‘ਗੰਗਾਜਲ’ ‘ਤੇ ਲਾਗੂ ਨਹੀਂ ਹੋਵੇਗਾ GST, ਕੇਂਦਰ ਸਰਕਾਰ ਨੇ ਪੂਜਾ ਸਮੱਗਰੀ ਦੇ ਤਹਿਤ ਦਿੱਤੀ ਛੋਟ
Advertisement
ਨਵੀਂ ਦਿੱਲੀ, 12 ਅਕਤੂਬਰ (ਡੇਲੀ ਪੋਸਟ ਪੰਜਾਬੀ)- ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (CBIC) ਨੇ ਸਪੱਸ਼ਟ ਕੀਤਾ ਹੈ ਕਿ ‘ਗੰਗਾਜਲ’ ਨੂੰ GST ਤੋਂ ਛੋਟ ਦਿੱਤੀ ਗਈ ਹੈ। CBIC ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਘਰਾਂ ਵਿੱਚ ਪੂਜਾ ਵਿੱਚ ਗੰਗਾ ਜਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਪੂਜਾ ਸਮੱਗਰੀ ਨੂੰ ਜੀਐਸਟੀ ਦੇ ਤਹਿਤ ਛੋਟ ਦਿੱਤੀ ਗਈ ਹੈ।
ਬੋਰਡ ਨੇ ਕਿਹਾ ਕਿ ਜੀਐਸਟੀ ਕੌਂਸਲ ਨੇ ਕ੍ਰਮਵਾਰ 18-19 ਮਈ 2017 ਅਤੇ 3 ਜੂਨ 2017 ਨੂੰ ਹੋਈਆਂ ਜੀਐਸਟੀ ਕੌਂਸਲ ਦੀਆਂ 14ਵੀਂ ਅਤੇ 15ਵੀਂ ਮੀਟਿੰਗਾਂ ਵਿੱਚ ਪੂਜਾ ਵਸਤਾਂ ਉੱਤੇ GST ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਸੀ, ਜਿਸ ਵਿੱਚ ਇਨ੍ਹਾਂ ਨੂੰ ਛੋਟ ਵਾਲੀ ਸ਼੍ਰੇਣੀ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਇਸ ਲਈ GST ਲਾਗੂ ਹੋਣ ਤੋਂ ਬਾਅਦ ਇਨ੍ਹਾਂ ਸਾਰੀਆਂ ਵਸਤਾਂ ਨੂੰ GST ਤੋਂ ਬਾਹਰ ਰੱਖਿਆ ਗਿਆ ਹੈ।