ਕਰਿਆ ਜਾਵੇਗਾ।
ਟਿਊਮਰ ਬੋਰਡ, ਬੀ.ਐਫ.ਯੂ.ਐਚ.ਐਸ. ਦੀ ਪਹਿਲੀ ਮੀਟਿੰਗ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਹੋਈ ਜਿਸ ਵਿੱਚ ਗਾਇਨੀ, ਰੇਡੀਓਲੋਜੀ, ਪੈਥੋਲੋਜੀ, ਰੇਡੀਏਸ਼ਨ ਓਨਕੋਲੋਜੀ, ਨਿਊਕਲੀਅਰ ਮੈਡੀਸਨ, ਸਰਜਰੀ, ਨਰਸਿੰਗ ਅਤੇ ਮੈਡੀਸਨ ਵਿਭਾਗਾਂ ਦੇ ਸੀਨੀਅਰ ਪ੍ਰੋਫੈਸਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਵੱਖ-ਵੱਖ ਕੇਸਾਂ ਜਿਵੇਂ ਕਿ ਛਾਤੀ ਦੇ ਕੈਂਸਰ, ਅੰਡਕੋਸ਼ ਦੇ ਕੈਂਸਰ, ਅਨਾਸ਼ ਦੇ ਕੈਂਸਰ ਬਾਰੇ ਚਰਚਾ ਕੀਤੀ ਗਈ ਅਤੇ ਡਾਕਟਰ ਪਰਦੀਪ ਗਰਗ,ਪ੍ਰੋਫੈਸਰ ਤੇ ਮੁੱਖੀ, ਰੇਡੀਏਸ਼ਨ ਔਨਕੋਲੋਜੀ ਵਿਭਾਗ ਦੁਆਰਾ ਮਰੀਜ਼ਾਂ ਲਈ ਨਵੀਨਤਮ ਦਿਸ਼ਾ-ਨਿਰਦੇਸ਼ਾਂ, ਨਵੀਆਂ ਤਕਨੀਕਾਂ ਅਤੇ ਇਲਾਜ ਦੇ ਵਿਕਲਪਾਂ ਬਾਰੇ ਚਰਚਾ ਕੀਤੀ ਗਈ। ਡਾ ਮਨਰਾਜ ਸਿੰਘ ਕੰਗ, ਨੋਡਲ ਅਫਸਰ, ਨੇ ਦੱਸਿਆ ਕਿ ਐਸੋਸ਼ੀਏਸ਼ਨ ਦੇ ਚੰਗੇ ਤਾਲਮੇਲ ਸਦਕਾ ਇਹ ਇੱਕ ਵੱਡੀ ਸ਼ਾਨਦਾਰ ਸਫ਼ਲਤਾ ਪ੍ਰਾਪਤ ਹੈ।